ਹੌਲਦਾਰ ਸ੍ਰੀ ਸੰਜੀਵ ਕੁਮਾਰ ਦੀ ਅਚਾਨਕ ਮੌਤ ਹੋਣ ਤੇ ਪੁਲਿਸ ਦੀ ਟੁਕੜੀ ਵੱਲੋਂ ਦਿੱਤੀ ਸੌਕ ਸਲਾਮੀ।
ਅੰਮ੍ਰਿਤਸਰ (ਗੁਰਮੀਤ ਸਿੰਘ ਰਾਜਾ )
ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵਿੱਚ ਤਾਇਨਾਤ ਹੌਲਦਾਰ ਸ੍ਰੀ ਸੰਜੀਵ ਕੁਮਾਰ ਪੁੱਤਰ ਸ੍ਰੀ ਦੋਲਤ ਰਾਮ ਵਾਸੀ ਪਵਨ ਨਗਰ, ਬਟਾਲਾ ਰੋਡ,ਅੰਮ੍ਰਿਤਸਰ, ਜੋ ਪੰਜਾਬ ਪੁਲਿਸ ਵਿੱਚ ਮਿਤੀ 05-02-1995 ਨੂੰ ਭਰਤੀ ਹੋਏ ਸਨ, ਦੀ ਕੱਲ ਮਿਤੀ 30-05-2023 ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੀ ਪੁਲਿਸ ਦੀ ਟੁਕੜੀ ਵੱਲੋਂ ਹੌਲਦਾਰ ਸ੍ਰੀ ਸੰਜੀਵ ਕੁਮਾਰ ਦੇ ਅੰਤਿਮ ਸਸਕਾਰ, ਸ਼ਮਸ਼ਾਨ ਭੂਮੀ ਨੇੜੇ ਸ੍ਰੀ ਦੁਰਗਿਆਣਾ ਮੰਦਰ ਵਿੱਖੇ ਸੌਕ ਸਲਾਮੀ ਦਿੱਤੀ ਗਈ।