Home » ਗੁਰੂ ਕਲਗੀਧਰ ਪਬਲਿਕ ਸਕੂਲ ਨੇ ਜ਼ੌਨਲ ਖੇਡ ਮੁਕਾਬਲਿਆਂ ‘ਚ ਮਾਰੀਆਂ ਮੱਲ੍ਹਾਂ

ਗੁਰੂ ਕਲਗੀਧਰ ਪਬਲਿਕ ਸਕੂਲ ਨੇ ਜ਼ੌਨਲ ਖੇਡ ਮੁਕਾਬਲਿਆਂ ‘ਚ ਮਾਰੀਆਂ ਮੱਲ੍ਹਾਂ

ਵੱਖ-ਵੱਖ ਖੇਡ ਮੁਕਾਬਲਿਆਂ 'ਚ ਮੋਹਰੀ ਰਹਿੰਦੇ ਹੋਏ ਕਾਇਮ ਕੀਤੀ ਸਰਦਾਰੀ: ਵਿਰਕ

by Rakha Prabh
8 views
ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ) ਸਰਹੱਦੀ ਖਿੱਤੇ ਦੇ ਵਿੱਚ ਸੱਸਤੀਆਂ ਤੇ ਮਿਆਰੀ ਵਿੱਦਿਅਕ ਸੇਵਾਵਾਂ ਦੇਣ ਦੇ ਨਾਲ-ਨਾਲ ਜ਼ਿਲ੍ਹਾ, ਰਾਜ ਤੇ ਕੌਮੀ ਪੱਧਰ ਤੇ ਨਾਮਣਾ ਖੱਟਣ ਵਾਲੇ ਗੁਰੂ ਕਲਗੀਧਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾਲਮ (ਭਲਾ ਪਿੰਡ) ਦੇ ਖਿਡਾਰੀਆਂ ਨੇ ਜ਼ੌਨਲ ਪੱਧਰੀ ਖੇਡ ਮੁਕਾਬਲਿਆਂ ਵਿੱਚ ਵੀ ਆਪਣੀ ਸਰਦਾਰੀ ਦਾ ਰੁੱਤਬਾ ਕਾਇਮ ਰੱਖਿਆ ਹੈ। ਸਕੂਲ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਬਲਦੇਵ ਸਿੰਘ ਵਿਰਕ ਦੇ ਦਿਸ਼ਾ ਨਿਰਦੇਸ਼ਾਂ, ਐਮ.ਡੀ ਤੇਜਬੀਰ ਸਿੰਘ ਵਿਰਕ ਦੀ ਨਿਗਰਾਨੀ ਪ੍ਰਿੰ. ਹਰਜਿੰਦਰ ਕੌਰ ਦੀ ਅਗਵਾਈ ਤੇ ਸਮੁੱਚੇ ਖੇਡ ਪ੍ਰਬੰਧਕਾਂ ਦੇ ਬੇਮਿਸਾਲ ਪ੍ਰਬੰਧਾਂ ਹੇਠ ਸਕੂਲ ਦੇ (ਲੜਕੇ ਲੜਕੀਆਂ) ਖਿਡਾਰੀਆ ਨੇ ਵੱਖ ਵੱਖ ਉਮਰ ਵਰਗ ਦੇ ਬਹੁ ਖੇਡ ਮੁਕਾਬਲਿਆਂ ਦੇ ਵਿੱਚ ਮਿਸਾਲੀ ਪ੍ਰਦਰਸ਼ਨ ਕਰਦੇ ਹੋਏ ਆਪਣੀ ਖੇਡ ਸ਼ੈਲੀ ਦਾ ਲੋਹਾ ਮਨਵਾਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੰਡਰ-19 ਉਮਰ ਵਰਗ ਦੇ ਲੜਕਿਆਂ ਦੇ ਖੋ-ਖੋ ਮੁਕਾਬਲਿਆਂ ਦੇ ਦੌਰਾਨ ਪਹਿਲਾ ਸਥਾਨ, ਅੰਡਰ-17 ਸਾਲ ਉਮਰ ਵਰਗ ਦੀਆਂ ਲੜਕੀਆਂ ਦੇ ਖੋ-ਖੋ ਮੁਕਾਬਲਿਆਂ ਦੇ ਦੌਰਾਨ ਪਹਿਲਾ ਸਥਾਨ, ਅੰਡਰ-14 ਸਾਲ ਉਮਰ ਵਰਗ ਦੀਆਂ ਲੜਕੀਆਂ ਦੇ ਖੋ-ਖੋ ਮੁਕਾਬਲਿਆਂ ਦੇ ਦੌਰਾਨ ਤੀਜਾ ਸਥਾਨ, ਅੰਡਰ-19 ਸਾਲ ਉਮਰ ਵਰਗ ਦੀਆਂ ਲੜਕੀਆਂ ਦੇ ਖੋ-ਖੋ ਮੁਕਾਬਲਿਆਂ ਦੇ ਦੌਰਾਨ ਤੀਜਾ ਸਥਾਨ, ਅੰਡਰ-17 ਸਾਲ ਉਮਰ ਵਰਗ ਦੀਆਂ ਲੜਕੀਆਂ ਦੇ ਵਾਲੀਬਾਲ ਮੁਕਾਬਲਿਆਂ ਦੇ ਦੌਰਾਨ ਪਹਿਲਾ ਸਥਾਨ, ਅੰਡਰ-17 ਸਾਲ ਉਮਰ ਵਰਗ ਦੀਆਂ ਲੜਕਿਆਂ ਦੇ ਕ੍ਰਿਕੇਟ ਮੁਕਾਬਲਿਆਂ ਦੇ ਦੌਰਾਨ ਪਹਿਲਾ ਸਥਾਨ, ਅੰਡਰ-14 ਸਾਲ ਉਮਰ ਵਰਗ ਦੀਆਂ ਲੜਕਿਆਂ ਦੇ ਖੋ-ਖੋ ਮੁਕਾਬਲਿਆਂ ਦੇ ਦੌਰਾਨ ਤੀਜਾ ਸਥਾਨ, ਅੰਡਰ-14 ਸਾਲ ਉਮਰ ਵਰਗ ਦੀਆਂ ਲੜਕਿਆਂ ਦੇ ਵਾਲੀਬਾਲ ਮੁਕਾਬਲਿਆਂ ਦੇ ਦੌਰਾਨ ਤੀਜਾ ਸਥਾਨ ਹਾਂਸਲ ਕੀਤਾ ਹੈ। ਐਮ.ਡੀ ਤੇਜਬੀਰ ਸਿੰਘ ਵਿਰਕ ਨੇ ਦੱਸਿਆ ਕਿ ਵੈਸੇ ਤਾਂ ਹਰੇਕ ਚਾਲੂ ਵਿੱਦਿਅਕ ਸ਼ੈਸ਼ਨ ਦੇ ਦੌਰਾਨ ਉਨ੍ਹਾਂ ਦੇ ਖਿਡਾਰੀ ਚੰਗੀਆਂ ਮੱਲ੍ਹਾਂ ਮਾਰਦੇ ਹਨ ਤੇ ਇਸ ਵਾਰ ਦੇ ਸ਼ੁਰੂਆਤੀ ਦੌਰ ਦੌਰਾਨ ਵੀ ਉਨ੍ਹਾਂ ਦੇ ਖਿਡਾਰੀਆਂ ਨੇ ਮਿਸਾਲੀ ਪ੍ਰਦਰਸ਼ਨ ਕਰਦੇ ਹੋਏ ਕਈ ਵੱਕਾਰੀ ਮੈਡਲਾਂ, ਟ੍ਰਾਫੀਆਂ ਤੇ ਸਰਟੀਫਿਕੇਟਾਂ ਤੇ ਕਬਜ਼ਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਤੇ ਖੇਡ ਵਿਭਾਗ ਦੇ ਵੱਲੋਂ ਆਯੋਜਿਤ ਕੀਤੇ ਜਾਣ ਵਾਲੀਆਂ “ਖੇਡਾਂ ਵਤਨ ਪੰਜਾਬ ਦੀਆਂ 2023” ਦੇੇ ਦੌਰਾਨ ਵੀ ਉਨ੍ਹਾਂ ਦੇ ਖਿਡਾਰੀ ਸ਼ਮੂਲੀਅਤ ਕਰਕੇ ਸ਼ਾਨਦਾਰ ਤੇ ਬੇਹਤਰ ਪ੍ਰਦਰਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਖਿਡਾਰੀ ਕਿਸੇ ਵੀ ਪ੍ਰਕਾਰ ਦੇ ਖੇਡ ਮੁਕਾਬਲੇ ਵਿੱਚ ਜਿੱਤ ਹਾਰ ਦੇ ਮੰਤਵ ਨਹੀਂ ਬਲਕਿ ਨਰੋਏ ਸਮਾਜ ਦੀ ਸਿਰਜਣਾ ਅਤੇ ਖੇਡਾਂ ਦੇ ਪ੍ਰਚਾਰ ਅਤੇ ਪ੍ਰਸਾਰ ਨੂੰ ਸਾਹਮਣੇ ਰੱਖ ਕੇ ਸ਼ਮੂਲੀਅਤ ਕਰਦੇ ਹਨ। ਜਦੋਂ ਕਿ ਨਸ਼ਿਆਂ ਦੀ ਗੁਲਤਾਨ ਵਿੱਚ ਫੱਸੀ ਨੌਜ਼ਵਾਨ ਪੀੜ੍ਹੀ ਨੂੰ ਖੇਡ ਖੇਤਰ ਵੱਲ ਪ੍ਰੇਰਿਤ ਕਰਨ ਵਿੱਚ ਅਹਿਮ ਭੂਮਿਕਾ ਅਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਸਕੂਲ ਦੀਆਂ ਖੇਡ ਪ੍ਰਾਪਤੀਆਂ ਦਾ ਇਹ ਸਿਹਰਾ ਸਕੂਲ ਦੇ ਸ਼ਰੀਰਿਕ ਸਿੱਖਿਆ ਵਿਭਾਗ ਮੁੱਖੀ ਤੇ ਕੋਚਾਂ ਦੇ ਸਿਰ ਜਾਂਦਾ ਹੈ। ਜੇਤੂ ਖਿਡਾਰੀਆਂ ਦਾ ਸਕੂਲ ਪੁੱਜਣ ਤੇ ਪ੍ਰਬੰਧਕਾਂ, ਅਧਿਆਪਕਾਂ ਤੇ ਸਹਿਯੋਗੀ ਵਿਦਿਆਰਥੀਆਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।

Related Articles

Leave a Comment