ਹੁਸ਼ਿਆਰਪੁਰ 12 ਸਤੰਬਰ ( ਤਰਸੇਮ ਦੀਵਾਨਾ ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੀ ਕਮਾਨ ਸ. ਜਤਿੰਦਰ ਸਿੰਘ ਲਾਲੀ ਬਾਜਵਾ ਨੂੰ ਸੌਂਪੇ ਜਾਣ ’ਤੇ ਪਾਰਟੀ ਵਰਕਰਾਂ ਤੇ ਆਗੂਆਂ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਇਸ ਪ੍ਰਤੀ ਲਾਲੀ ਬਾਜਵਾ ਦੇ ਗ੍ਰਹਿ ਵਿਖੇ ਰੱਖੀ ਗਈ ਮੀਟਿੰਗ ਦੌਰਾਨ ਵੱਖ-ਵੱਖ ਹਲਕਿਆਂ ਨਾਲ ਸਬੰਧਿਤ ਆਗੂ ਤੇ ਵਰਕਰ ਵੱਡੀ ਗਿਣਤੀ ਵਿੱਚ ਪੁੱਜੇ ਜਿਨ੍ਹਾਂ ਨੇ ਲਾਲੀ ਬਾਜਵਾ ਨੂੰ ਨਵੀਂ ਜਿੰਮੇਵਾਰੀ ਮਿਲਣ ਦੀ ਵਧਾਈ ਦਿੱਤੀ ਤੇ ਵਿਸ਼ਵਾਸ਼ ਦਿਵਾਇਆ ਕਿ ਸਾਰੇ ਵਰਕਰ ਪੂਰੀ ਤਨਦੇਹੀ ਨਾਲ ਪਾਰਟੀ ਦੀਆਂ ਨੀਤੀਆਂ ਨੂੰ ਜਮੀਨੀ ਪੱਧਰ ’ਤੇ ਲਾਗੂ ਕਰਵਾਉਣਗੇ। ਇਸ ਸਮੇਂ ਜਤਿੰਦਰ ਸਿੰਘ ਲਾਲੀ ਬਾਜਵਾ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਵੱਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੀ ਸੱਚੀ ਹਿਤੈਸ਼ੀ ਪਾਰਟੀ ਹੈ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸੋਚ ਸੂਬੇ ਨੂੰ ਵਿਕਾਸ ਪੱਖੋ ਨੰਬਰ ਇੱਕ ’ਤੇ ਲੈ ਕੇ ਜਾਣ ਦੀ ਹੈ ਤਾਂ ਜੋ ਸਭ ਲੋਕਾਂ ਨੂੰ ਵਿਕਾਸ ਲਈ ਮੌਕੇ ਪ੍ਰਦਾਨ ਕੀਤੇ ਜਾ ਸਕਣ। ਲਾਲੀ ਬਾਜਵਾ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਜੁਝਾਰੂ ਵਰਕਰ ਪਹਿਲਾ ਵੀ ਪੂਰੀ ਮੇਹਨਤ ਨਾਲ ਵਿਚਰ ਰਹੇ ਹਨ ਤੇ ਆਉਦੇ ਸਮੇਂ ਵਿੱਚ ਪਾਰਟੀ ਦੀ ਮਜਬੂਤੀ ਲਈ ਹੋਰ ਸਾਰਥਿਕ ਯਤਨ ਕੀਤੇ ਜਾਣਗੇ। ਇਸ ਮੌਕੇ ਪਾਰਟੀ ਆਗੂਆਂ ਤੇ ਵਰਕਰਾਂ ਵੱਲੋਂ ਲਾਲੀ ਬਾਜਵਾ ਦਾ ਸਨਮਾਨ ਵੀ ਕੀਤਾ ਗਿਆ। ਇਸ ਸਮੇਂ ਹਰਪ੍ਰੀਤ ਸਿੰਘ ਰਿੰਕੂ ਬੇਦੀ, ਹਰਜਾਪ ਸਿੰਘ ਮੱਖਣ, ਕੁਲਦੀਪ ਸਿੰਘ ਬੱਬੂ ਬਜਵਾੜਾ, ਪ੍ਰਭਪਾਲ ਬਾਜਵਾ, ਪ੍ਰੇਮ ਸਿੰਘ ਪਿੱਪਲਾਵਾਲਾ, ਸੰਤੋਖ ਔਜਲਾ, ਸੁਖਜੀਤ ਪਰਮਾਰ, ਦਵਿੰਦਰ ਸਿੰਘ ਬੈਂਸ, ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ, ਰਣਧੀਰ ਸਿੰਘ ਭਾਰਜ, ਰੂਪ ਲਾਲ ਥਾਪਰ, ਬਲਰਾਜ ਸਿੰਘ ਚੌਹਾਨ, ਸਿਮਰਜੀਤ ਗ੍ਰੇਵਾਲ, ਜਸਵਿੰਦਰ ਸਿੰਘ ਛਾਉਣੀ ਕਲਾ, ਸੂਰਜ ਸਿੰਘ, ਜਪਿੰਦਰ ਅਟਵਾਲ, ਕੈਪਟਨ ਰਘੁਬੀਰ ਸਿੰਘ, ਦਲਜਿੰਦਰ ਧਾਮੀ, ਸੁਖਵਿੰਦਰ ਰਿਆੜ, ਸਤਪਾਲ ਭੁਲਾਣਾ, ਸਿਮਰ ਰਾਜਪੁਰ, ਹੈਪੀ ਸੰਘਾ, ਅਮਨਦੀਪ ਨਲੋਆ, ਨਰਿੰਦਰ ਕਲਸੀ, ਸੁੱਖਾ ਸਤੌਰ, ਜਗਤਾਰ ਸਿੰਘ, ਰਵਿੰਦਰ ਸਿੰਘ ਨਿੱਕਾ, ਭੁਪਿੰਦਰਜੀਤ ਸਿੰਘ ਮਹਿੰਦੀਪੁਰ, ਦਲਜੀਤ ਬਾਠ, ਜੱਸ ਹੇੜੀਆ ਆਦਿ ਵੀ ਮੌਜੂਦ ਸਨ।