ਫਿਰੋਜ਼ਪੁਰ 21ਸਤੰਬਰ (————–)
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 140622 ਬੀ / ਚੰਡੀਗੜ੍ਹ ਜ਼ਿਲ੍ਹਾ ਫਿਰੋਜ਼ਪੁਰ ਦੇ ਬਲਾਕ ਫਿਰੋਜ਼ਪੁਰ ਦੀ ਅਹਿਮ ਮੀਟਿੰਗ ਅਮਿਤ ਕੁਮਾਰ ਪ ਸ ਸ ਫ ਦੀ ਪ੍ਰਧਾਨਗੀ ਹੇਠ ਪੰਚਾਇਤੀ ਰਾਜ ਦਫਤਰ ਜ਼ਿਲਾ ਪਰਿਸ਼ਦ ਫਿਰੋਜ਼ਪੁਰ ਵਿਖੇ ਹੋਈ। ਮੀਟਿੰਗ ਦੌਰਾਨ ਵੱਖ ਵੱਖ ਵਿਭਾਗਾਂ ਦੀਆਂ ਜਥੇਬੰਦੀਆਂ ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ । ਇਸ ਮੌਕੇ ਇਸ ਮੌਕੇ ਵਿਸ਼ੇਸ਼ ਤੌਰ ਤੇ ਗੁਰਦੇਵ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਪ .ਸ. ਸ ਫ ਫਿਰੋਜ਼ਪੁਰ , ਰਾਜੀਵ ਹਾਡਾ ਜ਼ਿਲ੍ਹਾ ਪ੍ਰਧਾਨ ਜੀਟੀਯੂ, ਮਹਿੰਦਰ ਸਿੰਘ ਧਾਲੀਵਾਲ ਵਿਤ ਸਕੱਤਰ ਸਾਂਝਾਂ ਫਰੰਟ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਪਹੁੰਚੇ ਆਗੂਆਂ ਨੇ ਪੰਜਾਬ ਸਰਕਾਰ ਮੁਲਾਜ਼ਮ ਮਾਰੂ ਨੇਤੀਆ ਵੱਧਦੀ ਮਹਿੰਗਾਈ ਬੇਰੁਜ਼ਗਾਰੀ ਪ੍ਰਮੋਸ਼ਨ ਡੀਏ ਦੀਆਂ ਕਿਸ਼ਤਾਂ ਦਾ ਬਕਾਇਆ ਨਵੇਂ ਭਰਤੀ ਪੁਰਾਣੀ ਪੈਨਸ਼ਨ ਬਹਾਲ ਕਰਨ 37 ਤਰ੍ਹਾਂ ਦੇ ਪੱਤੇ ਬਹਾਲ ਕਰਨ ਆਦਿ ਦੀ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਬਲਾਕ ਫਿਰੋਜ਼ਪੁਰ ਦੇ ਜਨਰਲ ਸਕੱਤਰ
