Home » ਸਾਂਝੇ ਅਧਿਆਪਕ ਮੋਰਚੇ ਵਲੋ ਨਵੇਂ ਪੀ.ਐੱਫ.ਐੱਮ.ਐੱਸ ਪੋਰਟਲ ਪ੍ਰਤੀ ਰੋਸ਼ ਪ੍ਰਗਟ ਦਿੱਤਾ ਮੰਗ ਪੱਤਰ

ਸਾਂਝੇ ਅਧਿਆਪਕ ਮੋਰਚੇ ਵਲੋ ਨਵੇਂ ਪੀ.ਐੱਫ.ਐੱਮ.ਐੱਸ ਪੋਰਟਲ ਪ੍ਰਤੀ ਰੋਸ਼ ਪ੍ਰਗਟ ਦਿੱਤਾ ਮੰਗ ਪੱਤਰ

by Rakha Prabh
95 views

ਲੋਹੀਆਂ ਖਾਸ, 31 ਮਾਰਚ (ਯੋਗੇਸ਼ਵਰ, ਰੀਨਾ ਸ਼ਰਮਾ): ਸਿੱਖਿਆ ਵਿਭਾਗ ਵੱਲੋਂ ਚਾਲੂ ਵਿੱਦਿਅਕ ਵਰ੍ਹੇ 2021-22 ਨਾਲ ਸੰਬੋਧਿਤ ਵੱਖ ਵੱਖ ਕਿਸਮ ਦੀਆਂ ਗ੍ਰਾਂਟਾਂ ਨੂੰ ਸਾਲ ਦੇ ਸ਼ੁਰੂ ਵਿਚ ਭੇਜਣ ਦੀ ਥਾਂ ਤੇ ਮਾਰਚ ਮਹੀਨੇ ਦੇ ਅਖੀਰਲੇ ਦਿਨਾਂ ਵਿੱਚ ਧੜਾਧੜ ਸਕੂਲਾਂ ਨੂੰ ਭੇਜਣਾ ਅਤੇ ਆਨਲਾਈਨ ਪੋਰਟਲ ਪੀ.ਐੱਫ.ਐੱਮ.ਐੱਸ ਰਾਹੀਂ ਵਰਤਕੇ 31-ਮਾਰਚ ਤੱਕ ਵਰਤੋਂ ਸਰਟੀਫਿਕੇਟ ਭੇਜਣ ਦੇ ਹੁਕਮਾਂ ਸਬੰਧੀ ਸਾਂਝੇ ਅਧਿਆਪਕ ਮੋਰਚੇ ਵੱਲੋਂ ਜਿੱਥੇ ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਲੋਹੀਆਂ ਵਿਖੇ ਰੋਸ ਪ੍ਰਗਟ ਕੀਤਾ ਗਿਆ ਉੱਥੇ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਜ਼ੋਰਦਾਰ ਨਾਹਰੇਬਾਜ਼ੀ ਕਰਦਿਆਂ ਇਕ ਮੰਗ ਪੱਤਰ ਦਫਤਰ ‘ਚ ਸਰਬਣ ਸਿੰਘ ਮਿਡ ਡੇਅ ਮੀਲ ਇੰਚਾਰਜ ਦਿੱਤਾ ਗਿਆ। ਇਸ ਸੰਬੰਧੀ ਬੋਲਦਿਆਂ ਅਧਿਆਪਕ ਆਗੂਆਂ ਮਾ: ਕੁਲਵਿੰਦਰ ਸਿੰਘ ਜੋਸਨ ਪ੍ਰਧਾਨ ਜ਼ਿਲ੍ਹਾ ਕਮੇਟੀ ਡੀ.ਟੀ.