Home » ਪੁਲਿਸ ਥਾਣਾ ਬਿਲਗਾ ਵੱਲੋਂ ਦੋ ਨੌਜਵਾਨ ਮੋਟਰਸਾਈਕਲ ਤੇ 95 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ , ਮਾਮਲਾ ਦਰਜਾ।

ਪੁਲਿਸ ਥਾਣਾ ਬਿਲਗਾ ਵੱਲੋਂ ਦੋ ਨੌਜਵਾਨ ਮੋਟਰਸਾਈਕਲ ਤੇ 95 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ , ਮਾਮਲਾ ਦਰਜਾ।

by Rakha Prabh
59 views

ਨੂਰਮਹਿਲ , ਬਿਲਗਾ 30 ਸਤੰਬਰ ( ਨਰਿੰਦਰ ਭੰਡਾਲ )

You Might Be Interested In

ਨੂਰਮਹਿਲ ਦੇ ਕਸਬਾ ਬਿਲਗਾ ਪੁਲਿਸ ਥਾਣਾ ਵੱਲੋਂ ਦੋ ਨੌਜਵਾਨ ਵਿਅਕਤੀਆ ਨੂੰ ਇੱਕ ਮੋਟਰਸਾਈਕਲ ਤੇ 95 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਕੇ ਉਨ੍ਹਾਂ ਉਪਰ ਐਨਡੀਪੀ ਤਹਿਤ ਮੁਕੱਦਮਾ ਦਰਜ਼ ਕਰਕੇ ਗਿਰਫ਼ਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ
ਜਾਂਚ ਅਧਿਕਾਰੀ ਏ.ਐੱਸ.ਆਈ ਅਵਤਾਰ ਲਾਲ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਨਾਲ ਸਰਕਾਰੀ ਗੱਡੀ ਬੋਲੈਰੋ ਕੈਂਪਰ ਤੇ ਗਸ਼ਤ ਚੈਕਿੰਗ ਦੌਰਾਨ ਸਮਾਜ ਵਿਰੋਧੀ ਅਨਸਰਾਂ ਦੀ ਭਾਲ ਵਿੱਚ ਪਿੰਡ ਭੂਪਾ ਰੋਡ ਪਰ ਪੁੱਜੀ ਤਾ ਸਾਹਮਣੇ ਪਿੰਡ ਉੱਪਲ ਭੂਪਾ ਵੱਲੋਂ ਇੱਕ ਮੋਟਰਸਾਈਕਲ ਪਲੈਟਿਨਾ ਬਿਨਾਂ ਨੰਬਰੀ, ਜਿਸ ਉਪਰ ਦੋ ਨੌਜਵਾਨ ਆਉਂਦੇ ਦਿਖਾਈ ਦਿੱਤੇ ਜੋ ਪੁਲਿਸ ਪਾਰਟੀ ਦੀ ਗੱਡੀ ਦੇਖ ਕੇ ਘਬਰਾ ਗਏ ਤੇ ਪਿੱਛੇ ਮੁੜਨ ਲੱਗੇ ਤਾਂ ਪੁਲਿਸ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ ਗਿਆ। ਜਿਸ ਤੇ ਉਨ੍ਹਾਂ ਆਪਣਾ ਨਾਮ ਅਜੇ ਕੁਮਾਰ ਪੁੱਤਰ ਸੁਰਿੰਦਰ ਪਾਲ ਵਾਸੀ ਪੱਤੀ ਮਹਿਣਾ ਬਿਲਗਾ , ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਬਲਕਾਰ ਸਿੰਘ ਪੱਤੀ ਭੋਜਾ ਬਿਲਗਾ ਥਾਣਾ ਬਿਲਗਾ ਦੱਸਿਆ ਜਿਨ੍ਹਾਂ ਪਾਸੋਂ 95 ਖੁੱਲੀਆ ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਦੋਨੋਂ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 60 , ਧਾਰਾ 22-61-85 ਐਨਡੀਪੀਐਸ ਐਕਟ ਦੇ ਤਹਿਤ ਦਰਜ਼ ਕਕਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ।

Related Articles

Leave a Comment