ਚੰਡੀਗੜ੍ਹ, 9 ਜੂਨ
ਅੰਮ੍ਰਿਤਸਰ ਜ਼ਿਲ੍ਹੇ ਵਿੱਚ ਭਾਰਤ ਨਾਲ ਲੱਗਦੀ ਪਾਕਿਸਤਾਨ ਨੇੜੇ ਸਰਹੱਦੀ ਬੀਓਪੀ ਰਾਮਕੋਟ ਦੇ ਜਵਾਨਾਂ ਅਤੇ ਲੋਪੋਕੇ ਪੁਲੀਸ ਵਲੋਂ ਸਾਂਝੇ ਅਪਰੇਸ਼ਨ ਦੌਰਾਨ 5 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਬੀਐੱਸਐੱਫ 22ਵੀਂ ਬਟਾਲੀਅਨ ਅਤੇ ਲੋਪੋਕੇ ਪੁਲੀਸ ਵੱਲੋਂ ਸਰਹੱਦ ਨੇੜਲੇ ਪਿੰਡਾਂ ਵਿਚ ਗਸ਼ਤ ਕੀਤੀ ਜਾ ਰਹੀ ਸੀ। ਰਾਤ 1.30 ਵਜੇ ਡਰੋਨ ਦੀ ਹਲਚਲ ਸੁੁਣਾਈ ਦਿੱਤੀ ਤਾ ਪਿੰਡਾਂ ਨੂੰ ਸੀਲ ਕਰਕੇ ਤਲਾਸ਼ੀ ਅਭਿਆਨ ਚਲਾਇਆ ਗਿਆ। ਇਸ ਦੌਰਾਨ ਪਿੰਡ ਰਾਏ ਦੇ ਖੇਤਾਂ ਵਿਚ ਡਰੋਨ ਰਾਹੀਂ ਸੁੱਟਿਆ ਵੱਡਾ ਪੈਕਟ ਮਿਲਿਆ, ਜਿਸ ਵਿਚੋਂ ਕਰੀਬ 5.26 ਕਿਲੋ ਹੈਰੋਇਨ ਬਰਾਮਦ ਹੋਈ।