ਸਰਦੂਲਗੜ੍ਹ 21 ਅਪ੍ਰੈਲ (ਕੁਲਵਿੰਦਰ ਕੜਵਲ)
ਸ਼੍ਰੋਮਣੀ ਅਕਾਲੀ ਦਲ ਦੇ ਮਾਨਸਾ ਜਿਲ੍ਹਾ ਸਹਿਰੀ ਪ੍ਰਧਾਨ ਐਡਵੋਕੇਟ ਜਤਿੰਦਰ ਸਿੰਘ ਸੋਢੀ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਦੱਸਿਆ ਕਿ ਲੋਕ ਸਭਾ ਬਠਿੰਡਾ ਤੋ ਲਗਾਤਾਰ ਤਿੰਨ ਵਾਰ ਮੈਂਬਰ ਪਾਰਲੀਮੈਂਟ ਜਿੱਤ ਕੇ ਰਿਕਾਰਡ ਬਣਾਉਣ ਵਾਲੀ ਬੀਬਾ ਹਰਸਿਮਰਤ ਕੋਰ ਬਾਦਲ ਨੇ ਦੇਸ਼ ਦੀ ਸਰਬੋਤਮ ਮਹਿਲਾ ਮੈਂਬਰ ਪਾਰਲੀਮੈਂਟ ਹੋਣ ਦਾ ਸਨਮਾਨ ਹਾਸਿਲ ਕੀਤਾ ਬੀਬਾ ਜੀ ਦੀ ਅਗਵਾਈ ਵਿੱਚ ਚਲਾਈ ਜਾ ਰਹੀ ਐਨ.ਜੀ.ਓ “ਨੰਨੀ ਛਾਂ” ਜਿਸ ਦਾ ਮਿਸ਼ਨ ਕੁੱਖਾਂ ਤੇ ਰੁੱਖਾਂ ਦੀ ਰਾਖੀ ਕਰ ਧੀਆਂ ਤੇ ਵਾਤਾਵਰਣ ਨੂੰ ਬਚਾਉਣਾ ਹੈ। ਨੰਨੀ ਛਾਂ ਮਿਸ਼ਨ ਤਹਿਤ ਲੱਖਾ ਪੜ੍ਹੀਆਂ ਲਿਖੀਆਂ ਬੇਰੁਜ਼ਗਾਰ ਲੜਕੀਆਂ ਤੇ ਅੋਰਤਾਂ ਨੂੰ ਆਤਮ ਨਿਰਭਰ ਕਰ ਪਰਿਵਾਰਾਂ ਦੀ ਰੋਜ਼ੀ ਰੋਟੀ ਚਲਾਉਣ ਦੇ ਯੋਗ ਬਣਾਇਆ । ਵਾਤਾਵਰਣ ਦੀ ਸੁਧਤਾ ਲਈ ਹੁਣ ਤੱਕ ਪਿਛਲੇ ਪੰਦਰਾਂ ਸਾਲਾਂ ਤੋਂ ਪੱਚੀ ਲੱਖ ਪੋਦਿਆਂ ਨੂੰ ਮਿਸ਼ਨ ਨੰਨੀ ਛਾਂ ਰਾਹੀਂ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਪ੍ਰਸ਼ਾਦ ਦੇ ਰੂਪ ਵਿੱਚ ਵੰਡ ਕੇ ਵਿਲੱਖਣ ਮਿਸਾਲ ਤੇ ਰਿਕਾਰਡ ਕਾਇਮ ਕੀਤਾ ਹੈ ।ਉਹਨਾ ਦੇ ਪਿਛਲੇ ਪੰਦਰਾਂ ਸਾਲਾਂ ਤੋ ਬੇਦਾਗ਼, ਇਮਾਨਦਾਰ,ਮੇਹਨਤੀ,ਅਣਥੱਕ ,ਤੇ ਆਵਾਮ ਵਿੱਚ ਸਰਬ ਪ੍ਰਮਾਣਿਤ ਆਗੂ ਹੋਣ ਦਾ ਰੁਤਬਾ ਹਾਸਿਲ ਕੀਤਾ ਹੈ ।ਕਰੋਨਾ ਕਾਲ ਵਿੱਚ ਬੀਬਾ ਜੀ ਵੱਲੋ ਕੀਤੇ ਉਪਰਾਲੇ ਦੀ ਹਰ ਵਰਗ ਨੇ ਸ਼ਲਾਘਾ ਕੀਤੀ ਹੈ । ਸਕੂਲਾਂ,ਹਸਪਤਾਲਾਂ ਦਾ ਵਿਕਾਸ , ਏਅਰਪੌਰਟ ਬਠਿੰਡਾ,ਏਮਜ਼ ਬਠਿੰਡਾ,ਬਿਜਲੀ ਉਤਪਾਦਨ ਦੇ ਪਲਾਂਟ,ਰੇਲਵੇ ਦੇ ਮਸਲੇ,ਪੰਜਾਬ ਪੁਲਿਸ ਵਿੱਚ ਲੜਕੀਆਂ ਦੀ ਵੱਧ ਭਰਤੀ,ਰਾਸ਼ਟਰੀ ਸੜਕਾਂ ਦਾ ਨਿਰਮਾਣ, ਗਊਸ਼ਾਲਾਵਾਂ ਦੀਆਂ ਇਮਾਰਤਾਂ ਲਈ ਫੰਡ,ਪਿਛਲੇ ਸਾਲ ਸਰਦੂਲਗੜ੍ਹ ਹਲਕੇ ਚ ਹੜ੍ਹ ਪੀੜਤਾਂ ਲਈ ਸਹਾਇਤਾ, ਵਰਗੇ ਦਰਜਨਾਂ ਹੋਰ ਕੰਮ ਕਰਕੇ ਆਪਣੇ ਫਰਜ਼ ਨਿਭਾ ਰਹੇ ਹਨ ਉਨ੍ਹਾਂ ਵਲੋਂ ਬਿਨਾਂ ਭੇਦ ਭਾਵ ਤੋਂ ਕੀਤੇ ਸਰਬਪੱਖੀ ਵਿਕਾਸ ਦੇ ਕੰਮਾਂ ਦੀ ਕਦਰ ਕਰਦੇ ਹੋਏ ਸਨਮਾਨ ਵਜੋਂ ਆਉਂਦੀਆਂ ਲੋਕ ਸਭਾ ਚੋਣਾ ਵਿੱਚ ਚੌਥੀ ਵਾਰ ਰਿਕਾਰਡ ਵੋਟਾਂ ਨਾਲ ਲੋਕ ਜਿਤਾਉਂਣ ਦਾ ਮਨ ਬਣਾ ਚੁੱਕੇ ਹਨ । ਬਠਿੰਡਾ ਹਲਕੇ ਦੇ ਲੋਕਾ ਦਾ ਮਨ ਹੈ ਕਿ ਪੰਜਾਬ ਦੇ ਮੁੱਦੇ ਉਹਨਾ ਦੀਆ ਲੋੜਾਂ ਤੇ ਰਮਜ਼ਾਂ ਸਮਝਣ ਵਾਲੀ ਬੁਲੰਦ ਅਵਾਜ਼ ਠੋਸ ਦਲੀਲਾਂ ਨਾਲ ਸਭ ਦੇ ਹੱਕਾਂ ਲਈ ਲੋਕ ਸਭਾ ਵਿੱਚ ਗੂੰਜਦੀ ਰਹੇ ।