ਜ਼ੀਰਾ/ਫਿਰੋਜ਼ਪੁਰ 30 ਅਪ੍ਰੈਲ ( ਗੁਰਪ੍ਰੀਤ ਸਿੰਘ ਸਿੱਧੂ)
ਸ਼ਹਿਰ ਦੀ ਉੱਘੀ ਸਮਾਜ ਸੇਵੀ ਸੰਸਥਾ ਸੇਵਾ ਭਾਰਤੀ ਜ਼ੀਰਾ ਵੱਲੋਂ ਸਮਾਜ ਸੇਵਾ ਦੇ ਕੰਮ ,ਗਊ ਗਰੀਬ ਦੀ ਰੱਖਿਆ ਦੇ ਮਕਸਦ ਤਹਿਤ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਜਿਸ ਦੀ ਤਾਜ਼ਾ ਮਿਸਾਲ ਇੱਕ ਮੰਧਬੁਧੀ ਲਵਾਰਸ ਵਿਅਕਤੀਆਂ ਦਾ ਇਲਾਜ ਕਰਵਾਉਣ ਉਪਰੰਤ ਉਸਨੂੰ ਪਰਿਵਾਰ ਨਾਲ ਮਿਲਾਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਪ੍ਰੀਤਮ ਸਿੰਘ ਅਤੇ ਰਜਿੰਦਰ ਬੰਸੀਵਾਲ ਨੈ ਦੱਸਿਆ ਕਿ ਪ੍ਰਮੋਦ ਕੁਮਾਰ ਵਿਅਕਤੀ ਜੋ ਲੰਮੇ ਸਮੇਂ ਤੋਂ ਸੜਕਾਂ ਤੇ ਤੁਰਿਆ ਫਿਰਦਾ ਸੀ ਅਤੇ ਦਿਮਾਗੀ ਤੌਰ ਤੇ ਮੰਦ ਬੁੱਧੀ ਸੀ , ਨੂੰ ਆਪਣਾ ਘਰ ਆਸ਼ਰਮ ਫਰੀਦਕੋਟ ਵਿਖੇ ਇਲਾਜ ਕਰਵਾਉਣ ਲਈ ਦਸੰਬਰ ਮਹੀਨੇ ਭੇਜਿਆ ਗਿਆ ਅਤੇ ਇਲਾਜ ਦੌਰਾਨ ਉਹ ਠੀਕ ਹੋ ਗਿਆ ਅਤੇ ਉਸਨੂੰ ਉਸਦੇ ਪਰਿਵਾਰ ਪਾਸ ਸਹੀ ਸਲਾਮਤ ਕਾਨਪੁਰ ਵਿਖੇ ਮਿਲਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪ੍ਰਮੋਦ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੇ ਸੇਵਾ ਭਾਰਤੀ ਤੇ ਆਪਣਾ ਘਰ ਆਸ਼ਰਮ ਫਰੀਦਕੋਟ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਐਨ .ਕੇ ਨਾਰੰਗ ਜਨਰਲ ਸਕੱਤਰ, ਰਿਪੂਦਮਨ ਸਿੰਘ, ਭੁਪਿੰਦਰ ਸ਼ਰਮਾ, ਵੀਰ ਸਿੰਘ ਚਾਵਲਾ , ਗੁਰਤੇਜ ਸਿੰਘ ਗਿੱਲ, ਸੁਭਾਸ਼ ਗੁਪਤਾ ਪ੍ਰਾਂਤ ਕਾਰਜਕਾਰੀ ਮੈਂਬਰ ਵਿਸ਼ਵ ਹਿੰਦੂ ਪਰਿਸ਼ਦ ਆਦਿ ਹਾਜ਼ਰ ਸਨ।