Home » ਜਮੀਨ ਹੱਦਬੰਦੀ ਕਨੂੰਨ ਲਾਗੂ ਕਰਾਉਣ ਲਈ 28 ਸਤੰਬਰ ਦੀ ਵਿਸ਼ਾਲ ਕਾਨਫਰੰਸ ਵਿੱਚ ਪਹੁੰਚਣ ਦਾ ਸੱਦਾ

ਜਮੀਨ ਹੱਦਬੰਦੀ ਕਨੂੰਨ ਲਾਗੂ ਕਰਾਉਣ ਲਈ 28 ਸਤੰਬਰ ਦੀ ਵਿਸ਼ਾਲ ਕਾਨਫਰੰਸ ਵਿੱਚ ਪਹੁੰਚਣ ਦਾ ਸੱਦਾ

by Rakha Prabh
12 views
ਦਲਜੀਤ ਕੌਰ
ਸੰਗਰੂਰ, 12 ਸਤੰਬਰ, 2023: ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਵੱਲੋਂ ਅੱਜ ਪਿੰਡ ਝਨੇੜੀ ਅਤੇ ਘਰਾਚੋਂ ਵਿੱਚ ਕਮੇਟੀ ਦੀ ਮੀਟਿੰਗ ਕੀਤੀ ਗਈ। ਜਿਸ ਵਿੱਚ 28 ਸਤੰਬਰ ਨੂੰ ਪਿੰਡ ਸ਼ਾਦੀਹਰੀ ਵਿਚ ਜ਼ਮੀਨ ਹੱਦਬੰਦੀ ਕਨੂੰਨ ਲਾਗੂ ਕਰਵਾਉਣ ਲਈ ਹੋ ਰਹੀ ਵਿਸ਼ਾਲ ਕਾਨਫਰੰਸ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਗਿਆ
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਗੁਰਚਰਨ ਸਿੰਘ ਘਰਾਚੋਂ ਨੇ ਦੱਸਿਆ ਕਿ 28 ਸਤੰਬਰ ਦੀ ਤਿਆਰੀ ਲਈ ਭਵਾਨੀਗੜ੍ਹ ਇਲਾਕੇ ਵਿੱਚ ਜਥਾ ਮਾਰਚ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਇਸ ਦੀ ਤਿਆਰੀ ਲਈ ਕੰਧ ਪੋਸਟਰ ਲਗਾਏ ਜਾਣਗੇ ਅਤੇ ਹੱਥ ਪਰਚਾ ਵੰਡ ਕੇ ਲੋਕਾਂ ਤੱਕ ਪਹੁੰਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਮੀਨ ਦੀ ਕਾਣੀ ਵੰਡ ਕਾਰਨ ਦਲਿਤਾਂ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ ਅਤੇ ਜ਼ਮੀਨ ਵਿਹੂਣੇ ਹੋਣ ਕਾਰਨ ਉਹਨਾਂ ਨੂੰ ਨਿੱਤ ਦਿਹਾੜੀ ਜਾਤੀ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਨ੍ਹਾਂ ਕਿਹਾ ਕਿ 1972 ਵਿੱਚ ਬਣੇ ਭੂਮੀ ਸੁਧਾਰ ਕਨੂੰਨ ਦੇ ਅਮਲੀ ਰੂਪ ਵਿੱਚ ਲਾਗੂ ਨਾ ਹੋਣ ਕਾਰਨ ਇੱਕ ਪਾਸੇ ਕੁਝ ਕੁ ਲੋਕਾਂ ਕੋਲ ਸੈਂਕੜੇ ਏਕੜ ਜ਼ਮੀਨਾਂ ਹਨ ਅਤੇ ਦੂਸਰੇ ਪਾਸੇ ਵੱਡੀ ਗਿਣਤੀ ਲੋਕਾਂ ਕੋਲ ਰਹਿਣ ਲਈ ਆਪਣਾ ਘਰ ਵੀ ਨਹੀਂ ਹੈ। ਉਹਨਾਂ ਇਸ ਪਾੜੇ ਨੂੰ ਖਤਮ ਕਰਨ ਲਈ ਸੰਘਰਸ਼ ਤੇਜ਼ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਮੀਟਿੰਗ ਵਿਚ ਇਕੱਠੇ ਹੋਏ ਲੋਕਾਂ ਨੇ ਪੂਰੇ ਉਤਸ਼ਾਹ ਨਾਲ ਵੱਡੀ ਗਿਣਤੀ ਵਿੱਚ ਕਾਨਫਰੰਸ ਵਿੱਚ ਪਹੁੰਚਣ ਦਾ ਭਰੋਸਾ ਦਿੱਤਾ। ਇਸ ਮੌਕੇ ਉਪਰੋਕਤ ਤੋਂ ਬਿਨਾਂ ਜੀਵਨ ਸਿੰਘ, ਕਰਮਜੀਤ ਸਿੰਘ, ਚਮਕੌਰ ਸਿੰਘ, ਚਰਨਜੀਤ ਕੌਰ, ਜਸਪਾਲ ਕੌਰ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

Related Articles

Leave a Comment