Home » ਹੇਮਕੁੰਟ ਸਕੂਲ ਵਿਖੇ ਮਨਾਇਆਂ ਗਿਆ “ਐੱਨ.ਐੱਸ.ਐੱਸ ਡੇਅ”

ਹੇਮਕੁੰਟ ਸਕੂਲ ਵਿਖੇ ਮਨਾਇਆਂ ਗਿਆ “ਐੱਨ.ਐੱਸ.ਐੱਸ ਡੇਅ”

by Rakha Prabh
28 views

ਜ਼ੀਰਾ/ ਫਿਰੋਜ਼ਪੁਰ 25 ਸਤੰਬਰ ( ਗੁਰਪ੍ਰੀਤ ਸਿੰਘ ਸਿੱਧੂ) :- ਸਹਾਇਕ ਡਾਇਰੈਕਟਰ ਸ: ਦਵਿੰਦਰ ਸਿੰਘ ਲੋਟੇ ਦੀ ਯੋਗ ਅਗਵਾਈ ਹੇਠ ਸ਼੍ਰੀ ਹੇਮਕੁੰਟ ਸੀਨੀ.ਸੈਕੰ.ਸਕੂਲ ਕੋਟ-ਈਸੇ-ਖਾਂ ਵਿਖੇ ਐੱਨ.ਐੱਸ.ਐੱਸ.ਵਲੰਟੀਅਰਜ਼ ਵੱਲੋਂ “ਐੱਨ.ਐੱਸ.ਐੱਸ. ਡੇਅ” ਮਨਾਇਆਂ ਗਿਆ । ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਵਲੰਟੀਅਰਜ਼ ਨਾਲ ਐੱਨ.ਐੱਸ.ਐੱਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਇਹ ਦਿਵਸ ਪਹਿਲੀ ਵਾਰ 24 ਸਤੰਬਰ 1969 ਨੂੰ ਮਨਾਇਆਂ ਗਿਆ ਸੀ ਜਦੋ ਰਾਸ਼ਟਰੀ ਸੇਵਾ ਯੋਜਨਾ ਦੀ ਸਥਾਪਨਾ ਕੀਤੀ ਗਈ ਉਦੋ ਤੋਂ ਲੈ ਕੇ ਇਹ ਦਿਵਸ ਹਰ ਸਾਲ 24 ਸਤੰਬਰ ਨੂੰ ਮਨਾਇਆਂ ਜਾਂਦਾ ਹੈ । ਇਸ ਵਿੱਚ ਵਲੰਟੀਅਰਜ਼ ਨੂੰੁ ਆਪਸ ਵਿੱਚ ਰਲ-ਮਿਲ ਕੇ ਰਹਿਣ ਤੇ ਅਨੁਸ਼ਾਸ਼ਨ ਦਾ ਪਾਲਣ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਵਲੰਟੀਅਰਜ਼ ਦੇ ਸਲੋਗਨ ਰਾਇੰਟਿੰਗ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ।ਜਿਸ ਵਿੱਚ ਪ੍ਰੋਗਰਾਮ ਅਫ਼ਸਰ ਅਮੀਰ ਸਿੰਘ ਅਤੇ ਮੈਡਮ ਸੁਰਿੰਦਰ ਕੌਰ ਨੇ ਐੱਨ.ਐੱਸ.ਐੱਸ ਬਾਰੇ ਮੁੱਢਲੀ ਜਾਣਕਾਰੀ ਦਿੱਤੀ ਅਤੇ ਵਲੰਟੀਅਰਜ਼ ਨੂੰੁ ਐੱਨ.ਐੱਸ.ਐੱਸ ਕੈਂਪ ਦੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸਾਨੂੰ ਹਰ ਇੱਕ ਨੂੰ ਸਹਿਯੋਗ ਨਾਲ ਹਰ ਕੰਮ ਕਰਨਾ ਚਾਹੀਦਾ ਹੈ । ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਨੇ ਕੈਂਪਾਂ ਬਾਰੇ ਜਾਣਕਾਰੀ ਦਿੱਤੀ ਅਤੇ ਕੈਂਪ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਦਿਵਸ ਦਾ ਮੁੱਖ ਉਦੇਸ਼ ਵਲੰਟੀਅਰਜ਼ ਵਿੱਚ ਵਿਅਕਤੀਗਤ ਵਿਕਾਸ ਉਤਪੰਨ ਕਰਨਾ ਅਤੇ ਨਾਲ ਹੀ ਰਾਸ਼ਟਰੀ ਸੇਵਾ ਲਈ ਤਿਆਰ ਕਰਨਾ ਹੈ ।

Related Articles

Leave a Comment