ਨੂਰਮਹਿਲ 25 ਜੂਨ ( ਨਰਿੰਦਰ ਭੰਡਾਲ )- ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਕੜਾਹ ਪ੍ਰਸ਼ਾਦ ਪਿੰਡ ਭੰਗਾਲਾ ਦੇ ਨੌਜਵਾਨਾਂ ਵਲੋਂ ਸਮੂਹ ਪਿੰਡ ਵਾਸੀਆਂ ਅਤੇ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਸੰਗਤ ਨੂੰ ਵਰਤਾਇਆ ਗਿਆ। ਸਵੇਰੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਗਈ ਅਤੇ ਗੁਰਬਾਣੀ ਰਾਂਹੀ ਸੰਗਤ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ, ਦੁਪਿੰਦਰ ਸਿੰਘ, ਮਨਜੀਤ ਸਿੰਘ, ਅਮਪ੍ਰੀਤ ਸਿੰਘ, ਏਕਮਜੋਤ, ਨਾਗਿੰਦਰ ਸਿੰਘ, ਅੰਮ੍ਰਿਤ ਸਿੰਘ, ਰਾਜਵਿੰਦਰ ਆਦਿ ਮੌਜੂਦ ਸਨ।