ਪਟਿਆਲਾ ਮਨੁੱਖੀ ਅਧਿਕਾਰ ਮੰਚ ਰਜਿਸਟਡ ਪੰਜਾਬ ਭਾਰਤ ਦੀ ਇਕ ਵਿਸ਼ੇਸ਼ ਮੀਟਿੰਗ ਪਟਿਆਲਾ ਕਲੱਬ ਵਿੱਚ ਸੰਸਥਾ ਦੇ ਅਹੁਦੇਦਾਰਾਂ ਨੇ ਆਪਸੀ ਤਾਲਮੇਲ ਵਧਾਉਣ ਲਈ ਰਾਜ ਕਟਾਰੀਆ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਜਿਸ ਵਿਚ ਜ਼ਿਲ੍ਹਾ ਇਕਾਈ ਨੂੰ ਪੁਨਰਗਠਨ ਕਰਨ ਲਈ ਕੁੱਝ ਨਵੀਆਂ ਨਿਯੁਕਤੀਆਂ ਕਰਨ ਲਈ ਵੀ ਵਿਚਾਰਾਂ ਕੀਤੀਆਂ ਗਈਆਂ । ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਨੇ ਕਿਹਾ ਲੰਬੇ ਅਰਸੇ ਤੋਂ ਅਣਥੱਕ ਮਿਹਨਤ ਕਰਨ ਵਾਲੇ ਅਜੇ ਸ਼ਰਮਾ ਨੇ ਕਿਹਾ ਕਿ ਮਨੁੱਖੀ ਅਧਿਕਾਰ ਮੰਚ ਲਈ ਅਸੀਂ ਇੱਕਮਿੱਕ ਹੋ ਕੇ ਕੰਮ ਕਰਦੇ ਰਹਾਂਗੇ। ਜਲਦੀ ਹੀ ਜ਼ਿਲ੍ਹਾ ਭਰ ਵਿੱਚ ਨਵੀਂਆਂ ਨਿਯੁਕਤੀਆਂ ਕਰਕੇ ਸਮਾਜ ਸੇਵਾ ਕਰਨ ਵਾਲੇ ਸਮਾਜ ਸੇਵਕਾਂ ਨੂੰ ਇੱਕ ਪਲੇਟਫਾਰਮ ਤੇ ਇਕਠੇ ਕਰਾਂਗੇ। ਗੁਰਕੀਰਤ ਸਿੰਘ ਖੇੜਾ ਨੇ ਬੋਲਦਿਆਂ ਕਿਹਾ ਕਿ ਯੂਥ ਵਿੰਗ ਵਿੱਚ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਕੇ ਲਾਮਬੰਦ ਕੀਤਾ ਜਾਵੇਗਾ। ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਗਾ ਕੇ ਧਰਤੀ ਨੂੰ ਹਰੀ ਭਰੀ ਰੱਖਣ ਲਈ ਯੋਗ ਉਪਰਾਲੇ ਕੀਤੇ ਜਾਣਗੇ।
ਪੱਕੀਆਂ ਯਾਰੀਆਂ ਲੱਖ ਤੋੜਨ ਤੇ ਉਸ ਟੁੱਟਦੀ ਨਹੀਂ,
ਦੋਨਾਂ ਦੀ ਪਾਈ ਜੱਫੀ ਤੋੜੇਗੀ ਭਰਮ - ਕੋਆਰਡੀਨੇਟਰ ਖੇੜਾ।
previous post