ਅਮਿਤ ਅਰੋੜਾ ਨੇ ਪ ਸ ਸ ਫ ਬਲਾਕ ਫਿਰੋਜ਼ਪੁਰ ਨੂੰ ਸਾਰਿਆਂ ਦੀ ਸਹਿਮਤੀ ਨਾਲ ਭੰਗ ਕੀਤਾ ਅਤੇ ਨਵੀਂ ਚੋਣ ਕਰਵਾਈ ਗਈ। ਜਿਸ ਦੋਰਾਨ ਸਰਬਸੰਮਤੀ ਨਾਲ ਸਤਨਾਮ ਸਿੰਘ ਬਲਾਕ ਪ੍ਰਧਾਨ , ਅਮਿਤ ਅਰੋੜਾ ਜਨਰਲ ਸਕੱਤਰ, ਹਰਦੀਪ ਸਿੰਘ ਵਿੱਤ ਸਕੱਤਰ ਸੰਜੀਵ ਵਰਮਾ ਪ੍ਰੈੱਸ ਸਕੱਤਰ,ਕੁਲਦੀਪ ਸਿੰਘ ਡੋਗਰਾ ਸੀਨੀਅਰ ਮੀਤ ਪ੍ਰਧਾਨ, ਸ਼੍ਰੀਮਤੀ ਬਲਵਿੰਦਰ ਕੌਰ ਸੀਨੀਅਰ ਮੀਤ ਪ੍ਰਧਾਨ, ਸ੍ਰੀਮਤੀ ਸੁਨੀਤਾ ਦੇਵੀ ਮੀਤ ਪ੍ਰਧਾਨ, ਮਹਿਲ ਸਿੰਘ ਮੀਤ ਪ੍ਰਧਾਨ, ਨਵਜੋਤ ਸਿੰਘ ਮੀਤ ਪ੍ਰਧਾਨ, ਧੀਰਜ ਕੁਮਾਰ ਮੀਤ ਪ੍ਰਧਾਨ, ਅਸ਼ਵਨੀ ਕੁਮਾਰ ਪ੍ਰਚਾਰ ਸਕੱਤਰ, ਸੁਖਵਿੰਦਰ ਸਿੰਘ ਜਥੇਬੰਦਕ ਸਕੱਤਰ ,ਅਮਨਦੀਪ ਕੌਰ ਸਹਾਇਕ ਸਕੱਤਰ, ਰਣਜੀਤ ਸਿੰਘ ਸਹਾਇਕ ਸਕੱਤਰ, ਸੁਖਦੇਵ ਸਿੰਘ ਮੈਣੀ ਸਹਾਇਕ ਪ੍ਰੈਸ ਸਕੱਤਰ , ਮਨਜੀਤ ਗਰੋਵਰ ਸਹਾਇਕ ਪ੍ਰਚਾਰ ਸਕੱਤਰ , ਬਚਨ ਸਿੰਘ ਸਹਾਇਕ ਪ੍ਰਚਾਰ ਸਕੱਤਰ, ਗੁਰਵੀਰ ਸਿੰਘ ਸਹਾਇਕ ਸਕੱਤਰ ਆਦਿ ਤੋਂ ਇਲਾਵਾਂ ਐਗਜੇਕਟਿਵ ਮੈਬਰ ਮਹਿੰਦਰ ਸਿੰਘ ਬਰਾੜ ਹੈਡ ਡਰਾਫਟਸਮੈਨ , ਸ੍ਰੀਮਤੀ ਕੰਵਲਜੀਤ ਕੌਰ ਸੀਨੀਅਰ ਸਹਾਇਕ, ਸੁਲੱਖਣ ਸਿੰਘ ਡਰੇਨਜ , ਮਲਕੀਤ ਸਿੰਘ ਵਣ ਗਾਰਡ ਆਦਿ ਚੁਣੇ ਗਏ। ਇਸ ਮੌਕੇ ਮੀਟਿੰਗ ਵਿੱਚ ਸੰਜੀਵ ਸ਼ਰਮਾ ਕਲਰਕ,ਰਾਮਬੀਰ ਸਿੰਘ ਕਲਰਕ , ਜੇ ਈ ਅਮਨਦੀਪ ਸਿੰਘ, ਸੁਲੱਖਣ ਸਿੰਘ ਮੇਟ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਪੰਚਾਇਤੀ ਰਾਜ, ਜ਼ਿਲ੍ਹਾ ਪ੍ਰੀਸ਼ਦ,ਜਲ ਸਰੋਤ,ਸੜਕ ਨਿਰਮਾਣ ਵਿਭਾਗ, ਮਕੈਨਿਕਲ , ਸਿੱਖਿਆ ਵਿਭਾਗ ਆਦਿ ਦੇ ਮੁਲਾਜ਼ਮ ਹਾਜ਼ਰ ਸਨ।