ਫਗਵਾੜਾ (ਸ਼ਿਵ ਕੋੜਾ) ਜੀਆਈ ਅਪਾਰਟਮੈਂਟ ਕੋਆਰਡੀਨੇਟਰ ਕਮੇਟੀ ਵਲੋਂ ਜੀਆਈ ਅਪਾਰਟਮੈਂਟ ਦੋਸਾਂਝ ਰੋਡ ਫਗਵਾੜਾ ਵਿਖੇ ਯੋਗ ਸ਼ਿਵਰ ਦਾ ਆਯੋਜਨ ਸਮਾਜ ਸੇਵਕ ਐਸ ਪੀ ਬਸਰਾ ਦੇ ਯਤਨਾ ਸਦਕਾ ਕਰਵਾਇਆ ਗਿਆ।ਜਿਸ ਵਿਚ ਯੋਗ ਟ੍ਰੇਨਰ ਦੇਵ ਕਾਲੀਆ ਤੇ ਉਨ੍ਹਾਂ ਦੀ ਟੀਮ ਵਲੋਂ ਅਪਾਰਟਮੈਂਟ ਦੇ ਵਸਨੀਕਾਂ ਨੂੰ ਯੋਗ ਸੰਬਧੀ ਪੁਰੀ ਜਾਣਕਾਰੀ ਦਿਤੀ ਗਈ।ਜਿਸਦੀ ਜਾਣਕਾਰੀ ਦਿੰਦਿਆ ਸਮਾਜ ਸੇਵਕ ਐਸ ਪੀ ਬਸਰਾ ਨੇ ਦਸਿਆ ਕਿ ਅਪਾਰਟਮੈਂਟ ਦੇ ਵਸਨੀਕਾਂ ਦੀ ਸਿਹਤ ਅਤੇ ਉਨ੍ਹਾਂ ਨੂੰ ਯੋਗ ਸੰਬਧੀ ਜਾਗਰੁਕ ਕਰਨ ਲਈ ਇਹ ਉਪਰਾਲਾ ਕੀਤਾ ਗਿਆ ਹੈ ਤਾਜੋ ਸਾਰੇ ਯੋਗ ਕਰਕੇ ਤੰਦਰੁਸਤ ਰਹਿ ਸਕਣ।ਉਨ੍ਹਾਂ ਕਿਹਾ ਕਿ ਸਵੇਰੇ ਜਲਦੀ ਉਠਕੇ ਸੈਰ ਕਰਨ ਅਤੇ ਯੋਗ ਕਰਨ ਨਾਲ ਅਨੇਕਾ ਬਿਮਾਰੀਆਂ ਜੜ੍ਹ ਤੋਂ ਖਤਮ ਜਾਾਂਦੀਆਂ ਹਨ ਇਸ ਲਈ ਸਾਨੁੰ ਰੋਜਨਾ ਦੀ ਸੈਰ ਅਤੇ ਯੋਗ ਜਰੂਰ ਕਰਨਾ ਚਾਹੀਦਾ ਹੈ।ਉਨ੍ਹਾ ਦਸਿਆ ਕਿ ਇਸ ਯੋਗ ਸ਼ਿਵਰ ਨੂੰ ਕਾਮਯਾਬ ਕਰਨ ਵਿਚ ਜੀ ਆਈ ਅਪਾਰਟਮੈਂਟ ਦੇ ਕੋਆਰਡੀਨੇਟਰ ਤੋਂ ਇਲਾਵਾ ਗੀਤਾ ਬਹਿਲ ਦਾ ਬਹੁਤ ਸਹਿਯੋਗ ਮਿਿਲਆ ਜਿਨ੍ਹਾਂ ਨੇ ਸਮੂਹ ਮਹਿਲਾਵਾ ਨੂੰ ਯੋਗ ਸ਼ਿਵਰ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਪਰੰਤ ਹਰਪ੍ਰੀਤ ਸਿੰਘ ਨੇ ਦੇਵ ਕਾਲੀਆ ਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ।ਇਸ ਮੌਕੇ ਹਰੀਸ਼ ਗੁਪਤਾ,ਹਰਪ੍ਰੀਤ ਸਿੰਘ, ਸੀਆਰ ਤ੍ਰਿਪਾਠੀ, ਜੇਪੀ ਸਿੰਘ,ਜਸਪਾਲ ਰਾਣਾ,ਰਮਨ ਬਹਿਲ,ਵਿਸ਼ਵਜੀਤ ਬਹਿਲ ਉ ਪੀ ਮਿਨਹਾਸ,ਗੀਤਾ ਬਹਿਲ,ਨਿਸ਼ਾ ਚੌਧਰੀ, ਗੁਰਕਮਲ ਕੌਰ,ਪਰਮਜੀਤ ਕੌਰ,ਪ੍ਰੀਤੀ ਜਸਪਾਲ ਰਣੌਤ,ਅਨੁਕੰਪਾ,ਦੀਪਤੀ ਵਾਲੀਆ, ਅਨੁਰਾਧਾ,ਲਲਿਤ ਸ਼ਰਮਾ ਆਦਿ ਹਾਜਰ ਸਨ।
![](http://rakhaprabh.com/wp-content/uploads/2024/03/gs-ad.gif)