ਜ਼ੀਰਾ, 3 ਮਈ ( ਗੁਰਪ੍ਰੀਤ ਸਿੰਘ ਸਿੱਧੂ ) ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਦੇ ਉਮੀਦਵਾਰ ਕੁਲਬੀਰ ਸਿੰਘ ਜੀਰਾ ਵਿਖੇ ਹਲਕਾ ਜੀਰਾ ਮੱਖੂ ਮੱਲਾਂ ਵਾਲਾ ਦੇ ਕਾਂਗਰਸੀ ਵਰਕਰਾਂ ਦੀ ਇੱਕ ਭਰਮੀ ਮੀਟਿੰਗ ਨੂੰ ਸੰਬੋਧਨ ਕਰਨਗੇ ਅਤੇ ਚੋਣ ਰੈਲੀ ਨੂੰ ਸਬੋਧਨ ਕਰਕੇ ਵਰਕਰਾਂ ਵਿੱਚ ਹੌਸਲੇ ਬੁਲੰਦ ਕਰਨਗੇੇ । ਇਹ ਮੀਟਿੰਗ 10 ਵਜੇ ਮੱਖੂ ਰੋਡ ਜੀਰਾ ਸੰਧੂ ਪੈਲਸ ਮੱਖੂ ਰੋਡ ਵਿਖੇ ਰੱਖੀ ਗਈ ਹੈ । ਜੀਰਾ ਮੱਖੂ ਮੱਲਾਂ ਵਾਲਾ ਦੇ ਕਾਂਗਰਸੀ ਵਰਕਰਾਂ ਨੂੰ ਬੇਨਤੀ ਹੈ ਕਿ ਹੁਮ ਹੁਮਾ ਕੇ ਸੰਧੂ ਪੈਲਸ ਜੀਰਾ ਵਿਖੇ ਪਹੁੰਚਣ ਅਤੇ ਆਪਣੇ ਉਮੀਦਵਾਰ ਦੇ ਵਿਚਾਰ ਸੁਣ ਇਸ ਸਮੇਂ ਉਹਨਾਂ ਦੇ ਨਾਲ ਨਗਰ ਕੌਂਸਲ ਦੇ ਪ੍ਰਧਾਨ ਡਾਕਟਰ ਰਸ਼ਪਾਲ ਸਿੰਘ ਗਿੱਲ” ਚੇਅਰਮੈਨ ਜਸਪਾਲ ਸਿੰਘ ਪੰਨੂ “ਐਮ ਸੀ ਗੁਰਭਗਤ ਸਿੰਘ ਗਿੱਲ” ਮੈਂਬਰ ਪੰਚਾਇਤ ਜਗਤਾਰ ਸਿੰਘ ਲੋਂਗੋਦੇਵਾ” ਸਰਪੰਚ ਦਲਜੀਤ ਸਿੰਘ ਵਿੱਕੀ ਬਹਿਕ ਗੁਜਰਾ ਆਦਿ ਉਚੇਚੇ ਤੌਰ ਤੇ ਹਾਜ਼ਰ ਸਨ।