Home » ਸੱਚ ਦਾ ਗਿਆਨ….

ਸੱਚ ਦਾ ਗਿਆਨ….

by Rakha Prabh
36 views

ਦਰਸ਼ਨ ਕਟਾਰੀਆ ਸਾਬਕਾ ਜਿਲਾ ਸਿਖਿਆ ਅਫਸਰ

ਦਰਸ਼ਨ ਕਟਾਰੀਆ
ਸਾਬਕਾ ਜਿਲਾ ਸਿਖਿਆ ਅਫਸਰ

ਹਰ ਮਨੁੱਖ ਨੂੰ ਸੱਚ ਦੀ ਜਾਣਕਾਰੀ ਜਾਂ ਸੱਚ ਦਾ ਗਿਆਨ ਹੋਣਾ ਜਰੂਰੀ ਹੈ।ਸੱਚ ਦੀ ਜਾਣਕਾਰੀ ਨਾ ਹੋਣਾ ਜਾਂ ਅਣਗਹਿਲੀ ਕਰਨ ਨਾਲ ਮਨੁੱਖ ਮਾਨਵਤਾ ਤੋਂ ਦੂਰ ਹੋ ਜਾਂਦਾ ਹੈ ਅਤੇ ਪਸ਼ੂ ਸਾਮਾਨ ਹੋ ਜਾਂਦਾ ਅਤੇ ਪਸ਼ੂਬਿਰਤੀ ਭਾਰੀ ਹੋਣ ਲੱਗਦੀ ਹੈ।ਪਸ਼ੂ ਦਾ ਜੀਵਨ ਸਿਰਫ਼ ਪੇਟ ਭਰਨ ਅਤੇ ਪ੍ਰਜਨਨ ਤੱਕ ਸੀਮਤ ਹੁੰਦਾ ਹੈ ਅਤੇ ਗੁਲਾਮੀ ਵਾਲਾ ਹੁੰਦਾ ਹੈ।ਇਸ ਦੇ ਬਾਵਜੂਦ ਮਨੁੱਖ ਨੂੰ ਪਸ਼ੂਆਂ -ਪੰਛੀਆਂ ਤੋਂ ਵੀ ਸਿੱਖਣ ਲਈ ਬਹੁਤ ਕੁਝ ਮਿਲਦਾ ਹੈ।ਜੇ ਮਨੁੱਖ ਵੀ ਪਸ਼ੂਆਂ ਦੇ ਸੀਮਤ ਜੀਵਨ ਦਾ ਅਨੁਸਰਣ ਕਰਨਗੇ ਤਾਂ ਫਿਰ ਦੁਰਲੱਭ ਮਨੁੱਖਾ ਜੀਵਨ ਪ੍ਰਾਪਤ ਕਰਨ ਦਾ ਕੀ ਲਾਭ ਜਾਂ ਅਰਥ ਰਹਿ ਜਾਂਦਾ ਹੈ ?ਜਿਹਨਾਂ ਨੂੰ ਸੱਚ ਦਾ ਗਿਆਨ ਹੋ ਜਾਂਦਾ ਹੈ ਉਹ ਪੇਟ- ਪ੍ਰਜਨਨ ਦੀ ਪ੍ਰਕਿਰਿਆ ਤੱਕ ਸੀਮਤ ਨਾ ਰਹਿ ਕੇ ਮਾਨਵ ਜੀਵਨ ਦੀ ਪ੍ਰਾਪਤੀ ਅਤੇ ਉਸਦੇ ਉਦੇਸ਼ ਨੂੰ ਸਮਝਣ ਅਤੇ ਉਸਨੂੰ ਸਾਰਥਕ ਕਰਨ ਲਈ ਹਮੇਸ਼ਾ ਯਤਨਸ਼ੀਲ ਹੁੰਦੇ ਹਨ ।ਉਹ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਦਾ ਪਰਯਤਨ ਕਰਦੇ ਹਨ ਕਿ ਮੈ ਕੌਣ ਹਾਂ…. ਮੈਂ ਕਿਥੋਂ ਆਇਆ ਹਾਂ.. ਮਨੁੱਖਾ ਜੀਵਨ ਦਾ ਮਕਸਦ ਕੀ ਹੈ… ਇਹ ਜੀਵਨ ਕਿਉਂ ਮਿਲਿਆ ਹੈ .. ਮਨੁੱਖਾ ਜੀਵਨ ਦਾ ਉਦੇਸ਼ ਕੀ ਹੈ ?ਇਹ ਸੰਸਾਰ ਕੀ ਹੈ … ਇਸ ਸੰਸਾਰ ਦਾ ਅਸਲ ਮਕਸਦ ਕੀ ਹੈ .. ਇਸ ਸੰਸਾਰ ਦਾ ਰਚਣਹਾਰਾ ਕੌਣ ਹੈ ?ਅਨੇਕਾਂ ਪ੍ਰਕਾਰ ਦੇ ਪ੍ਰਸ਼ਨ ਸੱਚ ਨੂੰ ਸਮਝਣ-ਜਾਨਣ ਵਾਲੇ ਮਨੁੱਖ ਦੇ ਮਨ ਵਿੱਚ ਹਮੇਸ਼ਾ ਉੱਠਦੇ ਰਹਿੰਦੇ ਹਨ ਅਤੇ ਉਹ ਹਮੇਸ਼ਾ ਇਨਾਂ ਦੇ ਉੱਤਰ ਲੱਭਣ ਦੇ ਯਤਨ ਵਿੱਚ ਰਹਿੰਦਾ ਹੈ ਅਤੇ ਸਚ ਦੀ ਖੋਜ ਵਿੱਚ ਯਤਨਸ਼ੀਲ ਰਹਿੰਦਾ ਹੈ।
