Home » ਜ਼ਿਲ੍ਹਾ ਵਾਸੀਆਂ ਨੂੰ ਸਿਹਤ ਵਿਭਾਗ ਵੱਲੋ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਬਿਮਾਰੀਆਂ ਤੋਂ ਬਚਾਅ ਲਈ ਕੀਤਾ ਜਾ ਰਿਹਾ ਜਾਗਰੂਕ ਲੋਕ ਆਪਣਾ ਆਲਾ-ਦੁਆਲਾ ਸਾਫ਼ ਰੱਖਣ: ਸਿਵਲ ਸਰਜਨ

ਜ਼ਿਲ੍ਹਾ ਵਾਸੀਆਂ ਨੂੰ ਸਿਹਤ ਵਿਭਾਗ ਵੱਲੋ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਬਿਮਾਰੀਆਂ ਤੋਂ ਬਚਾਅ ਲਈ ਕੀਤਾ ਜਾ ਰਿਹਾ ਜਾਗਰੂਕ ਲੋਕ ਆਪਣਾ ਆਲਾ-ਦੁਆਲਾ ਸਾਫ਼ ਰੱਖਣ: ਸਿਵਲ ਸਰਜਨ

by Rakha Prabh
10 views

ਫਿਰੋਜ਼ਪੁਰ, 3 ਜੁਲਾਈ 2023.

                ਸਿਹਤ ਵਿਭਾਗ ਵੱਲੋਂ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ  ਜਿਹੀਆ ਬਿਮਾਰੀਆਂ ਤੋ ਬਚਾਓ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਸਿਵਲ ਸਰਜਨ  ਡਾ. ਰਜਿੰਦਰ ਪਾਲ ਵੱਲੋ ਮਲੇਰੀਆ ਸਬੰਧੀ ਆਮ ਲੋਕਾਂ ਨੂੰ  ਜਾਗਰੂਕਤ ਕਰਨ ਲਈ ਜਾਗਰੂਕਤਾ ਸਾਮਗਰੀ ਜਾਰੀ ਕੀਤੀ ਗਈ।

ਡਾ. ਰਜਿੰਦਰ ਪਾਲ ਸਿਵਲ ਸਰਜਨ ਨੇ ਮਲੇਰੀਆ ਬੁਖਾਰ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਰਾਜ ਵੱਲੋ ਮਲੇਰੀਆ ਐਲੀਮੀਨੇਸ਼ਨ ਕੈਮਪੇਨ ਲਾਂਚ ਕਰ ਦਿੱਤਾ ਗਿਆ ਹੈ ਜਿਸ ਅਧੀਨ ਪੰਜਾਬ ਰਾਜ ਨੂੰ 2023 ਤੱਕ ਮਲੇਰੀਆ ਮੁਕਤ ਕਰਨਾ ਹੈ। ਉਨਾਂ ਦੱਸਿਆ ਕਿ ਮਲੇਰੀਆ ਬੁਖਾਰ ਮਾਦਾ ਐਨੋਫਲੀਜ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਠੰਡ ਅਤੇ ਕਾਂਬੇ ਨਾਲ ਬੁਖਾਰ ਹੋਣਾ , ਤੇਜ਼ ਬੁਖਾਰ, ਉਲਟੀਆਂ, ਸਿਰ ਦਰਦ ਹੋਣਾ, ਬੁਖਾਰ ਉਤਰਨ ਤੋ ਬਾਅਦ ਕਮਜੋਰੀ ਮਹਿਸੂਸ ਹੋਣੀ ਅਤੇ ਪਸ਼ੀਨਾ ਆਉਣਾ ਮਲੇਰੀਆ ਦੇ ਲੱਛਣ ਹਨ। ਮਲੇਰੀਆ ਜਿਹੀ ਬਿਮਾਰੀ ਤੋ ਬੱਚਣ ਲਈ ਸਾਨੂੰ ਘਰਾ ਦੇ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ, ਛੱਪੜਾ ਵਿੱਚ ਖੜੇ ਪਾਣੀ ਵਿੱਚ ਹਫਤੇ ਵਿੱਚ ਇੱਕ ਵਾਰ ਕਾਲੇ ਤੇਲ ਦਾ ਛਿੜਕਾਵ ਕੀਤਾ ਜਾਵੇ, ਕੱਪੜੇ ਅਜਿਹੇ ਪਹਿਨੋ ਕਿ ਸਰੀਰ ਪੂਰੀ ਤਰਾਂ ਢਕਿਆ ਰਹੇ ਤਾਂ ਕਿ ਤੁਹਾਨੂੰ ਮੱਛਰ ਨਾ ਕੱਟ ਸਕੇ, ਸੋਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰੋ। ਮਲੇਰੀਆ ਮਰੀਜ ਦੇ ਇਲਾਜ ਲਈ ਰੈਡੀਕਲ ਟ੍ਰੀਟਮੈਂਟ ਜਰੂਰੀ ਹੈ ਤਾਂ ਜ਼ੋ ਮਰੀਜ ਵਿੱਚ ਮਲੇਰੀਆ ਦੇ ਪੈਰਾਸਾਈਟ ਨਸ਼ਟ ਕੀਤੇ ਜਾ ਸਕਣ

