Home » ਅਣਪਛਾਤੇ ਵ੍ਹੀਕਲ ਦੀ ਟੱਕਰ ਨਾਲ ਮੋਟਰ ਸਾਈਕਲ ਸਵਾਰ ਨੌਜਵਾਨ ਦੀ ਮੌਤ

ਅਣਪਛਾਤੇ ਵ੍ਹੀਕਲ ਦੀ ਟੱਕਰ ਨਾਲ ਮੋਟਰ ਸਾਈਕਲ ਸਵਾਰ ਨੌਜਵਾਨ ਦੀ ਮੌਤ

by Rakha Prabh
130 views

ਅਣਪਛਾਤੇ ਵ੍ਹੀਕਲ ਦੀ ਟੱਕਰ ਨਾਲ ਮੋਟਰ ਸਾਈਕਲ ਸਵਾਰ ਨੌਜਵਾਨ ਦੀ ਮੌਤ
ਸੁਨਾਮ ਊਧਮ ਸਿੰਘ ਵਾਲਾ, 25 ਅਕਤੂਬਰ : ਦੀਵਾਲੀ ਤੋਂ ਪਹਿਲੀ ਰਾਤ ਸਥਾਨਕ ਪੁੱਲ ’ਤੇ ਹੋਏ ਸੜਕ ਹਾਦਸੇ ’ਚ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ।

ਪੁਲਿਸ ਥਾਣਾ ਸ਼ਹਿਰੀ ਸੁਨਾਮ ਦੇ ਸਹਾਇਕ ਥਾਣੇਦਾਰ ਮਿੱਠੂ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ (26) ਵਾਸੀ ਪਿੰਡ ਸ਼ੇਰੋਂ 23 ਅਕਤੂਬਰ ਦੀ ਰਾਤ ਨੂੰ ਲਗਭਗ 10 ਵਜੇ ਆਪਣੇ ਕੰਮ ਧੰਦੇ ਤੋਂ ਵਿਹਲਾ ਹੋਕੇ ਮੋਟਰਸਾਈਕਲ ’ਤੇ ਪਿੰਡ ਜਾ ਰਿਹਾ ਸੀ, ਜਿਵੇਂ ਹੀ ਉਹ ਸ਼ਹਿਰ ਦੇ ਪੁੱਲ ’ਤੇ ਚੜਿਆ ਤਾਂ ਕੋਈ ਅਣਪਛਾਤਾ ਵਾਹਨ ਉਸ ਨੂੰ ਫੇਟ ਮਾਰ ਗਿਆ। ਜਿਸ ਕਾਰਨ ਉਸਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਮਿ੍ਰਤਕ ਦੀ ਪਤਨੀ ਸੋਮ ਕੌਰ ਦੇ ਬਿਆਨਾਂ ’ਤੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Articles

Leave a Comment