ਤਲਵੰਡੀ ਭਾਈ 20 ਅਪ੍ਰੈਲ (ਰਾਖਾ ਪ੍ਰਭ ਬਿਉਰੋ)
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਲੜਕੇ ਤਲਵੰਡੀ ਭਾਈ ਦੀ ਵਿਦਿਆਰਥਣ ਵੱਲੋਂ ਜਵਾਹਰ ਨਵੋਦਿਆ ਵਿਦਿਆਲਿਆ ਮਹੀਆਂ ਵਾਲਾ ਕਲਾ ਵਿਖੇ ਦਿੱਤੇ ਇੰਟਰ ਟੈਸਟ ਚੰਗੇ ਨੰਬਰਾਂ ਨਾਲ ਪਾਸ ਕਰਨ ਤੇ ਸਕੂਲ ਵੱਲੋਂ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਲੜਕੇ ਤਲਵੰਡੀ ਭਾਈ ਦੇ ਮੁੱਖ ਅਧਿਆਪਕ ਕੁਲਵਿੰਦਰ ਸਿੰਘ ਬੱਧਣ ਸਾਧੂਵਾਲਾ ਦੀ ਅਗਵਾਈ ਹੇਠ ਵਿਦਿਆਰਥਣ ਗੁਰਸ਼ਰਨ ਕੌਰ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਮੁੱਖ ਅਧਿਆਪਕ ਕੁਲਵਿੰਦਰ ਸਿੰਘ ਬੱਧਣ ਸਾਧੂਵਾਲਾ ਨੇ ਕਿਹਾ ਕਿ ਜੋ ਵਿਦਿਆਰਥੀ ਆਪਣੀ ਪੜ੍ਹਾਈ ਮਿਹਨਤ ਅਤੇ ਲਗਨ ਨਾਲ ਕਰੇਗਾ ਉਸ ਦੇ ਅੱਗੇ ਕੋਈ ਅੜਿੱਕਾ ਨਹੀਂ ਬਣਦਾ ਅਤੇ ਉਸਦੇ ਅੱਗੇ ਵਧਣ ਲਈ ਨਿਰੰਤਰ ਰਸਤੇ ਖੁਲ੍ਹਦੇ ਹਨ। ਉਨ੍ਹਾਂ ਵਿਦਿਆਰਥਣ ਗੁਰਸ਼ਰਨ ਕੌਰ ਦੇ ਅਧਿਆਪਕਾਂ, ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਗੁਰਸ਼ਰਨ ਕੌਰ ਬਹੂਤ ਹੋਣਹਾਰ ਵਿਦਿਆਰਥੀ ਅਤੇ ਅਨੁਸ਼ਾਸਨ ਵਿਚ ਕੰਮ ਕਰਨ ਵਾਲੀ ਹੈ ਤਾਂ ਹੀ ਅੱਜ ਆਪਣੀ ਮੰਜ਼ਿਲ ਵੱਲ ਵਧਦੇ ਕਦਮਾਂ ਨਾਲ ਮੁਕਾਮ ਹਾਸਲ ਕਰਨ ਲਈ ਤਿਆਰ ਹੈ। ਇਸ ਮੌਕੇ ਸਕੂਲ ਅਧਿਆਪਕਾਂ ਨੇ ਗੁਰਸ਼ਰਨ ਕੌਰ ਅਤੇ ਉਸਦੇ ਮਾਪਿਆਂ ਨੂੰ ਵਧਾਈ ਦਿੱਤੀ।