ਜੀਰਾ ਫਿਰੋਜਪੁਰ 4 ਅਕਤੂਬਰ ( ਗੁਰਪ੍ਰੀਤ ਸਿੰਘ ਸਿੱਧੂ)
ਹਰਿਆਣਾ ਵਿਖੇ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਖਿਲਾਫ ਆਪਣਾ ਰੋਸ਼ ਜਾਹਰ ਕਰਨ ਲਈ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1406-22-ਬੀ ਚੰਡੀਗੜ੍ਹ ਦੇ ਹੁਕਮਾਂ ਤਹਿਤ ਪ.ਸ.ਸ.ਫ ਜਿਲ੍ਹਾ ਫਿਰੋਜਪੁਰ ਦੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸਿੱਧੂ ਦੀ ਅਗਵਾਈ ਹੇਠ ਵਰਕਰ ਰਵਾਨਾ ਹੋਏ । ਇਸ ਮੌਕੇ ਗੁਰਦੇਵ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਪ.ਸ.ਸ.ਫ ਫਿਰੋਜ਼ਪੁਰ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਦਿੱਤੀਆਂ ਮੀਟਿੰਗਾਂ ਵਿੱਚੋਂ ਵਾਰ ਵਾਰ ਭੱਜਣ ਦੇ ਵਿਰੋਧ ਵਿੱਚ ਹਰਿਆਣਾ ਵਿਖੇ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਲਕਾ ਅੰਬਾਲਾ ਵਿਖੇ ਸਾਂਝਾ ਫਰੰਟ ਵੱਲੋਂ ਭਾਜਪਾ ਅਤੇ ਆਪ ਪਾਰਟੀ ਦੇ ਉਮੀਦਵਾਰਾਂ ਖਿਲਾਫ ਸੂਬਾ ਪੱਧਰੀ ਰੋਸ ਰੈਲੀ ਅਤੇ ਝੰਡਾ ਮਾਰਚ ਕੀਤਾ ਗਿਆ ਹੈ, ਉਸ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਆਪ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਹਰਿਆਣਾ ਦੇ ਲੋਕਾਂ ਨੂੰ ਬਜ਼ਾਰਾ ਵਿਚੋਂ ਲੰਘਦੇ ਹੋਏ ਨਾਅਰੇਬਾਜ਼ੀ ਅਤੇ ਇਸ਼ਤਿਹਾਰ ਵੰਡ ਕੇ ਸੁਚੇਤ ਹੋਣ ਦੀ ਅਪੀਲ ਕੀਤੀ ਗਈ। ਉਨ੍ਹਾਂ ਕਿਹਾ ਕਿ ਪਿਛਲੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਹਿਮਾਚਲ ਅਤੇ ਗੁਜਰਾਤ ਦੇ ਲੋਕਾਂ ਨੂੰ ਪੰਜਾਬ ਅੰਦਰ ਪੁਰਾਣੀ ਪੈਨਸ਼ਨ ਬਹਾਲ ਕਰਨ , ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਝੂਠੀ ਇਸ਼ਤਿਹਾਰਬਾਜ਼ੀ ਉਪਰ ਲੱਖਾਂ ਰੁਪਏ ਪੰਜਾਬ ਦੇ ਖਜ਼ਾਨੇ ਖੌਰਾ ਲਗਾ ਕੇ ਪ੍ਰਚਾਰ ਕੀਤਾ ਗਿਆ । ਉਨ੍ਹਾਂ ਕਿਹਾ ਕਿ ਜਿਸ ਦਾ ਖਮਿਆਜਾ ਭਗਵੰਤ ਮਾਨ ਸਰਕਾਰ ਨੂੰ ਦੋਨਾਂ ਸੂਬਿਆਂ ਵਿੱਚ ਹਾਰ ਦਾ ਮੂੰਹ ਵੇਖ ਕੇ ਭੁਗਤਣਾ ਪਿਆ ਸੀ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਲਾਅ ਮਿਸਾਲ ਇਕੱਠ ਕੜਕਦੀ ਧੁੱਪ ਵਿੱਚ ਪੂਰੈ ਜੋਸ਼ੋਖਰੋਸ਼ ਨਾਲ ਬਾਜ਼ਾਰਾ ਅੰਦਰ ਨਾਅਰੇਬਾਜ਼ੀ ਕਰਦਾ ਦਰਸ਼ਾ ਰਿਹਾ ਸੀ ਕਿ ਸਰਕਾਰ ਪ੍ਰਤੀ ਮੁਲਾਜ਼ਮ ਤੇ ਪੈਨਸ਼ਨਰ ਵਰਗ ਵਿੱਚ ਕਿੰਨਾ ਰੋਸ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਬਲਵਿੰਦਰ ਸਿੰਘ ਭੁੱਟੋ ਸੂਬਾ ਜੁਆਇੰਟ ਸਕੱਤਰ,ਕਮਲ ਚੋਹਾਨ, ਸੰਜੀਵ ਵਿਨਾਇਕ,ਕੋਰ ਸਿੰਘ , ਕੁਲਵਿੰਦਰ ਸਿੰਘ ਬੱਧਣ, ਸੁਲੱਖਣ ਸਿੰਘ , ਰਾਜ ਕੁਮਾਰ ਮਿਸਤਰੀ ਆਦਿ ਹਾਜ਼ਰ ਸਨ ।