ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ ) ਵਰਿੰਦਰ ਸਿੰਘ ਖੋਸਾ ਏਸੀਪੀ ਨੋਰਥ ਅੰਮ੍ਰਿਤਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੁੱਕਦਮਾ ਨੰਬਰ 38 ਮਿਤੀ 3-2-2023 ਜੁਰਮ 365,384,148,149 ਭ:ਦ:, 25/27/54/59 ਅਸਲ੍ਹਾ ਐਕਟ, ਥਾਣਾ ਸਦਰ, ਅੰਮ੍ਰਿਤਸਰ ਵਿਖੇ ਦਰਜ ਹੋਇਆ ਸੀ ਕਿ ਮੁੱਦਈ ਮਿਤੀ 2-2-2023, ਵਕਤ ਕ੍ਰੀਬ 11 ਵਜ਼ੇ ਰਾਤ, ਆਪਣੀ ਦੁਕਾਨ ਬੰਦ ਕਰਕੇ ਆਪਣੀ ਕਾਰ ਤੇ ਵਾਪਸ ਘਰ ਗਿਆ ਸੀ ਤੇ ਕਾਰ ਘਰ ਦੇ ਬਾਹਰ ਸੜਕ ਤੇ ਖੜੀ ਕਰਕੇ ਕਾਰ ਵਿਚੋਂ ਬਾਹਰ ਨਿਕਲਿਆ ਤਾਂ ਇੱਕ ਨੌਜਵਾਨ ਮੋਟਰਸਾਈਕਲ ਪਰ ਸਵਾਰ ਨੇ ਮੋਟਰਸਾਈਕਲ ਉਸਦੇ ਵਿੱਚ ਮਾਰਿਆ ਤੇ ਨੌਜਵਾਨ ਨੂੰ ਪੁੱਛਣ ਲੱਗਾ ਕਿ ਤੂੰ ਮੇਰੇ ਵਿੱਚ ਮੋਟਰਸਾਈਕਲ ਕਿਉ ਮਾਰਿਆ ਹੈ ਇਨੇ ਨੂੰ ਇੱਕ ਕਾਰ ਵਰਨਾ ਰੰਗ ਸਿਲਵਰ ਆਈ, ਜਿਸ ਵਿੱਚ ਡਰਾਇਵਰ ਸਮੇਤ ਚਾਰ ਨੌਜਵਾਨ ਸਵਾਰ ਸਨ ਤੇ ਸਾਰਿਆ ਦੇ ਮੂੰਹ ਢੱਕੇ ਹੋਏ ਸੀ ਜਿੰਨਾ ਵਿੱਚੋਂ 3 ਨੌਜਵਾਨ ਕਾਰ ਵਿੱਚੋਂ ਉਤਰੇ ਅਤੇ ਉਸਨੂੰ ਫੜ ਕੇ ਆਪਣੀ ਗੱਡੀ ਵਿੱਚ ਬਿਠਾ ਕੇ ਕਿਧਰੇ ਲੈ ਗਏ ਅਤੇ ਉਸਨੂੰ ਸਾਰੇ ਨੌਜਵਾਨਾਂ ਵੱਲੋਂ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਦੇ ਬੰਦੇ ਦੱਸਦੇ ਹੋਏ, ਉਸ ਪਾਸੋਂ ਪੈਸਿਆ ਦੀ ਮੰਗ ਕਰਨ ਲੱਗੇ ਤਾਂ ਮੁੱਦਈ ਨੇ ਆਪਣੇ ਮੋਬਾਇਲ ਫੋਨ ਤੋਂ ਆਪਣੇ ਪਿਤਾ ਨੂੰ ਫ਼ੋਨ ਕੀਤਾ ਕਿ ਤੁਹਾਡੇ ਕੋਲ ਮੇਰਾ ਦੋਸਤ ਆ ਰਿਹਾ ਹੈ, ਉਸਨੂੰ ਦੱਸ ਲੱਖ ਰੁਪਏ ਦੇ ਦੇਵੋ ਤਾਂ ਕਾਰ ਸਵਾਰਾਂ ਵਿੱਚੋਂ ਇੱਕ ਨੌਜਵਾਨ ਨੇ ਫ਼ੋਨ ਕਰਕੇ ਆਪਣੇ ਕਿਸੇ ਸਾਥੀ ਨੂੰ ਕਿਹਾ ਕਿ ਤੂੰ ਰਿਲਾਇੰਸ ਫਰੈਸ਼ ਦੇ ਸਾਹਮਣੇ ਗਲੀ ਵਿੱਚੋ ਪੈਸੇ ਲੈ ਆ, ਜੋ ਕੁੱਝ ਮਿੰਟਾ ਵਿੱਚ ਉਸਦੇ, ਪਿਤਾ ਕੋਲੋ ਪੈਸੇ ਦੱਸ ਲੱਖ ਰੂਪੈ ਲੈ ਲਏ ਅਤੇ ਉਸਨੂੰ ਧਮਕੀ ਦਿੱਤੀ ਕਿ ਜੇਕਰ ਤੂੰ ਕਿਸੇ ਨੂੰ ਇਸ ਬਾਰੇ ਦੱਸਿਆ ਤਾਂ ਤੈਨੂੰ ਤੇ ਤੇਰੇ ਪ੍ਰੀਵਾਰ ਨੂੰ ਜਾਨੋਂ ਮਾਰ ਦਿਆਗੇ ਤੇ ਬੱਸ ਸਟੈਂਡ, ਸਾਹਮਣੇਂ ਰਿਆੜ ਹਸਪਤਾਲ ਆਪਣੀ ਕਾਰ ਵਿੱਚੋਂ ਉਤਾਰ ਦਿੱਤਾ। ਜਿਸਤੇ ਥਾਣਾ ਸਦਰ ਵੱਲੋਂ ਮੁਕੱਦਮਾ ਦਰਜ਼ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ।
ਜਿਸਤੇ ਵਰਿੰਦਰ ਸਿੰਘ ਖੋਸਾ, ਏ.ਸੀ.ਪੀ ਨੋਰਥ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਸਦਰ, ਅੰਮ੍ਰਿਤਸਰ ਰਮਨਦੀਪ ਸਿੰਘ, ਪੀ.ਪੀ.ਐਸ, ਡੀ.ਐਸ.ਪੀ (ਅੰਡਰ-ਟ੍ਰੈਨਿੰਗ) ਦੀ ਪੁਲਿਸ ਪਾਰਟੀ ਵੱਲੋਂ ਹਰ ਪਹਿਲੂ ਤੋਂ ਤਫਤੀਸ਼ ਕਰਦੇ ਹੋਏ, ਮੁਕੱਦਮਾਂ ਹਜਾ ਵਿੱਚ ਦੋਸ਼ੀ ਜਸਕਰਨ ਖੰਨਾ ਉਰਫ਼ ਕਰਨ, ਅਜੇ ਸਿੰਘ ਉਰਫ਼ ਨੇਗੀ ਮਿਤੀ 16/2/2023 ਨੂੰ ਮੁਕੱਦਮਾਂ ਹਜਾ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਜਿਨ੍ਹਾ ਪਾਸੋਂ ਫਿਰੋਤੀ ਦੀ ਮੰਗੀ ਗਈ ਰਕਮ ਵਿੱਚੋਂ 16000/-ਰੁਪਏ ਬ੍ਰਾਮਦ ਕੀਤੇ ਗਏ ਸਨ ਅਤੇ ਇਹਨਾਂ ਦੀ ਪੁੱਛਗਿੱਛ ਪਰ ਮੁਕੱਦਮਾ ਹਜਾ ਵਿੱਚ ਸਾਹਿਲ ਉਰਫ਼ ਲੱਲੀ, ਕੁਨਾਲ ਮਹਾਜਨ, ਭੁਪਿੰਦਰ ਸਿੰਘ ਉਰਫ਼ ਲਾਡੀ ਅਤੇ ਸੁਖਚੈਨ ਸਿੰਘ ਨੂੰ ਮੁਕੱਦਮਾਂ ਹਜਾ ਵਿੱਚ ਨਾਮਜਦ ਕੀਤਾ ਗਿਆ। ਜਿਨ੍ਹਾਂ ਨੂੰ ਮੁਕੱਦਮਾ ਉਕਤ ਵਿੱਚ ਇਹਨਾਂ ਦੋਸ਼ੀਆ ਵੱਲੋਂ ਮਿਤੀ 15/5/2023 ਨੂੰ ਰਾਤ ਮੈਡੀਕਲ ਇਨਕਲੈਵ ਤੋਂ ਇੱਕ ਕਾਰ ਬਾਲੈਨੋ, ਰੰਗ ਚਿੱਟਾ ਨੰਬਰ ਪੀ.