ਅੰਮ੍ਰਿਤਸਰ, 27 ਜੂਨ ( ਰਣਜੀਤ ਸਿੰਘ ਮਸੌਣ )- ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਯਤਨਾਂ ਸਦਕਾ ਅੰਮਿਤ੍ਰਸਰ ਦੀ ਪਵਿੱਤਰ ਧਰਤੀ ਤੇ ਦੇਸ਼ ਪੱਧਰੀ ਮਹਿਲਾ ਫੁੱਟਬਾਲ ਦੇ ਮਹਾਂਕੁੰਭ ਵਜੋਂ ਜਾਣੇ ਜਾਂਦੇ ਹੀਰੋ ਸੀਨੀਅਰ ਨੈਸ਼ਨਲ ਵੁਮੈਨ ਫੁੱਟਬਾਲ ਚੈਂਪੀਅਨਸ਼ਿਪ ਦੀ 27ਵੀਂ ਵਰੇਗੰਢ ਤੇ ਪਹਿਲੀ ਵਾਰ ਕਰਵਾਈ ਗਈ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਹਰਿਆਣਾ ਅਤੇ ਤਾਮਿਲਨਾਡੂ ਦੀਆਂ ਵੁਮੈਨ ਫੁਟਬਾਲ ਟੀਮਾਂ ਦੇਸ਼ ਦੇ ਸਰਵੋਤਮ ਖ਼ਿਤਾਬ ਨੂੰ ਹਾਸਲ ਕਰਨ ਲਈ ਜ਼ੋਰ ਅਜਮਾਈ ਕਰਨਗੀਆਂ। ਜਿੰਨਾਂ ਦਾ ਫਾਈਨਲ ਮੈਚ ਅੱਜ ਮਿਤੀ 28 ਜੂਨ ਨੂੰ ਅੰਮ੍ਰਿਤਸਰ ਦੇ ਗੁਰੁ ਨਾਨਕ ਦੇਵ ਖੇਡ ਸਟੇਡੀਅਮ ਵਿਖੇ ਹੋਵੇਗਾ।
ਚੈਂਪੀਅਨਸ਼ਿਪ ਦੇ ਆਖਰੀ ਦੌਰ ਦੇ ਸੈਮੀਫਾਈਨਲ ਮੈਚਾਂ ਦੌਰਾਨ ਸ਼੍ਰੀ ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਖੇਡ ਮੈਦਾਨ ਵਿੱਚ ਖੇਡੇ ਗਏ ਮੈਚਾਂ ਵਿੱਚ ਤਾਮਿਲਨਾਡੂ ਦੀ ਟੀਮ ਨੇ ਰੇਲਵੇ ਦੀ ਟੀਮ ਨੂੰ 1 ਦੇ ਮੁਕਾਬਲੇ 3 ਗੋਲਾਂ ਨਾਲ ਮਾਤ ਦੇ ਕੇ ਫਾਈਨਲ ਦੀ ਟਿਕਟ ਪੱਕੀ ਕੀਤੀ ਜਦਕਿ ਦੂਸਰੇ ਸੈਮੀਫਾਈਨਲ ਦੇ ਰੌਚਕ ਮੁਕਾਬਲੇ ਵਿੱਚ 1-1 ਗੋਲ ਤੇ ਬਰਾਬਰੀ ਰਹਿਣ ਤੇ ਪੈਨਲਟੀ ਸ਼ੁਟ ਮੁਕਾਬਲੇ ਦੌਰਾਨ ਹਰਿਆਣਾ ਦੀ ਟੀਮ ਨੇ ਓਡੀਸਾ ਦੀ ਟੀਮ ਨੂੰ 3-0 ਨਾਲ ਮਾਤ ਦਿੰਦਿਆਂ ਫਾਈਨਲ ਵਿੱਚ ਜਗ੍ਹਾ ਬਣਾਈ।
ਇਸ ਸਮੇਂ ਜਾਣਕਾਰੀ ਦਿੰਦਿਆਂ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਜੁਆਇੰਟ ਸਕੱਤਰ ਵਿਜੈ ਬਾਲੀ, ਜ਼ਿਲ਼੍ਹਾ ਫੁੱਟਬਾਲ ਐਸੋਸੀਏਸ਼ਨ ਅੰਮ੍ਰਿਤਸਰ ਪ੍ਰਧਾਨ ਸੁਖਚੈਨ ਸਿੰਘ ਔਲਖ, ਜ਼ਿਲਾ ਸਕੱਤਰ ਪ੍ਰਦੀਪ ਕੁਮਾਰ, ਜ਼ਿਲ੍ਹਾ ਕੋਚ ਦਲਜੀਤ ਸਿੰਘ, ਕੋਚ ਹਰਦੀਪ ਸਿੰਘ ਸੈਣੀ, ਮੀਡੀਆ ਸਕੱਤਰ ਪਰਮਿੰਦਰ ਸਿੰਘ ਸਰਪੰਚ, ਸੁਖਚੈਨ ਸਿੰਘ ਗਿੱਲ, ਸਵਰਾਜ ਸਿੰਘ ਸਾਮ, ਜਤਿੰਦਰ ਸਿੰਘ ਮੋਤੀ ਭਾਟੀਆ, ਹਰਜਿੰਦਰ ਸ਼ਿੰਘ ਖਹਿਰਾ ਉਰਫ ਟੈਨੀ, ਅੰਮ੍ਰਿਤਪਾਲ ਸਿੰਘ ਮਾਣਾ ਨੇ ਸਾਂਝੇ ਤੌਰ ਤੇ ਦੱਸਿਆ ਕਿ ਸੀਨੀਅਰ ਨੈਸ਼ਨਲ ਵੁਮੈਨ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜ ਰਹੇ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਕਲਿਆਣ ਚੌਬੇ ਮੈਂਬਰ ਪਾਰਮੀਲੈਂਟ ਲੋਕ ਸਭਾ ਜਿਥੇ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਦੌਰਾਨ ਖਿਡਾਰਨਾਂ ਨੂੰ ਅਸ਼ੀਰਵਾਦ ਦੇਣਗੇ ਉਥੇ ਹੀ ਜੇਤੂ ਖਿਡਾਰੀਆਂ ਨੂੰ ਰਾਸ਼ਟਰ ਪੱਧਰੀ ਫੁਟਬੱਲ ਟਰਾਫੀ ਨਾਲ ਸਨਮਾਨਿਤ ਕਰਨਗੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਹਰਜੀਤ ਸਿੰਘ ਖਾਲਸਾ ਪ੍ਰਧਾਨ ਜ਼ਿਲ੍ਹਾ ਫੁਟੱਬਾਲ ਐਸੋਸੀਏਸ਼ਨ ਫਿਰੋਜਪੁਰ, ਮਨਵਿੰਦਰ ਸਿੰਘ ਪ੍ਰਧਾਨ ਖਾਲਸਾ ਫੁੱਟਬਾਲ ਕਲੱਬ, ਦਵਿੰਦਰ ਸਿੰਘ, ਕੋਚ ਜਸਵੰਤ ੋਸੰਘ ਹੈਂਡਬਾਲ, ਭੁਪਿੰਦਰ ਸਿੰਘ ਲੂਸੀ, ਡਾ. ਗੁਰਬਖਸ ਸਿੰਘ ਔਲ਼ਖ, ਮਨਿੰਦਰ ਸਿੰਘ ਹੈਪੀ, ਪ੍ਰੋ. ਪਰਮਿੰਦਰ ਸਿੰਘ ਜੀ.ਐਨ.ਡੀ.ਯੂ, ਹਰਜਿੰਦਰ ਸਿੰਘ ਸੰਧੂ, ਪਲਵਿੰਦਰ ਸਿੰਘ ਅਟਵਾਲ, ਗੁਰਮੀਤ ਸਿੰਘ ਮੱਖਣ, ਹਰਜੀਤ ਸਿੰਘ ਸਹਿਜਰਾ, ਅਮਰਜੀਤ ਸਿੰਘ ਛੀਨਾ, ਨਰਿੰਦਰ ਕੁਮਾਰ ਪੰਜਾਬ ਪੁਲਿਸ, ਸੁਨੀਲ ਕੁਮਾਰ ਬਾਊ ਜੀ, ਡਾ. ਜਸਕਰਨ ਸਿੰਘ ਛੀਨਾ, ਡਾ. ਕੇਸ਼ਵ ਟੰਡਨ, ਫੁਟਬਾਲ ਖਿਡਾਰੀ ਗੈਰੀ ਸੰਧੂ, ਲੈਫਟੀਨੈਂਟ ਗੁਰਪ੍ਰੀਤ ਸਿੰਘ ਗੁਰੁ, ਹਰਦੇਵ ਸਿੰਘ ਪਟਵਾਰੀ, ਸ਼ਿਵਮ ਠਾਕੁਰ ਉਰਫ ਮਾਈਕਲ, ਰਿੰਕੂ ਨਹਿਰੀ ਵਿਭਾਗ, ਰੋਬਿਨ ਕਵੀਨਜ ਰੋਡ, ਸਚਿਨ ਕੁਮਾਰ ਕੋਟ ਖਾਲਸਾ ਸਮੇਤ ਵੱਡੀ ਗਿਣਤੀ ਵਿੱਚ ਫੁੱਟਬਾਲ ਖਿਡਾਰੀ ਤੇ ਖੇਡ ਪ੍ਰੇਮੀ ਹਾਜਰ ਸਨ।