Home » ਪੋਸ਼ਣ ਅਭਿਆਨ ਦੇ ਤਹਿਤ ਪਿੰਡ ਦੁਲਚੀ ਕੇ ਵਿਖੇ ਲਗਾਇਆ ਗਿਆ ਅਨੀਮੀਆ ਕੈਂਪ

ਪੋਸ਼ਣ ਅਭਿਆਨ ਦੇ ਤਹਿਤ ਪਿੰਡ ਦੁਲਚੀ ਕੇ ਵਿਖੇ ਲਗਾਇਆ ਗਿਆ ਅਨੀਮੀਆ ਕੈਂਪ

by Rakha Prabh
9 views

ਫਿਰੋਜ਼ੁਪਰ 11 ਸਤੰਬਰ 2023

          ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਚਲਾਏ ਜਾ ਰਹੇ ਪੋਸ਼ਣ ਅਭਿਆਨ ਦੇ ਤਹਿਤ ਜਿ਼ਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਰੀਚੀਕਾ ਨੰਦਾ ਦੀ ਯੋਗ ਅਗਵਾਈ ਵਿੱਚ ਪੋਸ਼ਣ ਮਾਹ ਮਨਾਇਆ ਜਾ ਰਿਹਾ ਹੈ। ਪੋਸ਼ਣ ਅਭਿਆਨ ਦੇ ਤਹਿਤ ਪਿੰਡ ਦੁਲਚੀ ਕੇ ਵਿਖੇ ਆਂਗਣਵਾੜੀ ਸੈਂਟਰ ਵਿੱਚ ਅਨੀਮੀਆ ਕੈਂਪ ਲਗਾਇਆ ਗਿਆ।

          ਬਲਾਕ ਕੁਆਰਡੀਨੇਟਰ ਸ੍ਰੀਮਤੀ ਅੰਚਲ ਨੇ ਦੱਸਿਆ ਗਿਆ ਕਿ ਪੋਸ਼ਣ ਅਭਿਆਨ ਇੱਕ ਜਾਗਰੂਕਤਾ ਅਭਿਆਨ ਹੈ ਤੇ ਪੋਸ਼ਣ ਮਾਹ ਦਾ ਪਹਿਲਾ ਸਪਤਾਹ ਸਫਲਤਾ ਪੂਰਵਕ ਨੇਪਰੇ ਚੜ੍ਹਾਇਆ ਗਿਆ ਹੈ।ਇਸ ਅਭਿਆਨ ਤਹਿਤ ਸਮੂਹ ਸੁਪਰਵਾਇਜ਼ਰ ਦੀ ਦੇਖਰੇਖ ਹੇਠ ਆਂਗਣਵਾੜੀ ਵਰਕਰਾਂ ਵੱਲੋਂ ਬੱਚਿਆਂ ਦੇ ਸਹੀ ਪੋਸ਼ਣ ਲਈ ਵੱਖਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ।

          ਡਾ. ਸਤਪਾਲ ਸਿੰਘ ਵੱਲੋਂ ਆਂਗਣਵਾੜੀ ਸੈਂਟਰ ਵਿੱਚ ਆਈਆਂ ਔਰਤਾਂ ਨੂੰ ਅਨੀਮੀਆਂ ਦੀ ਘਾਟ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਔਰਤਾਂ ਨੂੰ ਖੂਨ ਦੀ ਘਾਟ ਨੂੰ ਪੂਰਾ ਕਰਨ ਜੋ ਫ਼ਲ ਅਤੇ ਸਬਜ਼ੀਆਂ ਖਾਣੀਆ ਚਾਹੀਦੀਆ ਹਨ।ਉਨ੍ਹਾਂ ਕਿਹਾ ਕਿ ਬੱਚਿਆਂ ਦੇ ਉਚਿੱਤ ਵਾਧੇ ਅਤੇ ਸਹੀ ਪੋਸ਼ਣ ਲਈ ਗਰਭਵਤੀ ਔਰਤਾਂ ਵਿੱਚ ਖੂਨ ਦਾ ਉਚਿੱਤ ਮਾਤਰਾ ਵਿੱਚ ਹੋਣਾ ਬਹੁਤ ਜ਼ਰੂਰੀ ਹੈ।

          ਜਿ਼ਲ੍ਹਾ ਬਾਲ ਸੁਰੱਖਿਆ ਯੂਨਿਟ ਫਿਰੋਜ਼ਪੁਰ ਤੋਂ ਸਤਨਾਮ ਸਿੰਘ ਵੱਲੋਂ ਮਿਸ਼ਨ ਵਤਸੱਲਿਆ ਸਕੀਮ ਤਹਿਤ ਅਨਾਥ ਬੱਚਿਆਕੈਦੀਆਂ ਦੇ ਬੱਚਿਆਂ ਆਦਿ ਨੂੰ ਦਿੱਤੀਆਂ ਜਾਣ ਵਾਲੀਆਂ ਵੱਖਵੱਖ ਸਕੀਮਾ ਜਿਵੇਂ ਸਪੋਸਰਸਿ਼ਪਫੋਸ਼ਟ ਕੇਅਰ ਅਤੇ ਅਡਾਪਸ਼ਨ ਆਦਿ ਬਾਰੇ ਜਾਣਕਾਰੀ ਦਿੱਤੀ ਗਈ।ਇਸ ਮੌਕੇ ਆਂਗਣਵਾੜੀ ਵਰਕਰ ਸ੍ਰੀਮਤੀ ਨਰਿੰਦਰ ਕੌਰ ਤੇ ਸ੍ਰੀਮਤੀ ਪਰਮਜੀਤ ਕੌਰ ਅਤੇ ਹਰਗੁਰਸ਼ਰਨ ਸਿੰਘ ਬਿੱਟਾ ਫਾਰਮਿਸਟ ਆਦਿ ਮੌਜੂਦ ਸਨ।  

Related Articles

Leave a Comment