ਕੋਟਕਪੂਰਾ – ਅੱਜ ਸਵੇਰੇ 11.00 ਵਜੇ ਪੰਜਾਬ ਰਿਟਾਇਰ ਫਾਰੈਸਟਰ ਐਸੋਸੀਏਸ਼ਨ ਦੀ ਹੰਗਾਮੀ ਬੈਠਿਕ ਕੋਟਕਪੂਰਾ ਦੇ ਮਿਉਂਨਸਪਲ ਪਾਰਕ ਵਿੱਚ ਕੀਤੀ ! ਬੈਠਿਕ ਦੇ ਏਜੰਡੇ ਅਨੁਸਾਰ ਪੰਜਾਬ ਪ੍ਰਦੇਸ਼ ਦੇ ਜਨਰਲ ਸਕੱਤਰ ਵੱਲੋਂ ਸੇਵਾ ਮੁਕਤ ਵਣ ਕਰਮਚਾਰੀਆਂ ਦੇ ਕਈ ੨ ਸਾਲਾਂ ਵੱਧੀ ਲੰਬਿਤ ਪਏ ਪੈਨਸ਼ਨ ਕੇਸਾਂ ਬਾਰੇ ਮਿਤੀ 24.07.2023 ਨੂੰ ਪਹਿਲੀ ਬੈਠਿਕ, ਮੁੱਖ ਵਣ ਪਾਲ (ਪ੍ਰਸ਼ਾਸ਼ਨ ) ਨਾਲ ਹੋਣ ਬਾਰੇ ਦੱਸਿਆ । ਜਿਸ ਬਾਰੇ ਵਿਸਥਾਰ ਪੁਰਬਕ ਚਾਨਣਾ ਪਾਉਦੇ ਹੋਏ, ਹਰ ਪੁਆਇੰਟ ਵਾਈਜ ਰਵੀਉ ਕੀਤਾ! ਜਿਸ ਤੇ ਚਰਚਾ ਹੋਣ ਉਪਰੰਤ ਪ੍ਰਧਾਨ ਮੁੱਖ ਵਣ ਪਾਲ ਨਾਲ ਬੈਠਿਕ ਲੈਣ ਸਬੰਧੀ ਮਤਾ ਪਾਸ ਕੀਤਾ! ਇਸ ਬੈਠਿਕ ਦਾ ਏਜੰਡਾ ਮਹੀਨਾਵਾਰ ਬੈਠਿਕ ਮਿਤੀ 02.08.2023 ਨੂੰ ਬਠਿੰਡਾ ਵਿਖੇ ਤਿਆਰ ਕੀਤਾ ਜਵੇਗਾ। ਇਸ ਬਾਰੇ ਅਬੋਹਰ ਜ਼ਿਲ੍ਹੇ ਦੇ ਪ੍ਰਧਾਨ ਬਲਵਿੰਦਰ ਸਿੰਘ ਜੀ ਨੇ ਵਿਚਾਰ ਦਿੱਤੇ ਕਿ ਸਭ ਤੋਂ ਪਹਿਲਾਂ ਮੰਡਲ ਪੱਧਰ ਤੇ ਵਣ ਮੰਡਲ ਅਧਿਕਾਰੀਆਂ ਨਾਲ ਜਲਦੀ ਤੋਂ ਜਲਦੀ ਸਾਲਾਂ ਵੱਧੀ ਲੰਬਿਤ ਪਏ ਪੈਨਸ਼ਨ ਕੇਸਾਂ ਬਾਰੇ ਬੈਠਿਕ ਕਰਕਿ ਕਰਮਚਾਰੀਆਂ ਦੇ ਕੇਸ ਮਹਾਂਲੇਖਾਕਾਰ ਨੂੰ ਭਿਜਵਾਏ ਜਾਣ ਕਿਓਕਿ ਹਰ ਸੇਵਾਮੁਕਤ ਵਣ ਕਰਮਚਾਰੀ ਦੀ ਪੈਨਸ਼ਨ ਦਾ ਸਬੰਧ ਵਣ ਮੰਡਲ ਅਧਿਕਾਰੀ (ਡੀ.