Home » ਲਾਰੈਂਸ ਬਿਸਨੋਈ ਗਿਰੋਹ ਦਾ ਇਨਾਮੀ ਬਦਮਾਸ਼ ਐਸ.ਟੀ.ਐਫ.ਵੱਲੋਂ ਕਾਬੂ

ਲਾਰੈਂਸ ਬਿਸਨੋਈ ਗਿਰੋਹ ਦਾ ਇਨਾਮੀ ਬਦਮਾਸ਼ ਐਸ.ਟੀ.ਐਫ.ਵੱਲੋਂ ਕਾਬੂ

by Rakha Prabh
90 views

ਲਾਰੈਂਸ ਬਿਸਨੋਈ ਗਿਰੋਹ ਦਾ ਇਨਾਮੀ ਬਦਮਾਸ਼ ਐਸ.ਟੀ.ਐਫ.ਵੱਲੋਂ ਕਾਬੂ
ਕਰਨਾਲ, 1 ਅਕਤੂਬਰ : ਸਪੈਸ਼ਲ ਟਾਸਕ ਫੋਰਸ ਅੰਬਾਲਾ ਦੀ ਟੀਮ ਨੇ ਲਾਰੈਂਸ ਬਿਸਨੋਈ ਗਰੋਹ ਦੇ ਇਕ ਇਨਾਮੀ ਬਦਮਾਸ਼ ਮੁਕੇਸ ਨੂੰ ਕਰਨਾਲ ਜ਼ਿਲ੍ਹੇ ਦੇ ਪਿੰਡ ਜਾਂਭਾ ਤੋਂ ਮੁਕਾਬਲੇ ਬਾਅਦ ਭਾਰੀ ਮਾਤਰਾ ’ਚ ਵਿਦੇਸੀ ਹਥਿਆਰਾਂ ਅਤੇ ਕਾਰਤੂਸਾਂ ਸਮੇਤ ਗਿ੍ਰਫ਼ਤਾਰ ਕਰਨ ’ਚ ਵੱਡੀ ਸਫਲਤਾ ਹਾਸਲ ਕੀਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਐਸ.ਟੀ.ਐਫ. ਦੇ ਡੀ.ਐਸ.ਪੀ. ਅਮਨ ਕੁਮਾਰ ਅਤੇ ਐਸ.ਟੀ.ਐਫ. ਅੰਬਾਲਾ ਦੇ ਇੰਚਾਰਜ ਇੰਸਪੈਕਟਰ ਦੀਪਿੰਦਰ ਸਿੰਘ ਦੀ ਅਗਵਾਈ ਹੇਠ ਟੀਮ ਥਾਣਾ ਸਦਰ ਕਰਨਾਲ ਦੇ ਖੇਤਰ ’ਚ ਮੌਜੂਦ ਸੀ, ਤਾਂ ਭਰੋਸੇਯੋਗ ਸੂਤਰਾਂ ਤੋਂ ਸੂਚਨਾ ਮਿਲੀ ਕਿ ਲਾਰੈਂਸ ਗਰੋਹ ਦੇ ਅੰਕੁਸ ਕਮਾਲਪੁਰ ਗਰੋਹ ਦਾ ਸਰਗਰਮ ਮੈਂਬਰ ਅਤੇ ਹਥਿਆਰਾਂ ਦਾ ਮੁੱਖ ਸਪਲਾਇਰ ਮੁਕੇਸ ਪੁੱਤਰ ਅੰਮਿ੍ਰਤ ਲਾਲ ਵਾਸੀ ਪਿੰਡ ਜਾਂਭਾ ਥਾਣਾ ਨਿਗਦੂ ਜ਼ਿਲ੍ਹਾ ਕਰਨਾਲ ਪੰਜਾਬ ’ਚ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਇਲਾਕੇ ਤੋਂ ਡਰੋਨ ਰਾਹੀਂ ਪਾਕਿਸਤਾਨ ਤੋਂ ਵੱਡੀ ਮਾਤਰਾ ’ਚ ਵਿਦੇਸ਼ੀ ਨਾਜਾਇਜ ਹਥਿਆਰ ਲੈ ਕੇ ਆਇਆ ਹੈ।

ਮਿਲੀ ਸੂਚਨਾ ਦੇ ਆਧਾਰ ’ਤੇ ਟੀਮ ਨੇ ਮੌਕੇ ’ਤੇ ਛਾਪੇਮਾਰੀ ਕੀਤੀ ਅਤੇ ਮੁਕਾਬਲੇ ਤੋਂ ਬਾਅਦ ਮੁਕੇਸ ਨੂੰ ਗਿ੍ਰਫ਼ਤਾਰ ਕਰ ਲਿਆ। ਮੁਲਜਮ ਦੇ ਕਬਜੇ ’ਚੋਂ ਕੁੱਲ 4 ਵਿਦੇਸੀ ਪਿਸਤੌਲ, ਖਾਲੀ ਖੋਲ ਅਤੇ 10 ਕਾਰਤੂਸ ਬਰਾਮਦ ਕੀਤੇ ਗਏ।

Related Articles

Leave a Comment