ਹੁਸ਼ਿਆਰਪੁਰ 17 ਜੂਨ ( ਤਰਸੇਮ ਦੀਵਾਨਾ ) ਡੈਮੋਕ੍ਰੇਟਿਕ ਭਾਰਤੀਆ ਲੋਕ ਦਲ ਵੱਲੋਂ ਇੱਕ ਅਹਿਮ ਮੀਟਿੰਗ ਦਲ ਦੇ ਰਾਸ਼ਟਰੀ ਪ੍ਰਧਾਨ ਗੁਰਮੁੱਖ ਸਿੰਘ ਖੋਸਲਾ ਦੀ ਅਗਵਾਈ ਹੇਠ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਖੋਸਲਾ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋ ਮੁਹਾਲੀ ਵਿਖੇ ਐਸਸੀ ਸਮਾਜ ਦਾ ਜਆਲੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਕਰ ਰਹੇ ਚੋਰਾਂ ਨੂੰ ਫੜਨ ਲਈ ਮੋਰਚਾ ਲੱਗਾ ਹੋਇਆ ਹੈ ! ਪਰ ਇਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਕੰਨ ਤੇ ਕੋਈ ਜੂੰ ਤੱਕ ਨਹੀ ਸਰਕ ਰਹੀ ! ਉਨ੍ਹਾਂ ਨੇ ਕਿਹਾ ਕਿ ਸੋਚਣ ਵਾਲੀ ਗੱਲ ਹੈ ਕਿ ਜਿੱਥੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਵਾਲੀ ਗੱਲ ਕਰ ਰਿਹਾ ਹੈ ਉੱਥੇ ਹੀ ਐਸਸੀ ਦਾ ਜਆਲੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਕਰਨ ਵਾਲੇ ਚੋਰਾਂ ਨੂੰ ਫੜਨ ਲਈ ਆਪਣਾ ਮੂੰਹ ਕਿਉਂ ਨਹੀਂ ਖੋਲ ਰਿਹਾ ? ਗੁਰਮੁੱਖ ਸਿੰਘ ਖੋਸਲਾ ਨੇ ਕਿਹਾ ਕਿ ਡੈਮੋਕ੍ਰੇਟਿਕ ਭਾਰਤੀਯ ਲੋਕ ਦਲ ਮਹਿਸੂਸ ਕਰਦਾ ਹੈ ਕੇ ਆਮ ਆਦਮੀ ਪਾਰਟੀ ਦਾ ਰਵਈਆ ਐਸਸੀ ਸਮਾਜ ਪ੍ਰਤੀ ਠੀਕ ਨਹੀਂ ਜਾਪਦਾ ਨਜ਼ਰ ਆ ਰਿਹਾ ! ਗੁਰਮੁੱਖ ਸਿੰਘ ਖੋਸਲਾ ਨੇ ਪੰਜਾਬ ਸਰਕਾਰ ਤੋ ਮੰਗ ਕਰਦੇ ਹੋਏ ਕਿਹਾ ਕਿ ਜੋ ਲੋਕ ਐਸਸੀ ਸਮਾਜ ਦਾ ਜਆਲੀ ਸਰਟੀਫਿਕੇਟ ਬਣਾ ਕੇ ਨੌਕਰੀ ਕਰ ਰਹੇ ਜਾਂ ਰਿਟਾਇਰ ਹੋ ਗਏ ਹਨ ਉਨ੍ਹਾਂ ਦੀ ਜਮੀਨ ਜਾਇਦਾਦ ਕੁਰਕ ਕਰੇ ਅਤੇ ਉਨ੍ਹਾਂ ਚੋਰਾਂ ਨੂੰ ਫੜਕੇ ਜੇਲ੍ਹ ਵਿੱਚ ਬੰਦ ਕੀਤਾ ਜਾਵੇ ! ਇਸ ਮੌਕੇ ਪਾਰਟੀ ਦੇ ਰਾਸ਼ਟਰੀ ਅਡਵਾਇਜ਼ਰ ਪ੍ਰੇਮ ਮਸੀਹ ਨੇ ਕਿਹਾ ਕਿ ‘ਆਪ” ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਸੱਤਾ ਤੇ ਕਾਬਜ ਹੋਣ ਤੋ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਗਰੰਟੀਆਂ ਦਿੱਤੀਆਂ ਸੀ ਜਿਨ੍ਹਾਂ ਦੀ ਹੁਣ ਫੂਕ ਨਿਕਲਦੀ ਨਜ਼ਰ ਆ ਰਹੀ ਹੈ ! ਪੰਜਾਬ ਵਿੱਚ ਬਜ਼ੁਰਗ ਪੈਨਸ਼ਨਾਂ ਦੀ ਉਡੀਕ ਕਰ ਰਹੇ ਹਨ ਅਤੇ ਔਰਤਾਂ ਦੇਖ ਰਹੀਆਂ ਹਨ ਕਦੋ ਉਨ੍ਹਾਂ ਦੇ ਖਾਤੇ ਵਿੱਚ ਇੱਕ ਇੱਕ ਹਜ਼ਾਰ ਰੁਪਈਆ ਆਵੇਗਾ ! ਗੁਰਦੇਵ ਸਿੰਘ ਮਾਲੜੀ ਰਾਸ਼ਟਰੀ ਸਕੱਤਰ, ਮੰਗਤ ਰਾਮ ਕਲਿਆਣ ਜਨਰਲ ਸਕੱਤਰ ਭੱਠਾ ਮਜ਼ਦੂਰ ਵਿੰਗ ਪੰਜਾਬ, ਕੁਲਜੀਤ ਸਿੰਘ ਰਾਸ਼ਟਰੀ ਸਪੋਕਸ ਪਰਸਨ, ਰੂੜਾ ਰਾਮ ਗਿੱਲ ਰਾਸ਼ਟਰੀ ਸਕੱਤਰ, ਜਸਵਿੰਦਰ ਬਾਗੜੀਆਂ ਪ੍ਰਧਾਨ ਜਿਲ੍ਹਾ ਕਪੂਰਥਲਾ, ਸੁਲੱਖਣ ਸਿੰਘ ਉੱਪ ਪ੍ਰਧਾਨ ਜਿਲਾ ਕਪੂਰਥਲਾ,ਰੇਸ਼ਮ ਸਿੰਘ ਭੱਟੀ ਸੀਨੀਅਰ ਆਗੂ, ਜਸਪਾਲ ਸਿੰਘ ਬੱਗਣ ਜਨਰਲ ਸਕੱਤਰ ਪੰਜਾਬ, ਜਰਨੈਲ ਸਿੰਘ ਨੰਬਰਦਾਰ, ਲਾਲੂ , ਸੋਢੀ, ਨੀਲਮ ਗਿੱਲ ਜਨਰਲ ਸਕੱਤਰ ਮਹਿਲਾ ਵਿੰਗ ਪੰਜਾਬ, ਬੀਬੀ ਚੱਨੋ, ਦਲਵੀਰ ਕੌਰ, ਮਮਤਾ,ਜਸਪਾਲ ਕੌਰ, ਇਸ ਮੌਕੇ ਹੋਰਨਾਂ ਤੌਂ ਇਲਾਵਾ ਹਰਵਿੰਦਰ ਮਾਨ ਉੱਪ ਪ੍ਰਧਾਨ ਪੰਜਾਬ, ਬਲਜਿੰਦਰ ਸਿੰਘ ਬੋਪਾਰਾਏ ਆਦਿ ਮੌਜੂਦ ਸਨ