ਡੀ.ਓ.)ਨਾਲ ਸਿੱਧੇ ਤੌਰ ਤੇ ਹੈ। ਐਸੋਸੀਏਸ਼ਨ ਨੂੰ ਸਰਕਲ ਪੱਧਰ ਤੇ ਮਜਬੂਤ ਕਰਨ ਦੀ ਮੁੱਖ ਲੋੜ ਹੈ! ਬਲਜੀਤ ਸਿੰਘ ਕੰਗ ਖਜਾਨਚੀ ਵੱਲੋਂ ਪੰਜਾਬ ਦੇ ਸੇਵਾ ਮੁਕਤ ਵਣ ਕਰਮਚਾਰੀਆਂ ਨੂੰ ਮੈਂਬਰ ਬਣਾਉਣ ਲਈ ਮੰਡਲ ਪੱਧਰਾਂ ਤੇ ਡਿਊਟੀ ਲਾਈ ਗਈ ਤੇ ਪੰਜਾਬ ਪ੍ਰਦੇਸ਼ ਰਿਟਾਇਰ ਫੌਰੈਸਟਰ ਅੈਸੋਸੀਏਸ਼ਨ ਦੀ ਚੋਣ ਲਈ ਬਠਿੰਡਾ ਵਿਖੇ 17.09.2023 ਦੀ ਮਿਤੀ ਦਿੱਤੀ ਗਈ! ਮੰਡਲ ਪ੍ਰਧਾਨਾਂ ਨੂੰ ਬੇਨਤੀ ਕੀਤੀ ਗਈ ਕਿ ਆਪਣੇ 2 ਜਿਲ੍ਹਾ ਵਾਈਜ ਰੇਂਜਾ ਵਿਚੋਂ ਸੇਵਾ ਮੁਕਤ ਹੋਏ ਵਣ ਕਰਮਚਾਰੀਆਂ ਅਤੇ ਉਹਨਾਂ ਦੇ ਪਰਿਵਾਰਾਂ ਨਾਲ ਸੰਪਰਕ ਬਣਾ ਕਿ ਮੈਂਬਰ ਬਣਾਏ ਜਾਣ ਤਾਂ ਕਿ ਉਹਨਾਂ ਦੀਆਂ ਮੁਸ਼ਕਲਾਂ ਨੂੰ ਰਲ ਕਿ ਸੁਲਝਾਇਆ ਜਾ ਸਕੇ! ਇਸ ਬੈਠਿਕ ਵਿੱਚ ਸ਼੍ਰੀ/ਸਰਵ ਸ਼੍ਰੀ ਮੁਹਿੰਦਰ ਸਿੰਘ ਧਾਲੀਵਾਲ ਕਨਵੀਨਰ ਪੰਜਾਬ, ਮਧੂ ਭੂਸ਼ਨ ਕੌੜਾ ਜਨਰਲ ਸਕੱਤਰ ,ਬਲਜੀਤ ਸਿੰਘ ਕੰਗ ਖਜਾਨਚੀ, ਬਠਿੰਡਾ ਮੰਡਲ ਦੇ ਪ੍ਰਧਾਨ ਦਲਜੀਤ ਸਿੰਘ ਟਾਹਲਾ ਸਾਹਿਬ, ਅਬੋਹਰ ਮੰਡਲ ਦੇ ਪ੍ਰਧਾਨ ਬਲਵਿੰਦਰ ਸਿੰਘ, ਸ਼੍ਰੀ ਮੁਕਤਸਰ ਸਹਿਬ ਮੰਡਲ ਦੇ ਪ੍ਰਧਾਨ ਚਿਮਨ ਲਾਲ ਖਿੱਚੀ, ਮੁੱਖ ਪ੍ਰੈਸ ਸਕੱਤਰ ਸੁਖਦਰਸ਼ਨ ਸਿੰਘ ਬਾਜਾਖਾਨਾ ਬਠਿੰਡਾ ਮੰਡਲ , ਮਲਕੀਤ ਸਿੰਘ, ਰਛਪਾਲ ਸਿੰਘ ਮਹਲੀ, ਗੁਰਲ਼ਾਲ ਸਿੰਘ ਘੁੱਦਾ , ਸੋਹਣ ਲਾਲ ਬੁਢਲਾਡਾ, ਸੋਹਣ ਲਾਲ ਮੋਗਾ,ਪਿਰਥੀ ਰਾਜ, ਮੋਹਿੰਦਰ ਗੀਤ,ਮੇਜਰ ਸਿੰਘ ਮੁੰਗਰਾ, ਹਰਬੰਸ ਸਿੰਘ , ਸੁਖਦੇਵ ਸਿੰਘ ਵਣ ਨਿਗਮ ਸੀਨੀਅਰ ਪ੍ਰਤੀਨਿਧ ਹਾਜਰ ਹੋਏ! ਇਸ ਤੋੰ ਇਲਾਵਾ ਪੰਜਾਬੀ ਲੋਕ ਗਾਥਾਵਾਂ ਦੇ ਕਲਾਕਾਰ ਸੁਰਿੰਦਰ ਛਿੰਦਾ ਜੀ ਦੇ ਦਿਹਾਂਤ ਅਤੇ ਉਹ ਸਾਰੇ ਸਾਥੀ, ਜੋ ਪਿਛਲੇ 2 ਮਹੀਨਿਆਂ ਤੋਂ ਇਸ ਦੁਨੀਆਂ ਤੋਂ ਇਸ ਸੰਸਾਰ ਤੋਂ ਚਲੇ ਗਏ ਉਨ੍ਹਾਂ ਦੀ ਯਾਦ ਵਿੱਚ 2 ਮਿੰਟ ਦਾ ਮੋਨ ਧਾਰਿਆ! ਮਨੀ ਪੁਰ ਪ੍ਰਦੇਸ਼ ਵਿੱਚ ਔਰਤਾਂ ਦੀ ਬੇਅਦਬੀ ਬਾਰੇ ਐਸੋਸੀਏਸ਼ਨ ਵੱਲੋਂ ਮਨੀਪੁਰ ਸਰਕਾਰ ਵਿਰੁੱਧ ਨਾਹਰੇ ਲਾ ਕਿ ਰੋਸ ਪ੍ਰਦਰਸ਼ਨ ਕੀਤਾ । ਮੀਟਿੰਗ ਦੌਰਾਨ ਮੰਡਲ ਪ੍ਰਧਾਨ ਚਿਮਨ ਲਾਲ ਸ਼੍ਰੀ ਮੁਕਤਸਰ ਸਾਹਿਬ, ਮੋਹਿੰਦਰ ਸਿੰਘ ਗੀਤ ਅਬੋਹਰ ਅਤੇ ਸੁਖਦੇਵ ਸਿੰਘ ਵਣ ਨਿਗਮ ਨੇ ਆਪਣੇ 2 ਵਿਚਾਰ ਰੱਖੇ! ਇਸ ਐਸੋਸੀਏਸ਼ਨ ਦੀ ਨੀਂਹ ਨੂੰ ਪੱਕਾ ਕਰਨ ਵਾਲੇ ਅਦਰਨੀਯ ਸ਼ਾਮ ਲਾਲ ਚਾਵਲਾ ਜੀ ਦੇ ਜਨਮ ਦਿਨ ਤੇ ਮਿਤੀ 02.08.2023 ਨੂੰ ਸਨਮਾਨਿਤ ਕਰਨ ਦਾ ਫ਼ੈਸਲਾ ਵੀ ਲਿਆ ਗਿਆ! ਅਖੀਰ ਵਿੱਚ ਪੰਜਾਬ ਪ੍ਰਦੇਸ਼ ਦੀ ਅਡਹਾਕ ਕਮੇਟੀ ਦੇ ਕਨਵੀਨਰ ਵਲੋਂ ਆਏ ਪ੍ਰਤੀਨੀਧਾਂ ਦਾ ਸਵਾਗਤ ਕੀਤਾ!