Home » 2 ਦਿਨਾਂ ਮਹਾਨ ਗੁਰਮਤਿ ਅਤੇ ਸੇਵਾ ਸਮਾਗਮ 21 ਤੋਂ

2 ਦਿਨਾਂ ਮਹਾਨ ਗੁਰਮਤਿ ਅਤੇ ਸੇਵਾ ਸਮਾਗਮ 21 ਤੋਂ

600 ਬੇਸਹਾਰਾ ਵਿਧਵਾ ਬੀਬੀਆਂ ਅਤੇ ਲੋੜਵੰਦਾਂ ਨੂੰ ਦਿੱਤਾ ਜਾਵੇਗਾ ਰਾਸ਼ਨ: ਪ੍ਰਿੰ. ਇੰਦਰਪਾਲ

by Rakha Prabh
6 views
ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਮ੍ਰਿਤਕ ਜੀਵਾਲ ਦਿਹਾੜੇ ਅਤੇ ਧੰਨ ਧੰਨ ਬਾਬਾ ਅਟੱਲ ਰਾਇ ਸਾਹਿਬ ਜੀ ਦੇ ਪਾਵਨ ਸੱਚਖੰਡ ਪਿਆਨੇ ਦਿਹਾੜੇ ਨੂੰ ਸਮਰਪਿਤ 2 ਦਿਨਾਂ ਮਹਾਨ ਗੁਰਮਤਿ ਅਤੇ ਸੇਵਾ ਸਮਾਗਮ ਬਾਬਾ ਅਟੱਲ ਰਾਇ ਗੁਰਮਤਿ ਪ੍ਰਚਾਰ ਲੋਕ ਭਲਾਈ ਸੁਸਾਇਟੀ ਵੱਲੋਂ ਮਿਤੀ 21 ਅਤੇ 22 ਸਤੰਬਰ ਨੂੰ ਗੁ: ਗੁਰੂ ਨਾਨਕ ਦੇਵ ਜੀ, ਚੌਕ ਜੈ ਸਿੰਘ, ਅੰਮ੍ਰਿਤਸਰ ਸਾਹਿਬ ਵਿਖੇ ਸਜ਼ਾਇਆ ਜਾ ਰਿਹਾ ਹੈ। ਜਿਸ ਵਿੱਚ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਜੀ ਹਜ਼ੂਰੀ ਅਰਦਾਸੀਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ। ਸਮਾਗਮ ਦੀ ਅਰੰਭਤਾ ਸ਼ਹਿਰ ਦੀਆਂ 5 ਨੁਮਾਇੰਦਾ ਜੱਥੇਬੰਦੀਆਂ ਜਿਨ੍ਹਾਂ ਵਿੱਚ ਬੇਬੇ ਨਾਨਕੀ ਸਤਿਸੰਗ ਸਭਾ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁ: ਬਾਬਾ ਅਟੱਲ ਰਾਇ ਸਾਹਿਬ ਜੀ, ਸ੍ਰੀ ਗੁਰੂ ਤੇਗ ਬਹਾਦਰ ਇਸਤਰੀ ਸਤਿਸੰਗ ਸਭਾ, ਸ੍ਰੀ ਗੁਰੂ ਨਾਨਕ ਦੇਵ ਜੀ ਨਿਸ਼ਕਾਮ ਕੀਰਤਨ ਸੁਸਾਇਟੀ ਅਤੇ ਮਾਤਾ ਭਾਨੀ ਜੀ ਇਸਤਰੀ ਸਤਿਸੰਗ ਸਭਾ ਵੱਲੋਂ ਸਮੂਹਿਕ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਕੀਤੀ ਜਾਵੇਗੀ।