ਜ਼ੀਰਾ/ ਫਿਰੋਜ਼ਪੁਰ 25 ਸਤੰਬਰ ( ਗੁਰਪ੍ਰੀਤ ਸਿੰਘ ਸਿੱਧੂ)
ਇਲਾਕੇ ਦੀ ਨਾਮੀ ਸਮਾਜ ਸੇਵੀ ਸੰਸਥਾਂ ਸੇਵਾ ਭਾਰਤੀ ਜ਼ੀਰਾ ਵੱਲੋਂ ਦੋ ਅੰਗਹੀਣ ਵਿਅਕਤੀਆਂ ਦੀ ਮਤਦ ਕਰਦਿਆਂ ਟ੍ਰਾਈ ਸਾਈਕਲ ਦਿੱਤੇ ਗਏ। ਇਸ ਮੌਕੇ ਸੇਵਾ ਭਾਰਤੀ ਜ਼ੀਰਾ ਦੇ ਪ੍ਰਧਾਨ ਵੀਰ ਸਿੰਘ ਚਾਵਲਾ ਦੀ ਅਗਵਾਈ ਹੇਠ ਉਘੇ ਸਮਾਜ ਸੇਵੀ ਚੰਦਰ ਕਾਂਤ ਦੇ ਸਹਿਯੋਗ ਨਾਲ ਉਨ੍ਹਾਂ ਦੇ ਸੌ ਰੂਮ ਤਲਵੰਡੀ ਰੋਡ ਵਿਖੇ ਕਰਵਾਏ ਗਏ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਅੰਗਹੀਣ ਵਿਅਕਤੀ ਹੀਰਾ ਲਾਲ ਮਰਖਾਈ ਅਤੇ ਨਿਰਮਲ ਸਿੰਘ ਵਾਸੀ ਸਮਾਧੀ ਰੋਡ ਜ਼ੀਰਾ ਨੂੰ ਟ੍ਰਾਈ ਸਾਈਕਲ ਦਿੱਤੇ ਗਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਵੀਰ ਸਿੰਘ ਚਾਵਲਾ ਅਤੇ ਉਘੇ ਸਮਾਜ ਸੇਵੀ ਚੰਦਰ ਕਾਂਤ ਮਿੱਤਲ ਨੇ ਕਿਹਾ ਕਿ ਮਨੁੱਖ ਨੂੰ ਹਮੇਸ਼ਾ ਆਪਣੇ ਜੀਵਨ ਕਾਲ ਦੌਰਾਨ ਭਲਾਈ ਦੇ ਕੰਮ ਕਰਨੇ ਚਾਹੀਦੇ ਹਨ, ਜਿਸ ਨਾਲ ਉਸਨੂੰ ਸ਼ਾਂਤੀ ਮਿਲਦੀ ਹੋਵੇ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਉਦਯੋਗਪਤੀ ਅਮਰੀਕ ਸਿੰਘ ਅਹੂਜਾ ਵਾਈਸ ਪ੍ਰਧਾਨ, ਸੁਭਾਸ਼ ਕੁਮਾਰ ਛਾਬੜਾ,ਗੁਰਦੇਵ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਪਸਸਫ ਫਿਰੋਜ਼ਪੁਰ,ਡਾ ਰਾਮੇਸ਼ ਚੰਦਰ, ਲੈਕਚਰਾਰ ਨਰਿੰਦਰ ਸਿੰਘ,ਐਨ ਕੇ ਨਾਰੰਗ,ਪ੍ਰੀਤਮ ਸਿੰਘ, ਪ੍ਰਤਾਪ ਸਿੰਘ ਹੀਰਾ,ਯੁਗੇਸ ਮਿੱਤਲ , ਰਿਪੂਦਮਨ ਸਿੰਘ ਸਤੀਜਾ, ਗੋਪਾਲ ਦਾਸ,ਰਾਜਾ ਕਟਾਰੀਆ ਆਦਿ ਹਾਜ਼ਰ ਸਨ।