ਜ਼ੀਰਾ/ ਫਿਰੋਜ਼ਪੁਰ, 27 ਨਵੰਬਰ ( ਗੁਰਪ੍ਰੀਤ ਸਿੰਘ ਸਿੱਧੂ) ਭਾਰਤ ਵਿਕਾਸ ਪ੍ਰੀਸ਼ਦ ਜ਼ੀਰਾ ਵੱਲੋਂ ਸਰਦ ਰੁੱਤ ਨੂੰ ਮੁੱਖ ਰੱਖਦਿਆਂ 300 ਵਹੀਕਲਾਂ ਦੇ ਰਿਫਲੈਕਟਰ ਲਗਾਏ ਗਏ। ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਬ੍ਰਾਂਚ ਜ਼ੀਰਾ ਦੇ ਪ੍ਰਧਾਨ ਅਨਿਲ ਬਜਾਜ ਦੀ ਅਗਵਾਈ ਹੇਠ ਟਰੈਫਿਕ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਭਾਰਤ ਵਿਕਾਸ ਪ੍ਰੀਸ਼ਦ ਪੰਜਾਬ ਦੇ ਵਾਇਸ ਪ੍ਰਧਾਨ ਸਤਿੰਦਰ ਸਚਦੇਵਾ ਅਤੇ ਐਡਵਾਈਜਰ ਸੁਖਦੇਵ ਬਿੱਟੂ ਵਿੱਜ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ ਜ਼ੀਰਾ ਨੇ ਸ਼ਿਰਕਤ ਕੀਤੀ ਅਤੇ ਵਾਹਨ ਚਾਲਕਾਂ ਨੂੰ ਧੁੰਦ ਵਿੱਚ ਚੱਲਣ ਮੌਕੇ ਹੈਡਲਾਈਟਾਂ ਦੀ ਘੱਟ ਵਰਤੋਂ ਕਰਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਵਹੀਕਲਾ ਉੱਪਰ ਚਮਕੀਲੇ ਰਿਫਲੈਕਟਰ ਲਗਾਉਣ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸੰਸਥਾ ਵੱਲੋਂ ਟਰੈਫਿਕ ਪੁਲਿਸ ਜ਼ੀਰਾ ਦੇ ਸਹਿਯੋਗ ਨਾਲ ਲਗਭਗ 300 ਦੇ ਕਰੀਬ ਵੱਡੇ ਛੋਟੇ ਵਹੀਕਲਾਂ ਦੇ ਉੱਪਰ ਚਮਕੀਲੇ ਰਿਫਲੈਕਟਰ ਲਗਾਏ ਗਏ। ਇਸ ਮੌਕੇ ਜਗਦੇਵ ਸ਼ਰਮਾ ਪੈਟਰਨ, ਚਰਨਪ੍ਰੀਤ ਸਿੰਘ ਵਾਈਸ ਪ੍ਰਧਾਨ, ਸੋਨੂ ਗੁਜਰਾਲ ਵਾਈਸ ਪ੍ਰਧਾਨ, ਐਡਵੋਕੇਟ ਲਖਵਿੰਦਰ ਸਿੰਘ , ਓਮ ਪ੍ਰਕਾਸ਼ ਪੁਰੀ, ਮਾਸਟਰ ਹਰਭਜਨ ਸਿੰਘ, ਪੁਸ਼ਪਿੰਦਰ ਸਿੰਘ, ਨਰਿੰਦਰ ਕੁਮਾਰ ਨਾਰੰਗ, ਸਵਰਨ ਸਿੰਘ ਟਰੈਫਿਕ ਇੰਚਾਰਜ ਜ਼ੀਰਾ, ਹੈਂਡ ਕਾਂਸਟੇਬਲ ਸੁਖਵਿੰਦਰ ਸਿੰਘ,ਏ ਐਸ ਆਈ ਹਰਭਿੰਦਰ ਸਿੰਘ ਭੋਲਾ ਆਦਿ ਹਾਜ਼ਰ ਸਨ।
ਜ਼ੀਰਾ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ 300 ਵਹੀਕਲਾਂ ਦੇ ਰਿਫਲੈਕਟਰ ਲਗਾਏ ਗਏ
previous post