Home » ਵਿਧਾਇਕ ਗੁਪਤਾ ਨੇ ਵਾਰਡ ਨੰ: 70 ਵਿਖੇ ਸੀਵਰੇਜ ਪਾਉਣ ਦੇ ਕੰਮ ਕਰਵਾਈ ਸ਼ੁਰੂਆਤ

ਵਿਧਾਇਕ ਗੁਪਤਾ ਨੇ ਵਾਰਡ ਨੰ: 70 ਵਿਖੇ ਸੀਵਰੇਜ ਪਾਉਣ ਦੇ ਕੰਮ ਕਰਵਾਈ ਸ਼ੁਰੂਆਤ

by Rakha Prabh
83 views
ਅੰਮ੍ਰਿਤਸਰ, 9 ਜੂਨ ( ਰਣਜੀਤ ਸਿੰਘ ਮਸੌਣ / ਰਾਘਵ ਅਰੋੜਾ)
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਆਪਣੇ 14 ਮਹੀਨਿਆਂ ਦੇ ਕਾਰਜਕਾਲ ਦੌਰਾਨ ਲੋਕਾਂ ਨੂੰ 600 ਯੂਨਿਟ ਮੁਫ਼ਤ ਬਿਜਲੀ, ਮੁਹੱਲਾ ਕਲੀਨਿਕ ਅਤੇ ਨੌਜਵਾਨਾਂ ਨੂੰ 29000 ਤੋਂ ਵੱਧ ਨੌਕਰੀਆਂ ਮਹੁੱਈਆਂ ਕਰਵਾਕੇ ਇੱਕ ਨਵਾਂ ਇਤਿਹਾਸ ਸਿਰਜਿਆ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਕੇਂਦਰੀ ਦੇ ਵਿਧਾਇਕ ਡਾ: ਅਜੈ ਗੁਪਤਾ ਨੇ ਵਾਰਡ ਨੰ: 70 ਅਧੀਨ ਪੈਂਦੇ ਇਲਾਕੇ ਆਨੰਦ ਵਿਹਾਰ ਵਿਖੇ ਸੀਵਰੇਜ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਦਿਆਂ ਕੀਤਾ।
  ਡਾ: ਗੁਪਤਾ ਨੇ ਦੱਸਿਆ ਕਿ ਨੇ ਦੱਸਿਆ ਕਿ ਵਾਰਡ ਨੰ: 70 ਲੋਕਾਂ ਦੀ ਪਿਛਲੇ ਕਾਫੀ ਸਮੇਂ ਤੋਂ ਮੰਗ ਸੀ ਕਿ ਆਨੰਦ ਵਿਹਾਰ ਇਲਾਕੇ ਵਿੱਚ ਸੀਵਰੇਜ ਦੀਆਂ ਪਾਇਪਾਂ ਪਾਈਆਂ ਜਾਣ। ਲੋਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਇਥੇ ਸੀਵਰੇਜ ਦੇ ਪਾਇਪਾਂ ਦੇ ਕੰਮ ਦੀ ਸ਼ੁਰੂਆਤ ਕਰਵਾ ਦਿੱਤੀ ਹੈ। ਵਿਧਾਇਕ ਗੁਪਤਾ ਨੇ ਅਧਿਕਾਰੀਆਂ ਨੂੰ ਕਿਹਾ ਕਿ ਮਿਥੇ ਸਮੇਂ ਅੰਦਰ ਇਹ ਕੰਮ ਮੁਕੰਮਲ ਕੀਤ ਜਾਵੇ ਅਤੇ ਕੰਮ ਦੀ ਗੁਣਵੱਤਾ ਦਾ ਪੂਰਾ ਧਿਆਨ ਰੱਖਿਆ ਜਾਵੇ।
  ਇਸ ਮੌਕੇ ਸੁਨਪ੍ਰੀਤ ਭਾਟੀਆ, ਮਨੂੰ ਸ਼ਰਮਾ, ਦੀਪਕ ਬੱਗਾ, ਸੁਰਜੀਤ ਸਿੰਘ, ਚਰਨਜੀਤ ਸਿੰਘ, ਇੰਦਰਜੀਤ ਦੁੱਤਾ, ਸੁਦੇਸ਼ ਕੁਮਾਰ ਅਤੇ ਸ੍ਰੀਮਤੀ ਪ੍ਰਿਯਾ ਭਾਟੀਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।
—–
ਕੈਪਸ਼ਨ
ਵਿਧਾਨ ਸਭਾ ਹਲਕਾ ਅੰਮ੍ਰਿਤਸਰ ਕੇਂਦਰੀ ਦੇ ਵਿਧਾਇਕ ਡਾ: ਅਜੈ ਗੁਪਤਾ ਵਾਰਡ ਨੰ: 70 ਵਿਖੇ ਸਵੀਰੇਜ ਪਾਇਪ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਦੇ ਹੋਏ।

Related Articles

Leave a Comment