Home » ਪੰਜਾਬ ਫੋਰੈਸਟ ਪੈਨਸ਼ਨਰ ਐਸੋਸੀਏਸ਼ਨ ਫਿਰੋਜ਼ਪੁਰ ਮੰਡਲ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਈ

ਪੰਜਾਬ ਫੋਰੈਸਟ ਪੈਨਸ਼ਨਰ ਐਸੋਸੀਏਸ਼ਨ ਫਿਰੋਜ਼ਪੁਰ ਮੰਡਲ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਈ

by Rakha Prabh
13 views

ਫਿਰੋਜ਼ਪੁਰ, 21 ਅਕਤੂਬਰ ( ਗੁਰਪ੍ਰੀਤ ਸਿੰਘ ਸਿੱਧੂ ) :- ਫੋਰੈਸਟ ਪੈਨਸ਼ਨਰ ਐਸੋਸੀਏਸ਼ਨ ਫਿਰੋਜ਼ਪੁਰ ਮੰਡਲ ਦੇ ਵਣ ਪੈਨਸ਼ਨਰਜ਼ ਦੀ ਅਹਿਮ ਮੀਟਿੰਗ ਪ੍ਰਧਾਨ ਜਗਦੀਪ ਸਿੰਘ ਢਿੱਲੋ ਦੀ ਪ੍ਰਧਾਨਗੀ ਹੇਠ ਨਗਰ ਪਾਲਿਕਾ ਪਾਰਕ ਕੋਟਕਪੂਰਾ ਵਿੱਖੇ ਹੋਈ। ਜਿਸ ਵਿਚ ਫਿਰੋਜ਼ਪੁਰ ਫਰੀਦਕੋਟ ਅਤੇ ਮੋਗਾ ਜਿਲ੍ਹਿਆਂ ਦੇ ਪੰਜਾਬ ਸਰਕਾਰ ਦੇ ਸੇਵਾ ਮੁਕਤ ਮੁਲਾਜ਼ਮਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਚੋਣ ਨਿਗਰਾਨ ਬਲਵਿੰਦਰ ਸਿੰਘ ਸੰਧੂ ਅਤੇ ਬਲਜੀਤ ਸਿੰਘ ਕੰਗ ਮੈਬਰ ਸੂਬਾ ਕਮੇਟੀ ਨੇ ਚੋਣ ਪ੍ਰਕਿਰਿਆ ਦੀ ਨਿਗਰਾਨੀ ਕੀਤੀ ਅਤੇ ਸਰਬਸੰਮਤੀ ਨਾਲ ਮੰਡਲ ਕਮੇਟੀ ਫਿਰੋਜ਼ਪੁਰ ਦੇ ਗੁਰਜੰਟ ਸਿੰਘ ਜੈਤੋ ਪ੍ਰਧਾਨ , ਜਗਦੀਪ ਸਿੰਘ ਢਿੱਲੋ ਸੀਨੀਅਰ ਮੀਤ ਪ੍ਰਧਾਨ, ਨਿਰਮਲ ਸਿੰਘ ਮੀਤ ਪ੍ਰਧਾਨ, ਮੋਹਿੰਦਰ ਸਿੰਘ ਧਾਲੀਵਾਲ ਫਿਰੋਜ਼ਪੁਰ, ਸਕੱਤਰ ਰਵੀ ਕੁਮਾਰ ਬਰਗਾੜੀ, ਵਿੱਤ ਸਕੱਤਰ ਦਲੀਪ ਸਿੰਘ ਬੱਚਿਆਂ ਦੇ ਵਾਲਾ ਅਤੇ ਹਰਭਜਨ ਸਿੰਘ ਸਰਪ੍ਰਸਤ ਚੁਣੇਗੇ। ਇਸ ਮੌਕੇ ਸਮੂਹ ਹਾਜ਼ਰ ਜੱਥੇਬੰਦੀ ਦੇ ਆਗੂਆਂ ਅਤੇ ਵਰਕਰਾਂ ਨੇ ਤਾੜੀਆਂ ਦੀ ਗੂੰਜ ਨਾਲ ਚੁਣੀ ਕਮੇਟੀ ਨੂੰ ਪ੍ਰਵਾਨਗੀ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਹ ਕਮੇਟੀ ਸਾਲ 2024-2026 ਤਕ ਕੰਮ ਕਰੇਗੀ ਅਤੇ 2026 ਤੋਂ ਬਾਅਦ ਨਵੀਂ ਚੋਣ ਕਰਵਾਈ ਜਾਵੇਗੀ। ਇਸ ਮੌਕੇ ਜਗਦੀਪ ਸਿੰਘ ਢਿੱਲੋ, ਬਲਵਿੰਦਰ ਸਿੰਘ ਸੰਧੂ, ਮੋਹਿੰਦਰ ਸਿੰਘ ਧਾਲੀਵਾਲ, ਬਲਜੀਤ ਸਿੰਘ ਕੰਗ, ਗੁਰਜੰਗ ਸਿੰਘ, ਚਮਨ ਲਾਲ, ਰਸ਼ਪਾਲ ਸਿੰਘ ਬਠਿੰਡਾ, ਹਰਬੰਸ ਸਿੰਘ ਮਾਸਟਰ, ਗੁਰਦਿਆਲ ਸਿੰਘ ਆਦਿ ਨੇ ਨਵੀਂ ਕਮੇਟੀ ਨੂੰ ਵਧਾਈ ਦਿੰਦਿਆਂ ਸਾਂਝੇ ਸੰਘਰਸ਼ਾਂ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਦੌਰਾਨ ਫਿਰੋਜ਼ਪੁਰ ਸਰਕਲ ਕਮੇਟੀ ਦੀ ਚੋਣ ਮਿਤੀ 26 ਅਕਤੂਬਰ 2024 ਨੂੰ ਨਗਰ ਪਾਲਿਕਾ ਪਾਰਕ ਫਰੀਦਕੋਟ ਰੋਡ ਕੋਟਕਪੂਰਾ ਵਿਖੇ ਦਿਨ ਸ਼ਨੀਵਾਰ ਸਵੇਰੇ 11 ਵਜੇ ਹੋਵੇਗੀ।ਇਸ ਮੌਕੇ ਨਵੀਂ ਕਮੇਟੀ ਦੇ ਪ੍ਰਧਾਨ ਅਤੇ ਸਮੂਹ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਵਣ ਪੈਨਸ਼ਨਰਜ਼ ਦੇ ਬਣਦੇ ਸੇਵਾ ਲਾਭ ਦਵਾਉਣ ਲਈ ਹਰ ਸੰਭਵ ਯਤਨ ਕਰਨ ਦਾ ਐਲਾਨ ਕੀਤਾ।

Related Articles

Leave a Comment