Home » ਅੰਮ੍ਰਿਤਸਰ ਵਿੱਚ ਸੰਗਤ ਨਾਲ ਆਇਆਂ ਵਿਅਕਤੀ ਹੋਇਆ ਗੁੰਮ

ਅੰਮ੍ਰਿਤਸਰ ਵਿੱਚ ਸੰਗਤ ਨਾਲ ਆਇਆਂ ਵਿਅਕਤੀ ਹੋਇਆ ਗੁੰਮ

by Rakha Prabh
19 views

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ ਸੁਖਦੇਵ ਮੋਨੂੰ) ਮੁੱਖ ਅਫ਼ਸਰ ਥਾਣਾ ਬੀ-ਡਵੀਜ਼ਨ, ਅੰਮ੍ਰਿਤਸਰ ਇੰਸਪੈਕਟਰ ਸ਼ਿਵਦਰਸ਼ਨ ਸਿੰਘ ਨੂੰ ਇੱਕ ਲਿਖਤੀ ਦਰਖ਼ਾਸਤ ਮਨਜਿੰਦਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਨਰੈਣਗੜ੍ਹ ਸੋਹੀਆਂ, ਥਾਣਾ ਟੱਲੇਵਾਲ, ਜਿਲ੍ਹਾ ਬਰਨਾਲਾ ਵੱਲੋਂ ਦਿੱਤੀ ਕਿ ਪ੍ਰਾਈਵੇਟ ਬੱਸ ਰਾਂਹੀ 60-65 ਵਿਅਕਤੀਆਂ ਦੀ ਸੰਗਤ ਨਾਲ ਮੇਰੇ ਚਾਚਾ ਬਲਬੀਰ ਪੁੱਤਰ ਅਜੈਬ ਸਿੰਘ ਵਾਸੀ ਪਿੰਡ ਨਰੈਣਗੜ੍ਹ ਸੋਹੀਆ, ਥਾਣਾ ਟੱਲੇਵਾਲ, ਜਿਲ੍ਹਾ ਬਰਨਾਲਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿੱਖੇ ਦਰਸ਼ਨ ਕਰਨ ਆਏ ਸੀ ਤਾਂ ਦਰਸ਼ਨ ਸਿੰਘ ਜੋ ਕਿ ਮੇਰੇ ਚਾਚਾ ਜੀ ਦੇ ਨਾਲ ਸੀ ਨੇ ਵਕਤ ਕਰੀਬ 2:00 ਵਜ਼ੇ ਦੁਪਿਹਰ ਮੋਬਾਇਲ ਫ਼ੋਨ ਪਰ ਦੱਸਿਆ ਕਿ ਤੇਰੇ ਚਾਚਾ ਬਲਬੀਰ ਸਿੰਘ ਸਾਡੇ ਨਾਲ ਸ੍ਰੀ ਦਰਬਾਰ ਸਾਹਿਬ ਤੋਂ ਮੱਥਾ ਟੇਕਣ ਤੋਂ ਬਾਅਦ ਜਲਿਆਂ ਵਾਲਾ ਬਾਗ ਪਹੁੰਚਣ ਤੋਂ ਬਾਅਦ ਪਤਾ ਨਹੀਂ ਕਿਧਰੇ ਚਲੇ ਗਏ ਹਨ। ਸਾਨੂੰ ਮਿਲ ਨਹੀਂ ਰਹੇ ਜਿਸਤੇ ਮੈਂ ਪਿੰਡ ਦੇ ਮੋਹਤਬਰ ਨਾਲ ਲੈ ਕੇ ਅੰਮ੍ਰਿਤਸਰ ਆਇਆ ਅਤੇ ਆਪਣੇ ਚਾਚਾ ਬਲਬੀਰ ਸਿੰਘ ਦੀ ਕਾਫੀ ਭਾਲ ਕੀਤੀ, ਪਰ ਨਹੀਂ ਮਿਲਿਆ। ਉਹਨਾਂ ਦੀ ਉਮਰ ਕਰੀਬ 60 ਸਾਲ, ਕੱਦ 5 ਫੁੱਟ 5 ਇੰਚ, ਰੰਗ ਕਣਕ ਵਿੰਨਾ, ਸਰੀਰ ਦਰਮਿਆਨਾ, ਸਿਰ ਤੇ ਪੱਗ ਬੰਨੀ ਰੰਗ ਮੂੰਗੀਆ, ਚਿੱਟੇ ਰੰਗ ਦਾ ਪਜਾਮਾ ਕੁੜਤਾ ਪਹਿਨਿਆਂ ਹੋਇਆ ਸੀ ਤੇ ਪੈਰੀ ਹਰੇ ਰੰਗ ਦੀਆਂ ਚੱਪਲਾਂ ਪਾਈਆਂ ਹੋਈਆਂ ਹਨ। ਅਗਰ ਕਿਸੇ ਵਿਅਕਤੀ ਨੂੰ ਇਸ ਬਾਰੇ ਕੋਈ ਸੂਚਨਾਂ ਹੋਵੇ ਤਾਂ ਹੇਠ ਲਿਖੇ ਨੰਬਰਾਂ ਪਰ ਸੰਪਰਕ ਕੀਤਾ ਜਾਵੇ।

Related Articles

Leave a Comment