Home » ਭਾਕਿਯੂ ਏਕਤਾ (ਡਕੌਂਦਾ) ਦੀ ਅਗਵਾਈ ਵਿੱਚ ਐੱਸਐੱਸਪੀ ਸੰਗਰੂਰ ਦੇ ਦਫ਼ਤਰ ਅੱਗੇ ਚੱਲ ਰਿਹਾ ਧਰਨਾ 6ਵੇਂ ਦਿਨ ‘ਚ ਦਾਖ਼ਲ

ਭਾਕਿਯੂ ਏਕਤਾ (ਡਕੌਂਦਾ) ਦੀ ਅਗਵਾਈ ਵਿੱਚ ਐੱਸਐੱਸਪੀ ਸੰਗਰੂਰ ਦੇ ਦਫ਼ਤਰ ਅੱਗੇ ਚੱਲ ਰਿਹਾ ਧਰਨਾ 6ਵੇਂ ਦਿਨ ‘ਚ ਦਾਖ਼ਲ

ਨੌਜਵਾਨ ਲਖਵਿੰਦਰ ਸਿੰਘ ਕਾਂਝਲਾ ਦੀ ਮੌਤ ਦਾ ਅਸਾਧਾਰਨ ਹਾਲਤ ਵਿੱਚ ਮਾਮਲਾ

by Rakha Prabh
9 views
ਸੰਗਰੂਰ, 27 ਜੁਲਾਈ, 2023: ਭਾਰਤੀ ਕਿਸਾਨ ਯੂਨੀਅਨ (ਡਕੌਂਦਾ-ਧਨੇਰ) ਦੀ ਅਗਵਾਈ ਵਿੱਚ ਕਾਂਝਲਾ ਪਿੰਡ ਦੇ 28 ਸਾਲਾਂ ਨੌਜਵਾਨ ਲਖਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਦੀ ਅਸਾਧਾਰਨ ਹਾਲਤਾਂ ਵਿੱਚ ਹੋਈ ਮੌਤ ਨੂੰ ਇਨਸਾਫ਼ ਦਿਵਾਉਣ ਲਈ ਸੰਗਰੂਰ ਪੁਲਿਸ ਵੱਲੋਂ ਨਾਕਾਮ ਰਹਿਣ ਕਾਰਨ ਇਹ ਮਾਮਲਾ ਦਿਨੋ-ਦਿਨ ਗੰਭੀਰ ਹੁੰਦਾ ਜਾ ਰਿਹਾ ਹੈ। ਕਿਸਾਨਾਂ ਅਤੇ ਇਲਾਕੇ ਦੇ ਇਨਸਾਫ਼-ਪਸੰਦ ਲੋਕਾਂ ਵੱਲੋਂ, ਐੱਸ ਐੱਸ ਪੀ ਸੰਗਰੂਰ ਦੇ ਦਫ਼ਤਰ ਦੇ ਬਾਹਰ ਲੱਗਾਏ ਹੋਏ ਪੱਕੇ ਮੋਰਚੇ ਦੇ ਛੇਵੇਂ ਦਿਨ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਐਕਸ਼ਨ ਕਮੇਟੀ ਦੇ ਕਨਵੀਨਰ ਜਗਰਾਜ ਸਿੰਘ ਹਰਦਾਸਪੁਰਾ, ਬੀਕੇਯੂ ਏਕਤਾ (ਡਕੌਂਦਾ-ਧਨੇਰ) ਦੇ ਸੂਬਾ ਕਮੇਟੀ ਮੈਂਬਰ ਸਾਹਿਬ ਸਿੰਘ ਬਡਬਰ, ਜਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਛੰਨਾ, ਜ਼ਿਲ੍ਹਾ ਜਨਰਲ ਸਕੱਤਰ ਜਗਤਾਰ ਸਿੰਘ ਦੁੱਗਾਂ, ਜ਼ਿਲ੍ਹਾ ਖ਼ਜ਼ਾਨਚੀ ਸੁਖਦੇਵ ਸਿੰਘ ਘਰਾਚੋਂ ਅਤੇ ਬਲਾਕ ਪ੍ਰਧਾਨਾਂ ਬਾਬੂ ਸਿੰਘ ਖੁੱਡੀਕਲਾਂ, ਕਰਮਜੀਤ ਸਿੰਘ ਗੰਡੇਵਾਲ ਤੇ ਨਾਨਕ ਸਿੰਘ ਅਮਲਾ ਸਿੰਘ ਵਾਲਾ ਨੇ ਐਲਾਨ ਕੀਤਾ ਕਿ ਪੁਲਿਸ ਲਖਵਿੰਦਰ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ‘ਚ ਲਗਾਤਾਰ ਟਾਲਮਟੋਲ ਅਤੇ ਸਾਜ਼ਿਸੀ ਅਮਲ ਚਲਾ ਰਹੀ ਹੈ, ਜਦਕਿ ਲੋਕਾਈ ਅੰਦਰ ਪੁਲਿਸ ਦੇ ਅਜਿਹੇ ਘਟੀਆ ਵਰਤਾਉ ਕਾਰਨ ਗੁੱਸਾ ਲਗਾਤਾਰ ਵਧ ਰਿਹਾ ਹੈ। ਪ੍ਰਸ਼ਾਸਨ ਦੇ ਨਾਲ-ਨਾਲ ਇਨਸਾਫ਼ ਦੇ ਦਮਗਜ਼ੇ ਮਾਰਨ ਵਾਲੀ ਹਕੂਮਤ ਨੇ ਵੀ ਸਾਜ਼ਿਸੀ ਚੁੱਪ ਧਾਰੀ ਹੋਈ ਹੈ।
ਆਗੂਆਂ ਨੇ ਕਿਹਾ ਕਿ 31 ਜੁਲਾਈ, 2023 ਨੂੰ ਭਗਵੰਤ ਮਾਨ ਦਾ ਸੁਨਾਮ ਆਉਣ ਸਮੇਂ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ। ਇਸ ਪ੍ਰਦਰਸ਼ਨ ਦੀ ਤਿਆਰੀ ਲਈ ਅੱਜ ਤੋਂ ਹੀ ਮੁਹਿੰਮ ਵਿੱਢ ਦਿੱਤੀ ਜਾਵੇਗੀ। ਸਪੀਕਰਾਂ ਵਾਲੀਆਂ ਦੋ ਗੱਡੀਆਂ ਇਲਾਕੇ ਦੇ ਹਰ ਪਿੰਡ ਵਿੱਚ ਘਰ ਘਰ ਤੱਕ ਪਹੁੰਚ ਕਰਨਗੀਆਂ। ਆਗੂਆਂ ਨੇ ਕਿਹਾ ਕਿ ਸਾਡੀ ਟੇਕ ਲੋਕ ਤਾਕਤ ਉੱਤੇ ਹੈ ਇਸ ਲਈ ਅਸੀਂ ਸਰਕਾਰੀ ਅਦਾਲਤਾਂ ਦੀ ਥਾਂ ਲੋਕ ਅਦਾਲਤਾਂ ਦੇ ਫੈਸਲੇ ਮੰਨਾਂਗੇ ਤੇ ਲਾਗੂ ਕਰਾਂਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬੂ ਸਿੰਘ ਮੂਲੋਵਾਲ, ਕੁਲਵਿੰਦਰ ਸਿੰਘ ਉੱਪਲੀ,ਪਰਗਟ ਸਿੰਘ ਖਿਆਲਾ, ਜਗਤਾਰ ਸਿੰਘ ਕਲੇਰਾਂ ਤੇ ਗੁਰਮੁਖ ਸਿੰਘ ਸ਼ੇਰਪੁਰ ਨੇ ਵੀ ਸੰਬੋਧਨ ਕੀਤਾ।

Related Articles

Leave a Comment