ਉਪਰੰਤ ਸਿੰਘ ਸਾਹਿਬਾਨ ਅਤੇ ਹੋਰ ਗੁਣੀ ਗਿਆਨੀ ਧੁਰ ਕੀ ਬਾਣੀ ਦੇ ਇਲਾਹੀ ਕੀਰਤਨ ਅਤੇ ਗੁਰਮਤਿ ਕਥਾ ਵਿਚਾਰਾਂ ਨਾਲ ਸੰਗਤਾਂ ਦੇ ਹਿਰਦਿਆਂ ਨੂੰ ਸਰਸ਼ਾਰ ਕਰਣਗੇ। ਜੱਥੇਬੰਦੀ ਦੇ ਮੁੱਖ ਸੇਵਾਦਾਰ ਪ੍ਰਿੰਸੀਪਲ ਇੰਦਰ ਪਾਲ ਸਿੰਘ ਨੇ ਦੱਸਿਆ ਕਿ ਮਿਤੀ 21 ਸਤੰਬਰ ਨੂੰ ਮਹਾਨ ਗੁਰਮਤਿ ਸਮਾਗਮ ਸਜ਼ਾਏ ਜਾਣਗੇ। ਜੋ ਕਿ ਦੁਪਹਿਰ 2 ਵਜ਼ੇ ਤੋਂ ਸ਼ਾਮ 6.30 ਵਜੇ ਤੱਕ ਸਜਣਗੇ। ਇਸ ਦਿਨ ਸਰਬ ਦੂਖ ਨਿਵਾਰਨ ਨਿਰੰਤਰ ਅਰਦਾਸ ਕੀਤੀ ਜਾਵੇਗੀ। ਮਿਤੀ 22 ਸਤੰਬਰ ਦਾ ਸਮਾਗਮ ਸਵੇਰ 11 ਵਜੇ ਤੋਂ ਸ਼ਾਮ 6 ਵਜ਼ੇ ਤੱਕ ਸੱਜੇਗਾ। ਇਸ ਮੌਕੇ ਗੁਰੂ ਸਾਹਿਬਾਨਾਂ ਦੀਆਂ ਖੁਸ਼ੀਆਂ ਲੈਣ ਲਈ 600 ਬੇਸਹਾਰਾ ਵਿਧਵਾ ਬੀਬੀਆਂ ਅਤੇ ਲੋੜਵੰਦਾਂ ਨੂੰ 600-600 ਰੁਪਏ ਦਾ ਰਾਸ਼ਨ, ਜਿਸ ਵਿੱਚ ਹਰ ਇੱਕ ਨੂੰ 10 ਕਿੱਲੋ ਬਾਸਮਤੀ ਚਾਵਲ,1 ਕਿੱਲੋ ਚਾਹ ਪੱਤੀ, 1 ਕਿੱਲੋ ਨਿਊਟਰੀ ਅਤੇ 2 ਕੈਰੀ ਬੈਗ ਦਿੱਤੇ ਜਾਣਗੇ। ਸੇਵਾ ਕਾਰਜ਼ ਦੀ ਆਰੰਭਤਾ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਪਹਿਲੀਆਂ 5 ਬੀਬੀਆਂ ਨੂੰ ਰਾਸ਼ਨ ਦੇ ਕੇ ਕੀਤੀ ਜਾਵੇਗੀ। ਪ੍ਰਿੰਸੀਪਲ ਇੰਦਰ ਪਾਲ ਸਿੰਘ ਨੇ ਅੱਗੇ ਹੋਰ ਦੱਸਿਆ ਕਿ ਜੱਥੇਬੰਦੀ ਵੱਲੋਂ ਕਿਸੇ ਵੀ ਗੁਰਮਤਿ ਸਮਾਗਮ ਜਾਂ ਸੇਵਾ ਕਾਰਜ ਲਈ ਘਰ-ਘਰ, ਦੁਕਾਨ-ਦੁਕਾਨ ਕੋਈ ਉਗਰਾਹੀ ਨਹੀਂ ਕੀਤੀ ਜਾਂਦੀ। ਸਿਰਫ਼ ਸੰਗਤਾਂ ਵੱਲੋਂ ਖੁਸ਼ੀ ਨਾਲ ਦਿੱਤਾ, ਸਹਿਯੋਗ ਹੀ ਪ੍ਰਵਾਨ ਕੀਤਾ ਜਾਂਦਾ ਹੈ। ਉਹਨਾਂ ਨੇ ਸਮੂੰਹ ਸੰਗਤਾਂ ਨੂੰ ਬੇਨਤੀ ਕੀਤੀ ਕਿ ਦੋਨੋਂ ਦਿਨ ਹੁੰਮ ਹੁਮਾ ਕੇ ਦਰਸ਼ਨ ਦੇ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋਂ।

Related Articles

Leave a Comment