ਬੀ.02-ਡੀ.ਡੀ-9514 ਖੋਹ ਕੀਤੀ ਸੀ, ਜੋ ਇਹ ਕਾਰ ਨੰਬਰ ਇਹਨਾਂ ਦੋਸ਼ੀਆਂ ਵੱਲੋਂ ਮੁਕੱਦਮਾ ਨੰਬਰ 118/23 ਜੁਰਮ 307,34 ਆਈ.ਪੀ.ਸੀ 25 ਅਸਲਾ ਐਕਟ, ਥਾਣਾ ਮਕਬੂਲਪੁਰਾ ਅੰਮ੍ਰਿਤਸਰ ਵਿੱਚ ਬ੍ਰਾਮਦ ਕਰਵਾ ਦਿੱਤੀ ਸੀ। ਜੋ ਇਹ ਦੋਸ਼ੀ ਮੁਕੱਦਮਾ ਨੰਬਰ 118/23 ਜੁਰਮ 307,3 ਆਈ.ਪੀ.ਸੀ 25 ਅਸਲਾ ਐਕਟ ਥਾਣਾ ਮਕਬੂਲਪੁਰਾ, ਅੰਮ੍ਰਿਤਸਰ ਵਿੱਚ ਕੇਂਦਰੀ ਜੇਲ, ਅੰਮ੍ਰਿਤਸਰ ਬੰਦ ਹਨ, ਦੋਸ਼ੀ ਕੁਨਾਲ ਮਹਾਜਨ ਉਰਫ ਕੇਸ਼ਵ, ਭੁਪਿੰਦਰ ਸਿੰਘ ਉਰਫ਼ ਲਾਡੀ ਨੂੰ ਪ੍ਰਡੈਕਸ਼ਨ ਪਰ ਲਿਆ ਕੇ ਮਿਤੀ 23/6/2023 ਮੁਕੱਦਮਾ ਨੰਬਰ 38 ਮਿਤੀ 3/2/2023 ਜੁਰਮ 365,384,148,149,ਭ:ਦ: 25,27,54 ਅਸਲ੍ਹਾ ਐਕਟ, ਥਾਣਾ ਸਦਰ, ਅੰਮ੍ਰਿਤਸਰ ਵਿੱਚ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਦੋਸ਼ੀਆ ਪਾਸੋ ਫਿਰੋਤੀ ਦੀ ਮੰਗੀ ਗਈ ਰਕਮ ਵਿੱਚੋਂ 18,800/-ਰੁਪਏ ਬ੍ਰਾਮਦ ਕੀਤੇ ਗਏ ।
ਪਹਿਲਾਂ ਗ੍ਰਿਫਤਾਰ ਦੋਸ਼ੀ:- 1. ਜਸਕਰਨ ਖੰਨਾ ਉਰਫ ਕਾਕਾ ਪੁੱਤਰ ਜੋਗਿੰਦਰ ਸਿੰਘ ਵਾਸੀ ਹੁੱਕਮ ਸਿੰਘ ਰੋਡ, ਅੰਮ੍ਰਿਤਸਰ।
2. ਅਜੈ ਨੇਗੀ ਪੁੱਤਰ ਬਲਬੀਰ ਸਿੰਘ ਵਾਸੀ ਸ਼ਰੀਫਪੁਰਾ, ਅੰਮ੍ਰਿਤਸਰ।
ਹੁਣ ਗ੍ਰਿਫਤਾਰ ਦੋਸ਼ੀ:- 1. ਭੁਪਿੰਦਰ ਸਿੰਘ @ਲਾਡੀ ਪੁੱਤਰ ਗੁਰਵਿੰਦਰ ਸਿੰਘ ਵਾਸੀ ਸ਼ਰੀਫਪੁਰਾ, ਅੰਮ੍ਰਿਤਸਰ।
2. ਕੁਨਾਲ ਮਹਾਜਨ @ਕੇਸ਼ਵ ਪੁੱਤਰ ਰਾਕੇਸ਼ ਮਹਾਜਨ ਵਾਸੀ ਮੇਨ ਗੇਟ ਸਿਵਾਲਿਆ ਰੋਡ, ਅੰਮ੍ਰਿਤਸਰ।