ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵੱਲਾ ਵਿੱਚ ਮੈਡਮੋਰਫੋਸਿਸ ਸੰਸਥਾ ਅਤੇ ਆਈਡਬਲਿਊਸੀ ਐਸਆਰ ਸਾਊਥ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਇੱਕ ਫ੍ਰੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਸਕੂਲੀ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਸੇਵਨ, ਮਾਨਸਿਕ ਅਤੇ ਸ਼ਰੀਰਕ ਸਿਹਤ ਬਾਰੇ ਜਾਗਰੂਕ ਕੀਤਾ ਗਿਆ। ਲੜਕੀਆਂ ਨੂੰ ਮਾਂਹਵਾਰੀ ਦੀ ਸਫ਼ਾਈ ਬਾਰੇ ਲੈਕਚਰ ਦੇ ਕੇ ਜਾਣਕਾਰੀ ਦਿੱਤੀ ਗਈ ਅਤੇ 250 ਸੈਨੇਟਰੀ ਨੈਪਕਿਨ ਲੜਕੀਆਂ ਨੂੰ ਵੰਡੇ ਗਏ। ਲੜਕੀਆਂ ਵਿੱਚ ਆਇਰਨ ਅਤੇ ਕੈਲਸ਼ੀਅਮ ਦੀ ਕਮੀਂ ਹੋਣ ਕਰਕੇ ਗੋਲੀਆਂ ਅਤੇ ਹੈਲਥ ਟੌਨਿਕ ਵੰਡੇ ਗਏ। ਇਸ ਮੌਕੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵੱਲਾ ਦੇ ਸਮੂਹ ਸਟਾਫ਼ ਵੱਲੋਂ ਮੈਡਮੋਰਫੋਸਿਸ ਸੰਸਥਾ ਅਤੇ ਆਈਡਬਲਿਊਸੀ ਐਸਆਰ ਸਾਊਥ ਦੇ ਵਿਦਿਆਰਥੀਆਂ ਵਿਸ਼ੇਸ਼ ਧੰਨਵਾਦ ਕੀਤਾ ਗਿਆ।