ਪੀਰ ਬਾਬਾ ਮੱਲਣ ਸ਼ਾਹ ਸਪੋਰਟਸ ਕਲੱਬ ਵੱਲੋਂ ਕਬੱਡੀ ਕੱਪ ਦੀ ਸ਼ੁਰੂਆਤ ਸ਼ਲਗਾਯੋਗ : ਡਾ. ਅਮਨਦੀਪ ਕੌਰ ਅਰੋੜਾ
–ਚੰਗੀ ਸਿਹਤ ਲਈ ਨੌਜਵਾਨਾਂ ਨੂੰ ਨਸ਼ਿਆਂ ਨੂੰ ਛੱਡ, ਜੁੜਣਾ ਚਾਹੀਦਾ ਹੈ ਖੇਡਾਂ ਨਾਲ
ਮੋਗਾ, 7 ਅਕਤੂਬਰ (ਅਜੀਤ ਸਿੰਘ/ ਜਸਪਾਲ ਸਿੰਘ ਪੰਨੂ) : ਅੱਜ ਹਲਕਾ ਮੋਗਾ ਤੋਂ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਪੀਰ ਬਾਬਾ ਮੱਲਣ ਸ਼ਾਹ ਸਪੋਰਟਸ ਕਲੱਬ ਵੱਲੋਂ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਏ ਪਹਿਲੇ ਕਬੱਡੀ ਕੱਪ ’ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਿਸ ’ਚ ਵੱਖ-ਵੱਖ ਜ਼ਿਲ੍ਹਿਆਂ ਤੋਂ ਖਿਡਾਰੀਆਂ ਨੇ ਹਿੱਸਾ ਲਿਆ।
ਉਨ੍ਹਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਨੇ ਖਿਡਾਰੀਆਂ ’ਚ ਖੇਡਾਂ ਪ੍ਰਤੀ ਉਤਸ਼ਾਹ ਪੈਦਾ ਕੀਤਾ ਹੈ, ਨਾਲ ਹੀ ਉਨ੍ਹਾਂ ਸਮੂਹ ਕਲੱਬ ਮੈਂਬਰਾ ਦਾ ਇਸ ਸ਼ਲਾਘਾਯੋਗ ਕਦਮ ਲਈ ਧੰਨਵਾਦ ਕੀਤਾ ਤਾਂ ਜੋ ਇਸ ਤਰਾਂ ਦੇ ਮੁਕਾਬਲੇ ਹੋਰ ਕਰਵਾਏ ਜਾਣ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾਵੇ ਅਤੇ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਸਾਨੂੰ ਮਿਲ ਕੇ ਸਭ ਨੂੰ ਏਦਾਂ ਦੇ ਸਪੋਰਟਸ ਕੱਪ ਕਰਵਾਉਣੇ ਚਾਹੀਦੇ ਹਨ ਤਾਂ ਜੋ ਕਿ ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਦਲਦਲ ਤੋਂ ਦੂਰ ਹੋ ਕੇ ਖੇਡਾਂ ’ਚ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ। ਉਨ੍ਹਾਂ ਜੇਤੂ ਖਿਡਾਰੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਭਵਿੱਖ ’ਚ ਬੁਲੰਦੀਆਂ ਨੂੰ ਛੂਹਣ ਦੀਆਂ ਮਨੋਕਮਨਾਵਾਂ ਦਿੱਤੀਆਂ।
ਇਸ ਮੌਕੇ ਅਮਨ ਰਖਰਾ, ਨਵਦੀਪ ਵਾਲੀਆ, ਸਰਬਜੀਤ ਕੌਰ ਰੋਡੇ, ਅਮਿਤ ਪੁਰੀ, ਹਰਜਿੰਦਰ ਰੋਡੇ, ਸੋਨੂ ਸ਼ਰਮਾ, ਹਰਜੀਤ ਸਿੰਘ ਅਤੇ ਹੋਰ ਆਪ ਆਗੂ ਹਾਜ਼ਰ ਸਨ।