ਐਫ, ਮਾ: ਪਰਮਿੰਦਰ ਸਿੰਘ ਪਨੇਸਰ ਪ੍ਰਧਾਨ ਬੀ ਐਂਡ ਫਰੰਟ, ਮਾ: ਜੈਲ ਸਿੰਘ, ਮਾ: ਅਮਰਜੀਤ ਸਿੰਘ, ਮਾ: ਵਿਜੇੇੈ ਕੁਮਾਰ ਨੇ ਕਿਹਾ ਕਿ ਅਧਿਆਪਕਾਂ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਵਿੱਚੋਂ ਬਹੁਤੀਆਂ ਗ੍ਰਾਂਟਾਂ ਵਿਭਾਗ ਵੱਲੋਂ 29-ਮਾਰਚ ਨੂੰ ਪ੍ਰਾਪਤ ਹੋੲੀਅਾਂ ਹਨ ਜਦ ਕਿ ਗ੍ਰਾਂਟਾਂ ਖ਼ਰਚ ਕਰਨ ਲਈ ਅੰਤਿਮ ਮਿਤੀ 31-03-2022 ਮਿੱਥੀ ਗਈ ਸੀ, ਜਿਸ ਦੇ ਵਰਤੋਂ ਸਰਟੀਫਿਕੇਟ 31 ਮਾਰਚ ਤੱਕ ਹੀ ਭੇਜਣ ਦੇ ਹੁਕਮ ਦਿੱਤੇ ਗਏ ਹਨ। ਪੀ.ਐੱਫ.ਐੱਮ.ਐੱਸ ਪੋਰਟਲ ਰਾਹੀਂ ਰਾਸ਼ੀ ਦਾ ਭੁਗਤਾਨ ਕਰਨਾ ਸਕੂਲ ਮੁਖੀਆਂ ਅਧਿਆਪਕਾਂ ਲਈ ਭਾਰੀ ਸਿਰਦਰਦੀ ਬਣੀ ਹੋਈ ਹੈ। ਜਿਸ ਨੂੰ ਦੇਖਦੇ ਹਾਂ ਅਧਿਆਪਕ ਜਥੇਬੰਦੀਆਂ ਨੇ ਗ੍ਰਾਂਟ ਨੂੰ ਸਹੀ ਤੇ ਵਧੀਆ ਅਤੇ ਹਦਾਇਤਾਂ ਅਨੁਸਾਰ ਗ੍ਰਾਂਟ ਖਰਚ ਕਰਨ ਲਈ ਅੰਤਿਮ ਮਿਤੀ ਵਿੱਚ ਵਾਧਾ ਕਰਕੇ 30/6/22 ਕੀਤਾ ਜਾਵੇ। ਇਸ ਮੌਕੇ ਹਾਜ਼ਰ ਅਧਿਆਪਕ ਸਾਥੀਆਂ ‘ਚ ਜਸਬੀਰ ਸਿੰਘ ਸੰਧੂ ਬਲਾਕ ਪ੍ਰਧਾਨ ਡੀ.ਟੀ.ਐੱਫ, ਸੀ.ਐੱਚ.ਟੀ ਸ੍ਰੀ ਨਿਰਮਲ ਸਿੰਘ, ਸੀ.ਐੱਚ.ਟੀ ਸ੍ਰੀ ਜਸਵੀਰ ਸਿੰਘ ਜੀ.ਬੀ.ਐਮ.ਟੀ ਸ੍ਰੀ ਬਿੰਦਰਪਾਲ ਸਿੰਘ, ਮਾ: ਪ੍ਰਭਜਿੰਦਰ ਸਿੰਘ, ਮਾ: ਦੀਪਕ ਪ੍ਰਕਾਸ਼, ਹਰਵਿੰਦਰ ਜੀਤ ਕੌਰ, ਸਰਬਣ ਸਿੰਘ ਮਿਡ ਡੇਅ ਮੀਲ ਇੰਚਾਰਜ, ਸੁਨੀਲ ਕੁਮਾਰ ਡਾਟਾ ਐਂਟਰੀ ਓਪਰੇਟਰ, ਸੰਜੀਵ ਕੁਮਾਰ ਥਾਪਾ ਸਮੇਤ ਹੋਰ ਅਧਿਆਪਕ ਹਾਜ਼ਰ ਸਨ।

Related Articles

Leave a Comment