Home » ਚੇਅਰਮੈਨ ਬਹਿਲ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀਸੀ ਨੂੰ ਲਿਖਿਆ ਪੱਤਰ, ਚੁੱਕੀ ਅਹਿਮ ਮੰਗ

ਚੇਅਰਮੈਨ ਬਹਿਲ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀਸੀ ਨੂੰ ਲਿਖਿਆ ਪੱਤਰ, ਚੁੱਕੀ ਅਹਿਮ ਮੰਗ

by Rakha Prabh
73 views

ਚੇਅਰਮੈਨ ਬਹਿਲ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀਸੀ ਨੂੰ ਲਿਖਿਆ ਪੱਤਰ, ਚੁੱਕੀ ਅਹਿਮ ਮੰਗ
ਗੁਰਦਾਸਪੁਰ, 18 ਅਕਤੂਬਰ : ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਪੱਤਰ ਲਿਖ ਕੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੀ ਇਕ ਅਹਿਮ ਮੰਗ ਨੂੰ ਉਠਾਇਆ ਹੈ। ਚੇਅਰਮੈਨ ਰਮਨ ਬਹਿਲ ਨੇ ਆਪਣੇ ਪੱਤਰ ’ਚ ਵਾਈਸ ਚਾਂਸਲਰ ਕੋਲੋਂ ਮੰਗ ਕੀਤੀ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰਦਾਸਪੁਰ ਸਥਿਤ ਰੀਜਨਲ ਕੈਂਪਸ ਵਿਖੇ ਐੱਮਐੱਸਸੀ ਫਿਜੀਕਸ ਅਤੇ ਕੈਮਿਸਟਰੀ ਦੀ ਪੰਜ ਸਾਲਾ ਡਿਗਰੀ ਸ਼ੁਰੂ ਕੀਤੀ ਜਾਵੇ।

ਚੇਅਰਮੈਨ ਰਮਨ ਬਹਿਲ ਨੇ ਕਿਹਾ ਹੈ ਕਿ ਭਾਰਤ-ਪਾਕਿ ਸਰਹੱਦ ਦੇ ਨਾਲ ਲੱਗਦਾ ਹੋਣ ਕਰਕੇ ਜ਼ਿਲ੍ਹਾ ਗੁਰਦਾਸਪੁਰ ਉੱਚ ਸਿੱਖਿਆ ਦੇ ਨਾਲ ਕਈ ਖੇਤਰਾਂ ’ਚ ਪੱਛੜਿਆ ਹੋਇਆ ਹੈ। ਉਨ੍ਹਾਂ ਕਿਹਾ ਗੁਰਦਾਸਪੁਰ ਦੀ ਕਿਸੇ ਵੀ ਸਰਕਾਰੀ ਸਿੱਖਿਆ ਸੰਸਥਾ ’ਚ ਐਮਐਸਸੀ ਫਿਜੀਕਸ ਅਤੇ ਕੈਮਿਸਟਰੀ ਦੀ ਪੰਜ ਸਾਲਾ ਡਿਗਰੀ ਨਹੀਂ ਚੱਲ ਰਹੀ ਜਿਸ ਕਾਰਨ ਇਥੋਂ ਦੇ ਵਿਦਿਆਰਥੀ ਇਸ ਪੜ੍ਹਾਈ ਤੋਂ ਵਾਂਝੇ ਰਹਿ ਰਹੇ ਹਨ।

ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰੀਜਨਲ ਕੈਂਪਸ ਗੁਰਦਾਸਪੁਰ ਵਿਖੇ ਬਹੁਤਾਤ ’ਚ ਪੇਂਡੂ ਖੇਤਰ ਦੇ ਵਿਦਿਆਰਥੀ ਪੜ੍ਹਦੇ ਹਨ ਅਤੇ ਇਹ ਵਿਦਿਅਕ ਸੰਸਥਾ ਇਸ ਪੂਰੇ ਖੇਤਰ ਨੂੰ ਉਚੇਰੀ ਸਿੱਖਿਆ ਦੇਣ ’ਚ ਅਹਿਮ ਰੋਲ ਅਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰੀਜਨਲ ਕੈਂਪਸ ’ਚ ਲੋੜੀਂਦਾ ਬੁਨਿਆਦੀ ਢਾਂਚਾ ਵੀ ਮੌਜੂਦ ਹੈ ਅਤੇ ਜੇਕਰ ਅਗਲੇ ਵਿਦਿਅਕ ਸੈਸ਼ਨ ਤੋਂ ਇਥੇ ਐੱਮਐੱਸਸੀ ਫਿਜੀਕਸ ਅਤੇ ਕੈਮਿਸਟਰੀ ਦੀ ਪੰਜ ਸਾਲਾ ਡਿਗਰੀ ਸ਼ੁਰੂ ਹੋ ਜਾਂਦੀ ਹੈ ਤਾਂ ਇਹ ਇਥੋਂ ਦੇ ਵਿਦਿਆਰਥੀਆਂ ਦੀ ਤਕਦੀਰ ਬਦਲਣ ਵਾਲੀ ਗੱਲ ਹੋਵੇਗੀ। ਚੇਅਰਮੈਨ ਰਮਨ ਬਹਿਲ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਨੌਜਵਾਨਾਂ ਦੇ ਬੇਹਤਰ ਭਵਿੱਖ ਲਈ ਇਸ ਮੰਗ ਨੂੰ ਜਲਦੀ ਪੂਰਾ ਕੀਤਾ ਜਾਵੇ।

Related Articles

Leave a Comment