 ਡਾ. ਰਾਜਿੰਦਰ ਪਾਲ ਨੇ ਡੇਂਗੂ ਬੁਖਾਰ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੇਂਗੂ ਬੁਖਾਰ ਏਡੀਜ ਅਜਪਿਟੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਅਤੇ ਇਹ ਮੱਛਰ ਦਿਨ ਦੇ ਸਮੇ ਕਟਦਾ ਹੈ। ਇੱਕ ਦਮ ਤੇਜ਼ ਬੁਖਾਰ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਪੱਠਿਆ ਵਿੱਚ ਦਰਦ, ਜੀ ਕੱਚਾ ਹੋਣਾ, ਉਲਟੀਆ ਆਉਣਾ, ਨੱਕ, ਮੁੰਹ, ਜਬਾੜਿਆ ਵਿੱਚੋ ਖੂਨ ਆਉਣਾ ਤੇ ਚਮੜੀ ਤੇ ਨੀਲ ਪੈਣਾ ਡੇਂਗੂ ਬੁਖਾਰ ਦੇ ਲੱਛਣ ਹਨ। ਡੇਂਗੂ ਵਰਗੀ ਭਿਆਨਕ ਬਿਮਾਰੀ ਤੋ ਬੱਚਣ ਲਈ ਸਾਨੂੰ ਕੱਪੜੇ ਅਜਿਹੇ ਪਹਿਨਣੇ ਚਾਹੀਦੇੇ ਹਨ ਕਿ ਸਰੀਰ ਪੂਰੀ ਤਰਾਂ ਢਕਿਆ ਰਹੇ ਤਾਂ ਕਿ ਤੁਹਾਨੂੰ ਮੱਛਰ ਨਾ ਕੱਟ ਸਕੇ, ਸੋਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰਨਾ ਚਾਹੀਦਾ ਹੈ, ਇਸ ਤੋ ਇਲਾਵਾ ਘਰਾ ਅਤੇ ਦਫਤਰਾ ਵਿੱਚ ਲਗੇ ਫਰਿਜ ਦੀ ਪਿੱਛੇ ਲਗੀ ਟ੍ਰੇਅ ਅਤੇ ਕੂਲਰਾਂ ਨੂੰ ਚੰਗੀ ਤਰਾਂ ਰਗੜ ਕੇ ਸਾਫ ਕਰਨਾ ਚਾਹੀਦਾ ਹੈ। ਡੇਂਗੂ ਵਰਗੀ ਭਿਆਨਕ ਬਿਮਾਰੀ ਤੋ ਬੱਚਣ ਲਈ ਘਰਾ ਦੇ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ, ਛੱਪੜਾ ਵਿੱਚ ਖੜੇ ਪਾਣੀ ਵਿੱਚ ਹਫਤੇ ਵਿੱਚ ਇੱਕ ਵਾਰ ਕਾਲੇ ਤੇਲ ਦਾ ਛਿੜਕਾਵ ਕੀਤਾ ਜਾਵੇ।

 ਡਾ. ਸਮਿੰਦਰਪਾਲ ਕੋਰ ਜਿਲ੍ਹਾ ਐਪੀਡੀਮਾਲੋਜਿਸ਼ਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੇਕਰ ਕਿਸੇ ਮਰੀਜ ਨੂੰ ਮਲੇਰੀਆ, ਡੇਂਗੂ  ਅਤੇ ਚਿਕਨਗੁਨਿਆ ਦੇ ਲੱਛਣ ਹੁੰਦੇ ਤਾਂ ਉਹ ਤੁਰੰਤ ਆਪਣਾ ਟੈਸ਼ਟ ਅਤੇ ਇਲਾਜ ਸਿਵਲ ਹਸਪਤਾਲ ਫਿਰੋਜਪੁਰ ਵਿੱਚ ਕਰਵਾਏ ਜੋ ਕਿ ਮੁਫਤ ਕੀਤਾ ਜਾਂਦਾ ਹੈ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਘਰ ਘਰ ਜਾਂ ਕੇ ਇਹਨਾ ਬਿਮਾਰੀ ਤੋ ਬੱਚਣ ਅਤੇ ਰੋਕਥਾਮ ਸਬੰਧੀ ਸਿਹਤ ਸਿੱਖਿਆ ਵੀ ਦਿੱਤੀ ਜਾ ਰਹੀ ਹੈ।

                ਇਸ ਮੋਕੇ ਡਾ. ਯੁਵਰਾਜ ਨਾਰੰਗ, ਸ੍ਰੀ ਹਰਮੇਸ਼ ਚੰਦਰ, ਸ੍ਰੀ ਚਿਮਨ ਲਾਲ ਏ.ਐਮ.ਓ, ਸ੍ਰੀ ਰੰਜੀਵ ਜਿਲ੍ਹਾ ਮਾਸ ਮੀਡੀਆ ਅਫਸਰ ਆਦਿ ਹਾਜ਼ਰ ਸਨ।

Related Articles

Leave a Comment