ਮੁੰਬਈ ,18 may ਫਰਾਂਸ ਵਿੱਚ ਚੱਲ ਰਹੇ 76ਵੇਂ ਕਾਨ ਫਿਲਮ ਫੈਸਟੀਵਲ ਵਿੱਚ ਅਦਾਕਾਰਾ ਸਾਰਾ ਅਲੀ ਖ਼ਾਨ ਤੇ ਮਾਨੂਸ਼ੀ ਛਿੱਲਰ ਪਹਿਲੀ ਵਾਰ ਸ਼ਾਮਲ ਹੋਈਆਂ ਹਨ। ਇਸ ਮੌਕੇ ਰੈੱਡ ਕਾਰਪੈੱਟ ’ਤੇ ਉਤਰਨ ਵੇਲੇ ਸਾਰਾ ਨੇ ਭਾਰਤੀ ਡਿਜ਼ਾਈਨਰਾਂ ਵੱਲੋਂ ਤਿਆਰ ਕੀਤਾ ਕਰੀਮ ਰੰਗ ਦਾ ਲਹਿੰਗਾ ਪਾਇਆ ਹੋਇਆ ਸੀ। ਅਦਾਕਾਰਾ ਦੀ ਇਸ ਦੇਸੀ ਲੁੱਕ ’ਤੇ ਉਸ ਦੇ ਪ੍ਰਸ਼ੰਸਕਾਂ ਵੱਲੋਂ ਬੇਹਦ ਪਿਆਰ ਦਿੱਤਾ ਜਾ ਰਿਹਾ ਹੈ। ਸਾਰਾ ਨੇ ਇਸ ਪੁਸ਼ਾਕ ਵਿੱਚ ਖਿਚਵਾਈਆਂ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ ’ਤੇ ਵੀ ਸਾਂਝੀਆਂ ਕੀਤੀਆਂ ਹਨ। ਇਸ ਦੇ ਨਾਲ ਹੀ ਅਦਾਕਾਰਾ ਨੇ ਜੌਨੀ ਡੈੱਪ ਦੀ ਫਿਲਮ ‘ਜੀਨ ਦੂ ਬੈਰੀ’ ਦੇ ਪ੍ਰੀਮੀਅਰ ਮੌਕੇ ਦੀਆਂ ਝਲਕੀਆਂ ਵੀ ਸਾਂਝੀਆਂ ਕੀਤੀਆਂ ਹਨ। ਇਸ ਦੌਰਾਨ ਸਾਬਕਾ ਵਿਸ਼ਵ ਸੁੰਦਰੀ ਤੇ ਅਦਾਕਾਰਾ ਮਾਨੂਸ਼ੀ ਛਿੱਲਰ ਨੇ ਵੀ ਫੋਵਾਰੀ ਵੱਲੋਂ ਤਿਆਰ ਕੀਤੀ ਗਈ ਸਫੇਦ ਰੰਗ ਦੀ ਝਾਲਰ ਵਾਲੀ ਪੁਸ਼ਾਕ ਪਹਿਨ ਕੇ ਰੈੱਡ ਕਾਰਪੈੱਟ ’ਤੇ ਐਂਟਰੀ ਲਈ। ਇਸ ਨਾਲ ਅਦਾਕਾਰਾ ਨੇ ਗਲੇ ’ਚ ਇੱਕ ਸੋਹਣਾ ਹਾਰ ਪਾਇਆ ਹੋਇਆ ਸੀ। -ਆਈਏਐੱਨਐੱਸ
ਕਾਨ ਫੈਸਟੀਵਲ: ਦੇਸੀ ਲੁੱਕ ਵਿੱਚ ਨਜ਼ਰ ਆਈ ਸਾਰਾ ਅਲੀ ਖ਼ਾਨ
previous post