ਸੁਨਾਮ ਊਧਮ ਸਿੰਘ ਵਾਲਾ, 29 ਫਰਵਰੀ -(ਹਰਮੇਸ਼ ਕੁਮਾਰ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪੰਜਾਬ ਵਾਸੀਆਂ ਨੂੰ ਇੱਕ ਵੱਡਾ ਤੋਹਫ਼ਾ ਦਿੰਦੇ ਹੋਏ ਕਰੀਬ 4 ਮਹੀਨੇ ਪਹਿਲਾਂ ਆਰੰਭ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ। ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਗਵਾਈ ਹੇਠ ਅੱਜ ਸੁਨਾਮ ਤੋਂ ਸ਼ਰਧਾਲੂਆਂ ਦੇ 8ਵੇਂ ਜਥੇ ਨੂੰ ਬੱਸ ਰਾਹੀਂ ਰਵਾਨਾ ਕਰਨ ਕੀਤਾ। ਉਪ ਮੰਡਲ ਮੈਜਿਸਟਰੇਟ ਸੁਨਾਮ ਪ੍ਰਮੋਦ ਸਿੰਗਲਾ ਦੀ ਤਰਫ਼ੋਂ ਨਾਇਬ ਤਹਿਸੀਲਦਾਰ ਨੀਰਜ ਕੁਮਾਰ ਨੇ 43 ਸ਼ਰਧਾਲੂਆਂ ਦੇ ਜਥੇ ਦੀ ਬੱਸ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਇਹ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਪੰਜਾਬ ਅਤੇ ਹੋਰਨਾਂ ਰਾਜਾਂ ਵਿੱਚ ਸਥਿਤ ਧਾਰਮਿਕ ਅਸਥਾਨਾਂ ਦੇ ਮੁਫ਼ਤ ਦਰਸ਼ਨ ਦੀਦਾਰੇ ਕਰਵਾਉਣ ਦਾ ਇੱਕ ਨੇਕ ਕਾਰਜ ਹੈ ਅਤੇ ਸੁਨਾਮ ਸਮੇਤ ਰਾਜ ਦੇ ਸਮੂਹ ਹਲਕਿਆਂ ਵਿੱਚ ਇਸ ਸਕੀਮ ਨੂੰ ਨਾਗਰਿਕਾਂ ਵੱਲੋਂ ਅਥਾਹ ਹੁੰਗਾਰਾ ਮਿਲ ਰਿਹਾ ਹੈ। ਇਸ ਜਥੇ ਦੇ ਸ਼ਰਧਾਲੂਆਂ ਨੂੰ ਸਵਾਗਤੀ ਕਿੱਟਾਂ ਵੰਡੀਆਂ ਗਈਆਂ ਅਤੇ ਸੁਰੱਖਿਅਤ ਸਫ਼ਰ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਸੀਨੀਅਰ ਆਗੂ ਜਤਿੰਦਰ ਜੈਨ, ਮਨਪ੍ਰੀਤ ਬਾਂਸਲ ਅਤੇ ਸੰਜੀਵ ਸੰਜੂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸੁਨਾਮ ਹਲਕੇ ਦੇ ਨਿਵਾਸੀਆਂ ਵੱਲੋਂ ਤਖਤ ਸ੍ਰੀ ਹਜ਼ੂਰ ਸਾਹਿਬ, ਸ੍ਰੀ ਸਾਲਾਸਰ ਧਾਮ ਅਤੇ ਸ਼੍ਰੀ ਖਾਟੂ ਸ਼ਿਆਮ, ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਅਤੇ ਮਾਤਾ ਨੈਣਾ ਦੇਵੀ ਮੰਦਰ ਦੇ ਦਰਸ਼ਨ ਇਸ ਸਕੀਮ ਤਹਿਤ ਕੀਤੇ ਜਾ ਚੁੱਕੇ ਹਨ।
ਇਸ ਮੌਕੇ ਅਭਿਮੰਨਿਊ ਕੌਸ਼ਲ, ਲਾਜਪਤ ਗਰਗ, ਨਿਰਮਲਾ ਦੇਵੀ ਵੀ ਹਾਜ਼ਰ ਸਨ।