ਹੁਸ਼ਿਆਰਪੁਰ 27 ਜੁਲਾਈ ( ਤਰਸੇਮ ਦੀਵਾਨਾ ) ਹਸ਼ਿਆਰਪੁਰ ਫਗਵਾੜਾ ਰੋਡ ਤੇ ਸਥਿਤ ਚੌਕੀ ਪੁਰਹੀਰਾਂ ਤੋਂ ਡੇਢ ਸੌ ਗਜ ਦੀ ਦੂਰੀ ਤੇ ਹੈ ਵਿਖੇ ਟ੍ਰੈਫਿਕ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਅਤੇ ਉਡਾਈਆ ਜਾਦੀਆ ਹਨ। ਰੋਜ਼ਾਨਾ ਤਰੜਸਾਰ ਆਮ ਹੀ ਦੇਖਣ ਨੂੰ ਮਿਲਦਾ ਹੈ ਹਰੀਮਪੁਰ ਦੇ ਸਤਿਗੁਰੂ ਰਵਿਦਾਸ ਚੌਕ ਵਿੱਚ ਪੱਠਿਆ ਅਤੇ ਲੱਕੜ ਦੀਆਂ ਲੱਦੀਆ ਉਵਰਲੋਡ ਟਰਾਲੀਆ ਬਿੱਲਕੁਲ ਸੜਕ ਦੇ ਵਿੱਚਕਾਰ ਹੀ ਬੇ-ਨਿਯਮੇ ਤਰੀਕੇ ਨਾਲ ਖੜੀਆ ਕੀਤੀਆਂ ਹੁੰਦੀਆ ਹਨ ਪ੍ਰੰਤੂ ਚੌਕੀ ਪੁਰਹੀਰਾ ਦਾ ਕੋਈ ਵੀ ਮੁਲਾਜਮ ਸਵੇਰੇ ਵੇਲੇ ਸੜਕ ਦੇ ਵਿੱਚਕਾਰ ਖੜੀਆ ਕੀਤੀਆ ਟਰਾਲੀਆ ਨੂੰ ਸਾਈਡ ਤੇ ਕਰਵਾਉਣ ਵਾਸਤੇ ਡਿਉਟੀ ਤੇ ਨਹੀ ਹੁੰਦਾ ਜਿੱਥੇ ਕਿ ਸਵੇਰੇ ਰਾਹਗੀਰਾ ਨੂੰ ਚੌਕੀ ਪੁਰਹੀਰਾ ਦੇ ਇੰਚਾਰਜ ਅਤੇ ਚੌਕੀ ਦੇ ਮੁਲਜਾਮਾ ਦੀ ਨਲਾਇਕੀ ਦਾ ਸਾਹਮਣਾ ਕਰਨਾ ਪੈਦਾ ਹੈ ਜਿਕਰਯੋਗ ਹੈ ਕਿ ਸਵੇਰੇ ਸਵੇਰੇ ਰਹੀਮਪੁਰ ਦੇ ਸਤਿਗੁਰੂ ਰਵਿਦਾਸ ਚੌਕ ਵਿੱਚ ਹਾਦਸੇ ਹੋਣ ਦੇ ਬਹੁਤ ਹੀ ਜਿਆਦਾ ਚਾਣਸ ਹੁੰਦੇ ਹਨ । ਹੋਰ ਤਾਂ ਹੋਰ ਕਈ ਟਰੈਕਟਰ ਚਾਲਕ ਆਪਣੀਆਂ ਲੱਦੀਆਂ ਟਰਾਲੀਆਂ ਨੂੰ ਸੜਕ ਵਿਚਕਾਰ ਹੀ ਖੜ੍ਹੀਆਂ ਕਰਕੇ ਵਾਪਿਸ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ। ਕਿਉਂਕਿ ਉਹਨਾਂ ਦੀ ਵਾਰੀ ਮੰਡੀ ਵਿੱਚ ਦੇਰ ਨਾਲ ਲੱਗਣੀ ਹੁੰਦੀ ਹੈ ਪਰ ਚੌਕੀ ਪੁਰਹੀਰਾ ਦੀ ਪੁਲਿਸ ਉਸ ਵਕਤ ਗੂੜੀ ਨੀਂਦ ਵਿੱਚ ਸੁੱਤੀ ਪਈ ਹੁੰਦੀ ਹੈ । ਇਸ ਗੱਲ ਦੀ ਚੌਕੀ ਇੰਚਾਰਜ ਨੂੰ ਆਪਣੀ ਕੋਈ ਪ੍ਰਵਾਹ ਨਹੀਂ ਹੁੰਦੀ ਹੋਰ ਤਾਂ ਹੋਰ ਓਵਰਲੋਡ ਟਰਾਲੀਆ ਵੀ ਪੁਲਿਸ ਚੌਂਕੀ ਦੇ ਅੱਗੋਂ ਦੀ ਲੰਘਦੀਆ ਹਨ ਪਰੰਤੂ ਪੁਲਿਸ ਮੁਲਾਜ਼ਮ ਉਹਨਾਂ ਨੂੰ ਦੇਖ ਕੇ ਵੀ ਆਪਣੀਆਂ ਅੱਖਾਂ ਬੰਦ ਕਰ ਲੈਂਦੇ ਹਨ। ਜਿਸ ਦਾ ਖਜ਼ਿਆਮਾ ਕਿਸੇ ਰਾਹਗੀਰਾਂ ਨੂੰ ਆਪਣੀ ਜਾਨ ਦੇ ਕੇ ਚੁਕਾਉਣਾ ਪੈਦਾ ਹੈ। ਇਸ ਸਬੰਧੀ ਬੇਗਮਪੁਰਾ ਟਾਇਗਰ ਫੋਰਸ ਦੇ ਪੰਜਾਬ ਪ੍ਰਧਾਨ ਵੀਰਪਾਲ ਠਰੋਲੀ ਅਤੇ ਜਿਲ੍ਹਾ ਪ੍ਰਧਾਨ ਨਾਲ ਗੱਲ ਕੀਤੀ ਤਾ ਉਹਨਾ ਕਿਹਾ ਕਿ ਇਹ ਚੌਕੀ ਪੁਰਹੀਰਾ ਦੇ ਇੰਚਾਰਜ ਅਤੇ ਬਾਕੀ ਮੁਲਜਮਾ ਦੀ ਬਹੁਤ ਵੱਡੀ ਕੁਤਾਹੀ ਹੈ ਉਹਨਾ ਕਿਹਾ ਪੁਲਿਸ ਦੀ ਲਾਪ੍ਰਵਾਹੀ ਨਾਲ ਇੱਥੇ ਜਾਨੀ ਤੇ ਮਾਲੀ ਨੁਕਸਾਨ ਵੀ ਹੋ ਸਕਦਾ ਹੈ ਉਹਨਾ ਐਸ ਐਸ ਪੀ ਹੁਸ਼ਿਆਰਪੁਰ ਤੋ ਮੰਗ ਕੀਤੀ ਕਿ ਸਵੇਰੇ ਰਹੀਮਪੁਰ ਦੇ ਸਤਿਗੁਰੂ ਰਵਿਦਾਸ ਚੌਕ ਵਿੱਚ ਚੌਕੀ ਪੁਰਹੀਰਾ ਦੀ ਪੁਲਿਸ ਦੀ ਪੱਕੇ ਤੌਰ ਤੇ ਡਿਊਟੀ ਲਗਾਈ ਜਾਵੇ ਤਾ ਕਿ ਕੋਈ ਵੱਡਾ ਹਾਦਸਾ ਹੋਣੋ ਬੱਚ ਸਕੇ ।