Home » ਮੈਗਸਿਪਾ ਵਲੋਂ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਨਵ-ਨਿਯੁਕਤ ਹੋਏ ਕਲਰਕਾਂ ਨੂੰ ਦਿੱਤੀ ਟ੍ਰੇਨਿੰਗ ਮੈਗਸਿਪਾ ਵੱਲੋਂ ਲਗਾਇਆ ਗਿਆ ਦੋ ਦਿਨਾਂ ਟੇ੍ਰਨਿੰਗ ਸੈਮੀਨਾਰ

ਮੈਗਸਿਪਾ ਵਲੋਂ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਨਵ-ਨਿਯੁਕਤ ਹੋਏ ਕਲਰਕਾਂ ਨੂੰ ਦਿੱਤੀ ਟ੍ਰੇਨਿੰਗ ਮੈਗਸਿਪਾ ਵੱਲੋਂ ਲਗਾਇਆ ਗਿਆ ਦੋ ਦਿਨਾਂ ਟੇ੍ਰਨਿੰਗ ਸੈਮੀਨਾਰ

ਮੈਗਸਿਪਾ ਵਲੋਂ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਨਵ-ਨਿਯੁਕਤ ਹੋਏ ਕਲਰਕਾਂ ਨੂੰ ਦਿੱਤੀ ਟ੍ਰੇਨਿੰਗ ਮੈਗਸਿਪਾ ਵੱਲੋਂ ਲਗਾਇਆ ਗਿਆ ਦੋ ਦਿਨਾਂ ਟੇ੍ਰਨਿੰਗ ਸੈਮੀਨਾਰ

by Rakha Prabh
46 views

ਮੈਗਸਿਪਾ ਵਲੋਂ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਨਵ-ਨਿਯੁਕਤ ਹੋਏ ਕਲਰਕਾਂ ਨੂੰ ਦਿੱਤੀ ਟ੍ਰੇਨਿੰਗ
ਮੈਗਸਿਪਾ ਵੱਲੋਂ ਲਗਾਇਆ ਗਿਆ ਦੋ ਦਿਨਾਂ ਟੇ੍ਰਨਿੰਗ ਸੈਮੀਨਾਰ

ਅੰਮ੍ਰਿਤਸਰ, 6 ਜੁਲਾਈ :(ਗੁਰਮੀਤ ਸਿੰਘ ਪੱਟੀ )
ਮਹਾਤਮਾ ਗਾਂਧੀ ਰਾਜ ਲੋਕ ਪ੍ਰਸਾਸ਼ਨ ਸੰਸਥਾਨ ਚੰਡੀਗੜ੍ਹ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਨਵ-ਨਿਯੁਕਤ ਹੋਏ 35 ਕਲਰਕਾਂ ਨੂੰ ਦਫ਼ਤਰੀ ਕੰਮ ਕਾਜ ਸਬੰਧੀ ਟ੍ਰੇਨਿੰਗ ਦੇਣ ਲਈ ਦੋ ਦਿਨਾਂ ਸੈਮੀਨਾਰ ਕਰਵਾਇਆ ਗਿਆ। ਇਹ ਸੈਮੀਨਾਰ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਵਲੋਂ ਮੈਗਸਿਪਾ ਨੂੰ ਪੱਤਰ ਲਿਖ ਕੇ ਨਵੇਂ ਕਲਰਕਾਂ ਨੂੰ ਟ੍ਰੇਨਿੰਗ ਦੇਣ ਸਬੰਧੀ ਕਿਹਾ ਗਿਆ ਸੀ ਤਾਂ ਜੋ ਨਵੇਂ ਕਲਰਕਾਂ ਨੂੰ ਦਫ਼ਤਰੀ ਰਿਕਾਰਡ ਦੀ ਮੇਨਟੇਨ ਕਰਨਾ, ਈ-ਆਫਿਸ ਵਿੱਚ ਕੰਮ ਕਰਨਾ ਅਤੇ ਹੋਰ ਜਾਣਕਾਰੀ ਮੁਹੱਈਆ ਕਰਵਾਈ ਜਾ ਸਕੇ।
ਇਸ ਟ੍ਰੇਨਿੰਗ ਸੈਮੀਨਾਰ ਨੂੰ ਸ੍ਰੀ ਆਰ ਕੇ ਸ਼ਰਮਾ, ਸੀਨੀਅਰ ਸਲਾਹਕਾਰ ਮੈਗਸਿਪਾ ਚੰਡੀਗੜ੍ਹ ਵਲੋਂ ਟ੍ਰੇਨਿੰਗ ਦਿੱਤੀ ਗਈ। ਸ੍ਰੀ ਸ਼ਰਮਾ ਨੇ ਨਵ-ਨਿਯੁਕਤ ਹੋਏ ਕਰਮਚਾਰੀਆਂ ਨੂੰ ਦਫ਼ਤਰ ਕੰਮਕਾਜ ਕਿਵੇਂ ਕਰਨਾ ਹੈ, ਨਿਯਮਾਂ ਸਬੰਧੀ ਈ-ਆਫਿਸ ਅਤੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਦਫ਼ਤਰ ਵਿੱਚ ਕਿਸ ਤਰ੍ਹਾਂ ਦਾ ਵਿਵਹਾਰ ਕਰਨਾ ਹੈ ਸਬੰਧੀ ਟ੍ਰੇਨਿੰਗ ਦਿੱਤੀ ਗਈ। ਉਨਾਂ ਨਵੇਂ ਕਲਰਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਲੰਬਾ ਸਮਾਂ ਸਰਕਾਰੀ ਨੌਕਰੀ ਵਿੱਚ ਰਹਿਣਾ ਹੈ ਅਤੇ ਤੁਹਾਡਾ ਫਰਜ਼ ਬਣਦਾ ਹੈ ਕਿ ਸਰਕਾਰੀ ਨਿਯਮਾਂ ਸਬੰਧੀ ਪੂਰੀ ਜਾਣਕਾਰੀ ਰੱਖੀ ਜਾਵੇ। ਉਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਈ-ਆਫਿਸ ਦੀ ਮਹੱਤਤਾ ਕਾਫ਼ੀ ਵੱਧ ਗਈ ਹੈ ਅਤੇ ਸਾਰਾ ਕੰਮਕਾਜ ਹੁਣ ਈ-ਆਫਿਸ ਰਾਹੀਂ ਹੋ ਰਿਹਾ ਹੈ। ਇਸ ਸਬੰਧੀ ਤੁਹਾਨੂੰ ਟ੍ਰੇਨਿੰਗ ਦਿੱਤੀ ਗਈ ਹੈ ਤਾਂ ਜੋ ਤੁਹਾਨੂੰ ਈ-ਆਫਿਸ ਵਿੱਚ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਆ ਸਕੇ।

ਕੈਪਸ਼ਨ : ਸ੍ਰੀ ਆਰ ਕੇ ਸ਼ਰਮਾ ਸੀਨੀਅਰ ਸਲਾਹਕਾਰ ਮੈਗਸਿਪਾ ਨਵੇਂ ਭਰਤੀ ਹੋਏ ਕਲਰਕਾਂ ਨੂੰ ਟ੍ਰੇਨਿੰਗ ਦਿੰਦੇ ਹੋਏ।
==—

Related Articles

Leave a Comment