ਭਾਜਪਾ ਪੰਜਾਬ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਨੈਣੋਵਾਲ ਵੱਲੋਂ ਭਾਜਪਾ ਕਿਸਾਨ ਮੋਰਚਾ ਦੀ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਹੋਈ ਮੀਟਿੰਗ ਦੌਰਾਨ ਭਾਜਪਾ ਦੇ ਟਕਸਾਲੀ ਆਗੂ ਅਤੇ ਜ਼ਿਲ੍ਹਾ ਸਕੱਤਰ ਗੁਰਪ੍ਰੀਤ ਸਿੰਘ ਪੱਤਲੀ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ । ਇਸ ਮੌਕੇ ਮੀਟਿੰਗਾ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਦਰਸ਼ਨ ਸਿੰਘ ਨੈਣੋਵਾਲ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਰਾਜਸਥਾਨ ਦੇ ਸੀਕਰ ਤੋ ਤਿੰਨ ਮਹੱਤਵਪੂਰਨ ਖੇਤੀ ਬਾੜੀ ਸਬੰਧੀ ਸਕੀਮਾਂ ਕਿਸਾਨਾ ਨੂੰ ਸਮਰਪਿਤ ਕੀਤੀਆਂ ਹਨ ਜੋ ਅਤਿ ਸ਼ਲਾਘਾਯੋਗ ਕਦਮ ਹੈ । ਉਨ੍ਹਾਂ ਦੱਸਿਆ ਕਿ ਇਸ ਯੋਜਨਾ ਵਿੱਚ ਕਿਸਾਨ ਮੋਰਚੇ ਦੀ ਸਭ ਤੋ ਅਹਿਮ ਭੂਮਿਕਾ ਰਹੇਗੀ। ਉਨ੍ਹਾਂ ਦੱਸਿਆ ਕਿ ਕਿਸਾਨ ਸਨਮਾਨ ਨਿਧੀ ਦੀ 14 ਵੀਂ ਕਿਸਤ 8.5 ਕਰੋੜ ਕਿਸਾਨਾ ਨੂੰ ਡੀ ਬੀ ਟੀ ਰਾਹੀ ਕਿਸਾਨਾ ਦੇ ਖਾਤਿਆ ਵਿੱਚ ਆਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ‘ਯੂਰੀਆ ਗੋਲਡ’ ਕੰਪਨੀ ਜੋ ਹੁਣ ਤੱਕ ਦੋ ਪ੍ਰਕਾਰ ਦਾ ਸੀ ਨੈਨੋ ਯੂਰੀਆ ਅਤੇ ਨੀਮ ਕੋਟੇਡ ਯੂਰੀਆ ਉਸਦੇ ਤੀਜਾ ਯੂਰੀਆ ਜੋ ਸਫਲ ਯੂਰੀਆ ਹੈ ਕੋਟੇਡ ਯੂਰੀਆ ਕਿਸਾਨਾ ਨੂੰ ਸਮਰਪਿਤ ਕੀਤਾ , ਜੋ ਕਿ ਫਸਲਾ ਲਈ ਬਹੁਤ ਲਾਭਦਾਇਕ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇਸ਼ ਭਰ ਵਿਚ 1.25 ਲੱਖ ਕਿਸਾਨ ਸਮਰਿਧੀ ਕੇਂਦਰਾਂ ਦਾ ਆਨਲਾਈਨ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕਿਸਾਨ ਕੇਂਦਰਾਂ ਵਿੱਚ ਕਿਸਾਨਾ ਨੂੰ ਬੀਜ ,ਫਸਲਾ ਦੀਆ ਬਿਮਾਰੀਆ ਸੰਬਧੀ ਟੈਸਟ,ਸਰਕਾਰ ਦੀਆ ਅਲੱਗ ਅਲੱਗ ਯੋਜਨਾ ਦਾ ਕਿਸਾਨ ਕਿਵੇ ਲਾਭ ਲੈ ਸਕਦੇ ਹਨ, ਉਸ ਵਿੱਚ ਵੀ ਮਦਦ ਕੀਤੀ ਜਾਵੇਗੀ ਅਤੇ ਕੇਦਰਾਂ ਤੇ ਸੌਹਿਲ ਟੈਸਟਾਂ ਦੀ ਸੁਵਿਧਾ ਵੀ ਮਿਲੇਗੀ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਭਾਜਪਾ ਪੰਜਾਬ ਦੇ ਕਿਸਾਨ ਮੋਰਚੇ ਦੀ ਹੀ ਭੂਮਿਕਾ ਰਹੇਗੀ। ਉਨ੍ਹਾਂ ਕਿਹਾ ਕਿ ਇਸ ਵਿੱਚ ਕਿਸਾਨ ਮੋਰਚੇ ਦੇ ਜਿੰਨੇ ਵੀ ਸੂਬੇ ਅਤੇ ਜਿਲੇ ਦੇ ਅਹੁਦੇਦਾਰ ਹਨ ਦੀ ਅਹਿਮ ਭੂਮਿਕਾ ਰਹੇਗੀ। ਉਨ੍ਹਾਂ ਭਾਜਪਾ ਕਿਹਾ ਕਿ ਜਿਲਾ ਪ੍ਰਧਾਨ ਦੀ ਅਗਵਾਈ ਹੇਠ ਕਿਸਾਨ ਸਮਰਿਧੀ ਸਬੰਧੀ ਹਰੇਕ ਕੇਦਰ ਤੇ ਇਕੱਠਾ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਜਾਵੇਗਾ ਅਤੇ ਵੀਡੀਓ ਪੋਸਟ ਤਿਆਰ ਕਰਕੇ ਸੋਸਲ ਮੀਡੀਆ ਤੇ ਵੀ ਅਪਲੋਡ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਆਮ ਲੋਕਾਂ ਦੀ ਆਪਣੀ ਪਾਰਟੀ ਅਤੇ ਹਰ ਵਰਗ ਦੇ ਲੋਕਾਂ ਦੇ ਧਰਮ ਦੀ ਰੱਖਿਆ ਕਰਨ ਵਾਲੀ ਪਾਰਟੀ ਹੈ । ਉਨ੍ਹਾਂ ਕਿਹਾ ਕਿ ਪਾਰਟੀ ਦੇ ਵਫਾਦਾਰ ਵਰਕਰ ਗੁਰਪ੍ਰੀਤ ਸਿੰਘ ਪਤਲੀ ਇਮਾਨਦਾਰ ਵਰਕਰ ਹਨ ਅਤੇ ਹਮੇਸ਼ਾ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰ ਰਹੇ ਹਨ ।