ਸੱਚ ਦੀ ਖੋਜ ਕਰਦਿਆਂ ਮਨੁੱਖ ਇਸ ਸੱਚਾਈ ਦੇ ਤਲ ਤੇ ਪਹੁੰਚ ਕੇ ਇਹ ਸਮਝਣ ਦੀ ਸਮਰੱਥਾ ਰੱਖਣ ਯੋਗ ਹੋ ਜਾਂਦਾ ਹੈ ਕਿ ਮਨੁੱਖ ਦਾ ਜੀਵਨ ਸਰੀਰ ਨਾ ਹੋ ਕੇ ਆਤਮਾ ਹੈ ਅਤੇ ਪ੍ਰਮਾਤਮਾ ਦਾ ਅੰਸ਼ ਹੈ ।ਪ੍ਰਮਾਤਮਾ ਨੇ ਇਸ ਸੰਸਾਰ ਨੂੰ ਸੁੰਦਰ,ਸਹਿਣਸ਼ੀਲ ਬਨਾਉਣ ਲਈ ਹੀ ਮਨੁੱਖ ਨੂੰ ਮਾਲੀ ਦੇ ਰੂਪ ਵਿੱਚ ਪੈਦਾ ਕੀਤਾ ਅਤੇ ਮਨੁੱਖ ਨੂੰ ਹਮੇਸ਼ਾ ਵਿਕਾਸਸ਼ੀਲ ਰਹਿਣ ਵਾਲਾ ਦਿਮਾਗ ਦਿੱਤਾ ਅਤੇ ਸੱਚ ਦੀ ਖੋਜ ਅਤੇ ਪ੍ਰਾਪਤੀ ਲਈ ਹਮੇਸ਼ਾ ਯਤਨਸ਼ੀਲ ਅਤੇ ਤਿਆਰ ਬਰ ਤਿਆਰ ਰਹਿਣ ਅਤੇ ਹਰ ਵੇਲੇ ਮਨੁੱਖਾ ਜੀਵਨ ਦੀ ਭਲਾਈ ਅਤੇ ਵਿਕਾਸ ਅਤੇ ਅਗਵਾਈ ਲਈ ਸਮਝ ਦਿੱਤੀ।ਲੇਕਿਨ ਸੱਚ ਨੂੰ ਸਮਝਣ ਦੀ ਚਿੰਤਨ ਕਰਨ ਦੀ ਘਾਟ ਜਾਂ ਸਮਝਿਆ ਹੋਇਆ ਵੀ ਸਚ ਤੋਂ ਦੂਰ ਰਹਿਣ ਦੀ ਪ੍ਰਵਿਰਤੀ ਕਾਰਣ ਮਨੁੱਖ ਸਾਰੇ ਸਚ ਵਿਰੋਧੀ ਕੰਮਾਂ ਵਿੱਚ ਜੀਵਨ ਖਪਤ ਕਰ ਰਿਹਾ ਹੈ ਅਤੇ ਦੁਖੀ- ਨਰਕਮਈ ਜੀਵਨ ਬਤੀਤ ਕਰ ਰਿਹਾ ਹੈ।ਇਹ ਜੀਵਨ ਬੰਧਨ ਦਾ ਕਾਰਨ ਹੈ ਨ ਕਿ ਮੁਕਤੀ ਦਾ।
ਜੀਵਨ ਮੁਕਤੀ ਦਾ ਅਸਲ ਮਕਸਦ ਸਚ ਦੇ ਰਸਤੇ ਚਲਦਿਆਂ ਜੀਵਨ ਬਤੀਤ ਕਰਨਾ।
ਹਰ ਮਨੁੱਖ ਨੂੰ ਸਾਧਨਾ ਉਪਾਸਨਾ ਕਰਦਿਆਂ ਸਚ ਦੇ ਧਰਮ ਤੇ ਚਲਦਿਆਂ ਅੰਤਰਮੁਖੀ ਹੋ ਕੇ ਜੀਵਨ ਬਤੀਤ ਕਰਨਾ ਚਾਹੀਦਾ ਹੈ।ਪਰ ਜ਼ਿਆਦਾਤਰ ਲੋਕ ਮਨੁੱਖਾ ਜੀਵਨ ਦੇ ਸਚ ਅਤੇ ਉਦੇਸ਼ ਨੂੰ ਨਹੀਂ ਸਮਝ ਸਕੇ ਅਤੇ ਨਾ ਹੀ ਸਮਝਣ ਲਈ ਕੋਸ਼ਿਸ਼ ਕਰਦੇ ਹਨ ਅਤੇ ਦੁੱਖ ਭੋਗਦੇ ਹਨ।ਜਦੋਂ ਮਨੁੱਖ ਸਾਧਨਾ ਕਰਦਿਆਂ ਸੱਚ ਨੂੰ ਗਹਿਰਾਈ ਨਾਲ ਸਮਝਣ ਲੱਗ ਪੈਂਦਾ ਹੈ ਤਾਂ ਨਿਸ਼ਚੇ ਪ੍ਰਮਾਤਮਾ ਨਾਲ ਮੇਲ ਹੋ ਜਾਂਦਾ ਹੈ ਅਤੇ ਜੀਵਨ ਵਿੱਚ ਸੁਖ ਸ਼ਾਂਤੀ ਅਤੇ ਪੂਰਨਤਾ ਪ੍ਰਾਪਤ ਹੁੰਦੀ ਹੈ।

Related Articles

Leave a Comment