Home » ਮਾਸਟਰ ਐਥਲੀਟ ਅਵਤਾਰ ਸਿੰਘ ਐਕਸੀਲੈਂਟ ਕਸਟਮਰ ਐਵਾਰਡ ਨਾਲ ਸਨਮਾਨਿਤ

ਮਾਸਟਰ ਐਥਲੀਟ ਅਵਤਾਰ ਸਿੰਘ ਐਕਸੀਲੈਂਟ ਕਸਟਮਰ ਐਵਾਰਡ ਨਾਲ ਸਨਮਾਨਿਤ

by Rakha Prabh
73 views

ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ) ਸਿਹਤ ਸੇਵਾਵਾਂ ਦੇ ਵਿੱਚ ਲੱਗੀ ਭਾਰਤ ਦੀ ਨਾਮਵਰ ਕੰਪਨੀ ਸੇਰਾਜੰਮ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਵੱਲੋਂ ਨਿਰੰਤਰ ਸਿਹਤ ਲਾਹਾ ਲੈਣ ਵਾਲੇ ਗ੍ਰਾਹਕਾਂ ਨੂੰ ਐਕਸੀਲੈਂਟ ਕਸਟਮਰ ਐਵਾਰਡ ਦਿੱਤੇ ਜਾਣ ਦੇ ਸਿਲਸਿਲੇ ਤਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੁਰੱਖਿਆ ਵਿਭਾਗ ਵਿੱਚ ਤੈਨਾਤ ਤੇ ਮਾਸਟਰ ਐਥਲੀਟ ਅਵਤਾਰ ਸਿੰਘ ਨੂੰ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ ਉਨ੍ਹਾਂ ਨੂੰ ਕੰਪਨੀ ਦੇ ਨਾਲ ਲਗਾਤਾਰ ਜੁੜ ਕੇ ਨਿਰੰਤਰ ਸਿਹਤ ਸੇਵਾਵਾਂ ਲੈਣ ਉਪਰੰਤ ਉਸ ਦੇ ਉਸਾਰੂ ਪੱਖਾਂ ਤੋਂ ਹੋਰਨਾਂ ਨੂੰ ਵੀ ਜਾਣੂ ਕਰਵਾਉਣ ਉਪਰੰਤ ਦਿੱਤਾ ਗਿਆ ਹੈ। ਉਨ੍ਹਾਂ ਨੇ ਇਹ ਐਵਾਰਡ ਕੰਪਨੀ ਦੀ ਰਣਜੀਤ ਐਵੇਨਿਊ ਸਥਿਤ ਸਥਾਨਕ ਇਕਾਈ ਦੀਆਂ ਸ਼ਿਫਾਰਸ਼ਾ ਤੇ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਮਾਸਟਰ ਐਥਲੀਟ ਅਵਤਾਰ ਸਿੰਘ ਬੀਤੇ ਕੁੱਝ ਸਮੇਂ ਤੋਂ ਆਪਣੀ ਸਿਹਤ ਨੂੰ ਲੈ ਕੇ ਪਰੇਸ਼ਾਨ ਚੱਲ ਰਹੇ ਸਨ ਅਤੇ ਵੱਖ-ਵੱਖ ਥਾਵਾਂ ਤੋਂ ਵੱਖ-ਵੱਖ ਪ੍ਰਕਾਰ ਦੀਆਂ ਦਵਾਈਆਂ ਖਾ ਕੇ ਅੱਕ ਹਾਰ ਚੁੱਕੇ ਸਨ। ਜਿਸ ਦੇ ਚੱਲਦਿਆਂ ਉਹ ਆਪਣੇ ਖੇਡ ਖੇਤਰ ਤੋਂ ਵਾਂਝੇ ਹੋ ਕੇ ਰਹਿ ਗਏ ਸਨ ਤੇ ਅਭਿਆਸ ਕਰਨ ਤੋਂ ਵੀ ਅਸਮਰੱਥ ਸਨ। ਇਸ ਸਬੰਧੀ ਗੱਲਬਾਤ ਕਰਦਿਆਂ ਮਾਸਟਰ ਐਥਲੀਟ ਅਵਤਾਰ ਸਿੰਘ ਜੀਐਨਡੀਯੂ ਨੇ ਦੱਸਿਆ ਕਿ ਉਨ੍ਹਾਂ ਨੂੰ ਸੇਰਾਜੰਮ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਵੱਲੋਂ ਬੇਹਤਰ ਤੇ ਸ਼ਾਨਦਾਰ ਸਿਹਤ ਲਾਹਾ ਦਿੱਤਾ ਗਿਆ ਹੈ। ਜਿਸ ਦੇ ਲਈ ਉਹ ਰੋਜ਼ਾਨਾ ਉਚੇਚੇ ਤੌਰ ਤੇ ਹਾਜ਼ਰੀ ਭਰ ਕੇ ਇੱਥੋਂ ਦੀਆਂ ਵਿਦੇਸ਼ੀ ਮਸ਼ੀਨਾ ਦੀ ਤਕਨੀਕ ਤੇ ਸਹਾਇਤਾ ਦੇ ਨਾਲ ਰੋਜ਼ਾਨਾ ਕਸਰਤ ਕਰਦੇ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਬਹੁਤ ਸਾਰੇ ਰੋਗੀ ਅੱਧਵਾਟੇ ਤੇ ਅੱਧ ਵਿਚਾਲੇ ਕੋਰਸ ਛੱਡ ਕੇ ਚੱਲੇ ਜਾਂਦੇ ਹਨ। ਪਰ ਉਨ੍ਹਾਂ ਨੇ ਸਿਹਤ ਲਾਹਾ ਲੈਣ ਦੇ ਨਾਲ ਨਾਲ ਐਵਾਰਡ ਹਾਂਸਲ ਕਰਨ ਦੇ ਮੰਤਵ ਨਾਲ ਰੋਜ਼ਾਨਾ ਆਉਣ ਜਾਣ ਦਾ ਸਿਲਸਿਲਾ ਬਾਦਸਤੂਰ ਜਾਰੀ ਰੱਖਿਆ। ਜਿਸ ਦਾ ਨਤੀਜਾ ਸੱਭ ਦੇ ਸਾਹਮਣੇ ਹੈ। ਕੰਪਨੀ ਪ੍ਰਬੰਧਕਾਂ ਦੇ ਵੱਲੋਂ ਉਨ੍ਹਾਂ ਨੂੰ ਕੰਪਨੀ ਦੇ ਸੀਈਓੁ ਕੋ ਸੁਕਬੌਂਗ ਦੇ ਦਸਤਖਤਾਂ ਹੇਠ ਜਾਰੀ ਕੀਤਾ ਗਿਆ। ਐਕਸੀਲੈਂਟ ਕਸਟਮਰ ਐਵਾਰਡ ਦੇ ਕੇ ਨਵਾਜਿਆ ਹੈ।

You Might Be Interested In

Related Articles

Leave a Comment