ਕਾਹਨੂੰਵਾਨ /ਜਲੰਧਰ 12 ਮਾਰਚ (ਰਾਖਾ ਪ੍ਰਭ ਬਿਉਰੋ)
ਮਿਡ ਡੇਅ ਮੀਲ ਵਰਕਰਜ ਯੂਨੀਅਨ ਬਲਾਕ ਕਾਹਨੂੰਵਾਨ ਵੱਲੋਂ ਬਲਾਕ ਪੱਧਰੀ ਰੈਲੀ ਪ੍ਰਧਾਨ ਸੁਨੀਤਾ ਅਤੇ ਦਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਹੋਈ ਕੀਤੀ। ਇਸ ਮੌਕੇ ਰੈਲੀ ਵਿੱਚ ਵਰਕਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਹਿੰਗਾਈ ਦੇ ਯੁੱਗ ਵਿਚ ਘੱਟੋ ਘੱਟ ਜੀਣ ਯੋਗ ਉਜਰਤ 26000 ਪ੍ਰਤੀ ਮਹੀਨਾ ਤਨਖਾਹ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮਿੰਡ ਡੇਅ ਵਰਕਰਾ ਨੂੰ ਸਿਹਤ ਬੀਮਾਂ ਯੋਜਨਾ ਅਧੀਨ ਲਿਆਂਦਾ ਜਾਵੇ, ਵਰਕਰਾਂ ਨੂੰ ਵਰਦੀਆਂ ਦਿੱਤੀਆਂ ਜਾਣ । ਉਨ੍ਹਾਂ ਕਿਹਾ ਕਿ 3000 ਰੁਪਏ ਮਹੀਨੇ ਦੀ ਉਜਰਤ ਨਾਲ ਉਨ੍ਹਾਂ ਦੇ ਮਹਿੰਗਾਈ ਭਰੇ ਯੁੱਗ ਵਿੱਚ ਘਰਾਂ ਦਾ ਗੁਜਾਰਾ ਬੜੀ ਮੁਸ਼ਕਲ ਨਾਲ ਚਲ ਰਿਹਾ ਹੈ। ਇਸ ਦੌਰਾਨ ਰੈਲੀ ਉਪਰੰਤ ਬਜਾਰ ਵਿੱਚ ਮਾਰਚ ਕਰਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ ਗਿਆ। ਆਗੂਆਂ ਨੇ ਮੰਗ ਕੀਤੀ ਕਿ ਮਿਡ ਡੇਅ ਮੀਲ ਮੈਨੇਜਰਾਂ ਨੂੰ ਵੀ ਪੱਕਾ ਕੀਤਾ ਜਾਵੇ ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਲਖਵਿੰਦਰ ਸਿੰਘ ਸੇਖੋ ਨੂੰ ਵਰਕਰਾਂ ਵੱਲੋਂ ਮੰਗ ਪੱਤਰ ਸੌਂਪਿਆ ਗਿਆ ਅਤੇ ਬਲਾਕ ਪੱਧਰ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਗੁਰਪ੍ਰੀਤ ਕੌਰ, ਰੀਟਾ,ਬੂਈ,ਰੱਤਨ ਕੌਰ, ਮਨਜੀਤ ਕੌਰ ਵੜਚ, ਸੁਰਜੀਤ ਕੌਰ, ਹਰਜੀਤ ਕੌਰ, ਇੰਦਰਜੀਤ ਕੌਰ, ਪਿੰਕੀ, ਤਾਰੋ ਦੇਵੀ,ਪਰਮਜੀਤ ਕੌਰ, ਡਿੰਪਲ, ਸੋਮਾ ਦੇਵੀ, ਆਸ਼ਾ ਰਾਣੀ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਆਗੂ ਸੁਰਿੰਦਰ ਸਿੰਘ, ਅਨਿਲ ਕੁਮਾਰ ਲਾਹੌਰੀਆ, ਕੁਲਦੀਪ ਪੁਰੋਵਾਲ ਆਦਿ ਹਾਜ਼ਰ ਸਨ।