ਇਸ ਉਨ੍ਹਾਂ ਦੇ ਨਾਲ ਸਰਬਜੀਤ ਸਿੰਘ ਬਾਠ ਜ਼ਿਲ੍ਹਾ ਕਾਰਜਕਾਰਨੀ ਪ੍ਰਧਾਨ ਭਾਜਪਾ ਫਿਰੋਜ਼ਪੁਰ, ਗੁਰਪ੍ਰੀਤ ਸਿੰਘ ਪੀਤਾ ਫਿਰੋਜ਼ਸ਼ਾਹ , ਨਸੀਬ ਸਿੰਘ ਸੰਧੂ ਪੀ ਏ ਰਾਣਾ ਗੁਰਮੀਤ ਸਿੰਘ ਸੋਢੀ ਭਾਜਪਾ ਆਲ ਇੰਡੀਆ ਮੈਂਬਰ ,ਜੁਗਰਾਜ ਸਿੰਘ ਕਟੋਰਾ ਕਿਸਾਨ ਮੋਰਚਾ ਵਾਇਸ ਪ੍ਰਧਾਨ ਪੰਜਾਬ,ਸਰਬਜੀਤ ਸਿੰਘ ਬਾਠ ਜ਼ਿਲ੍ਹਾ ਕਾਰਜਕਾਰਨੀ ਪ੍ਰਧਾਨ ਭਾਜਪਾ ਫਿਰੋਜ਼ਪੁਰ,ਗੋਪਾਲ ਸੋਨੀ ਲੋਕ ਸਭਾ ਇਚਾਰਜ ਫਿਰੋਜ਼ਪੁਰ,ਦਲਜੀਤ ਸਿੰਘ ਖੁਰਮੀ ਵਿਸਥਾਰਤ ਦਿਹਾਤੀ,ਮੇਜਰ ਸਿੰਘ ਟਿੱਬੀ ਸਾਬਕਾ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ,ਸੁਖਮੰਦਰ ਸਿੰਘ ਮਿਸਰੀਵਾਲਾ ਵਾਇਸ ਪ੍ਰਧਾਨ ਕਿਸਾਨ ਮੋਰਚਾ,ਜਸਵੀਰ ਸਿੰਘ ਜਟਾਣਾਂ ਕਾਰਜਕਾਰਨੀ ਮੈਂਬਰ,ਜਸਵਿੰਦਰ ਸਿੰਘ ਬੱਬੂ ਕਾਰਜਕਾਰਨੀ ਮੈਂਬਰ,ਗੁਰਵਿੰਦਰ ਸਿੰਘ ਮੋਹਕਮ ਵਾਲਾ ਕਾਰਜਕਾਰਨੀ ਮੈਂਬਰ,ਬਲਵਿੰਦਰ ਸਿੰਘ ਪਤਲੀ ਜ਼ਿਲ੍ਹਾ ਸੈਕਟਰੀ ਕਿਸਾਨ ਮੋਰਚਾ,ਗੁਰਵਿੰਦਰਪਾਲ ਸਿੰਘ ਮੁੱਦਕੀ,ਅਵਤਾਰ ਸਿੰਘ ਮੁੱਦਕੀ,ਰੇਸ਼ਮ ਸਿੰਘ ਲੁਹਾਮ,ਸੁੱਖੀ ਮੁੱਦਕੀ,ਮਨਪ੍ਰੀਤ ਸ਼ਰਮਾ ਬਜੀਦਪੁਰ,ਗੱਜਣ ਸਿੰਘ ਸਹਿਜਾਦੀ,ਬੂਟਾ ਸਿੰਘ ਪ੍ਧਾਨ ਪਤਲੀ,ਜਗਦੀਸ਼ ਸਿੰਘ ਮਿਸ਼ਰੀ ਵਾਲਾ ਜ਼ਿਲ੍ਹਾ ਸੈਕਟਰੀ ਐਸੀ ਮੋਰਚਾ ਭਾਜਪਾ,ਜਗਦੀਸ਼ ਸਿੰਘ ਮਿਸ਼ਰੀ ਵਾਲਾ ਜ਼ਿਲ੍ਹਾ ਸੈਕਟਰੀ ਐਸੀ ਮੋਰਚਾ ਭਾਜਪਾ,ਮਨਪ੍ਰੀਤ ਸਿੰਘ ਸਹਿਜਾਦੀ,ਦਵਿੰਦਰ ਨਾਰੰਗ, ਵਿਜੈ ਕੈਂਥ ਜ਼ਿਲਾ ਮੀਤ ਪ੍ਰਧਾਨ, ਦੀਪਕ ਗੋਇਲ ਜਿਲਾ ਸੈਕਟਰੀ, ਅਨਿਲ ਅਰੋੜਾ ਸਾਬਕਾ ਮੰਡਲ ਪ੍ਰਧਾਨ, ਗੁਰਚਰਨ ਸਿੰਘ ਮਾਛੀ ਬੁਗਰਾ ਆਦਿ ਹਾਜ਼ਰ ਸਨ।