ਜ਼ੀਰਾ/ਫਿਰੋਜ਼ਪੁਰ 1 ਸਤੰਬਰ (ਗੁਰਪ੍ਰੀਤ ਸਿੰਘ ਸਿੱਧੂ) :- ਅੱਜ ਪੱਤਰਕਾਰਾਂ ਨਾਲ ਗੱਲਬਾਤ ਹੋਈ ਬਾਬਾ ਗੁਰਮੁਖ ਸਿੰਘ ਜੀ ਕਿੱਲੀ ਨੌ ਅਬਾਦ ਵਾਲਿਆਂ ਨੇ ਕਿਹਾ ਕੀ ਭਾਦੋਂ ਦਾ ਮਹੀਨਾ ਬੜਾ ਕਰਮਾਂ ਵਾਲਾ ਹੈ। ਇਸ ਭਾਦੋਂ ਦੇ ਮਹੀਨੇ ਵਿੱਚ ਸੰਗਤਾਂ ਦੇਸ਼ਾਂ-ਵਿਦੇਸ਼ਾਂ ਵਿੱਚ ਬਾਬਾ ਜੀ ਦਾ ਜਨਮਦਿਨ ਮਨਾਉਂਦੀਆਂ ਨੇ ਤੇ ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਸੋਢੀ ਜੀ ਨੇ 18 ਭਾਦੋਂ ਨੂੰ ਮਾਤਾ ਰਾਜ ਕੌਰ ਦੀ ਕੁੱਖ ਨੂੰ ਭਾਗ ਲਾਏ ਉਹਨਾਂ ਦੇ ਪਿਤਾ ਰਾਮ ਸਿੰਘ ਜੀ ਸਨ । ਉਹਨਾਂ ਦਾ ਜਨਮ ਕਰਤਾਰਪੁਰ ਸਾਹਿਬ ਵਿਖੇ ਹੋਇਆ ਸੀ। ਬਾਬਾ ਗੁਰਮੁਖ ਸਿੰਘ ਜੀ ਕਿਲੀ ਨੌ ਅਬਾਦ ਵਾਲਿਆਂ ਨੇ ਕਿਹਾ ਕਿ 18 ਭਾਦੋਂ 3 ਤਰੀਕ ਦਿਨ ਐਤਵਾਰ ਨੂੰ ਜੀਰਾ ਦੇ ਨੇੜਲੇ ਪਿੰਡ ਕਿੱਲੀ ਨੌਂ ਬਾਅਦ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਧੂਮਧਾਮ ਅਤੇ ਸ਼ਰਧਾ ਪ੍ਰੇਮ ਨਾਲ ਮਨਾਇਆ ਜਾ ਰਿਹਾ ਹੈ। ਦਿਨ ਐਤਵਾਰ ਨੂੰ ਸਵੇਰੇ ਨਿਸ਼ਾਨ ਸਾਹਿਬ ਜੀ ਦਾ ਚੋਲਾ ਚੜ੍ਹਾਇਆ ਜਾਵੇਗਾ ਅਤੇ ਬਾਬਾ ਵਡਭਾਗ ਸਿੰਘ ਜੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸੰਗਤਾਂ ਵੱਲੋਂ ਮੂਲ ਮੰਤਰ ,ਸ਼੍ਰੀ ਜਪੁ ਜੀ ਸਾਹਿਬ ਜੀ , ਸ਼੍ਰੀ ਸੁਖਮਨੀ ਸਾਹਿਬ ਜੀ , ਦੇ ਪਾਠ ਕੀਤੇ ਜਾਣਗੇ। ਅਤੇ ਐਤਵਾਰ ਰਾਤ ਨੂੰ 8 ਤੋ 11ਵਾਜੇ ਤੱਕ ਕਥਾ ਕੀਰਤਨ ਅਤੇ ਰਾਗੀ ਢਾਡੀ ਜੱਥੇ ਹਾਜ਼ਰੀ ਹੋਣਗੇ। ਰਾਤ ਨੂੰ ਸੰਗਤਾਂ ਵੱਲੋਂ ਅਸ਼ਟਬਾਜ਼ੀ ਕੀਤੀ ਜਾਵੇਗੀ। ਬਾਬਾ ਗੁਰਮੁਖ ਸਿੰਘ ਜੀ ਨੇ ਸੰਗਤਾਂ ਨੂੰ ਬੇਨਤੀ ਕੀਤੀ ਕਿ ਸਮੇਂ ਸਿਰ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਇਸ ਮੌਕੇ ਬਾਬਾ ਗੁਰਮੁੱਖ ਸਿੰਘ ਜੀ ਕਿਲੀ ਨੌ ਅਬਾਦ ਵਾਲਿਆਂ ਨੇ ਬਾਬਾ ਵਡਭਾਗ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਸੰਗਤਾਂ ਨੂੰ ਵਧਾਈਆਂ ਦਿੱਤੀਆਂ। ਸੰਗਤਾਂ ਵਾਸਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