Home » Himachal News : ਸ਼ਿਮਲਾ ‘ਚ ਪੀਣ ਵਾਲਾ ਪਾਣੀ ਹੋਇਆ ਮਹਿੰਗਾ, ਪਾਣੀ ਦੀਆਂ ਕੀਮਤਾਂ ‘ਚ 10 ਫੀਸਦੀ ਵਾਧਾ , ਨਵੀਆਂ ਕੀਮਤਾਂ 24 ਜਨਵਰੀ ਤੋਂ ਲਾਗੂ

Himachal News : ਸ਼ਿਮਲਾ ‘ਚ ਪੀਣ ਵਾਲਾ ਪਾਣੀ ਹੋਇਆ ਮਹਿੰਗਾ, ਪਾਣੀ ਦੀਆਂ ਕੀਮਤਾਂ ‘ਚ 10 ਫੀਸਦੀ ਵਾਧਾ , ਨਵੀਆਂ ਕੀਮਤਾਂ 24 ਜਨਵਰੀ ਤੋਂ ਲਾਗੂ

by Rakha Prabh
115 views

Himachal News : ਹਿਮਾਚਲ ਦੀ ਰਾਜਧਾਨੀ ਸ਼ਿਮਲਾ ‘ਚ ਪੀਣ ਵਾਲਾ ਪਾਣੀ ਮਹਿੰਗਾ ਹੋ ਗਿਆ ਹੈ। ਪੀਣ ਵਾਲੇ ਪਾਣੀ ਦੀ ਕੰਪਨੀ ਦੇ ਪਾਣੀ ਦੀਆਂ ਕੀਮਤਾਂ ਵਿੱਚ ਦਸ ਫੀਸਦੀ ਵਾਧਾ ਕਰਨ ਦੇ ਪ੍ਰਸਤਾਵ ਨੂੰ ਸੂਬਾ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਇਸ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ

Himachal News : ਹਿਮਾਚਲ ਦੀ ਰਾਜਧਾਨੀ ਸ਼ਿਮਲਾ ‘ਚ ਪੀਣ ਵਾਲਾ ਪਾਣੀ ਮਹਿੰਗਾ ਹੋ ਗਿਆ ਹੈ। ਪੀਣ ਵਾਲੇ ਪਾਣੀ ਦੀ ਕੰਪਨੀ ਦੇ ਪਾਣੀ ਦੀਆਂ ਕੀਮਤਾਂ ਵਿੱਚ ਦਸ ਫੀਸਦੀ ਵਾਧਾ ਕਰਨ ਦੇ ਪ੍ਰਸਤਾਵ ਨੂੰ ਸੂਬਾ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਇਸ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਅਜਿਹੇ ਵਿੱਚ ਹਰ ਮਹੀਨੇ ਲੋਕਾਂ ਨੂੰ ਪਹਿਲਾਂ ਨਾਲੋਂ ਵੱਧ ਪਾਣੀ ਦਾ ਬਿੱਲ ਭਰਨਾ ਪਵੇਗਾ। ਨੋਟੀਫਿਕੇਸ਼ਨ ਅਨੁਸਾਰ ਵਧੀਆਂ ਹੋਈਆਂ ਨਵੀਆਂ ਦਰਾਂ 24 ਜਨਵਰੀ ਤੋਂ ਲਾਗੂ ਮੰਨੀਆਂ ਜਾਣਗੀਆਂ। ਫਰਵਰੀ ਤੋਂ ਹੀ ਲੋਕਾਂ ਨੂੰ ਨਵੀਆਂ ਦਰਾਂ ‘ਤੇ ਪਾਣੀ ਦੇ ਬਿੱਲ ਜਾਰੀ ਕੀਤੇ ਜਾਣਗੇ। ਸ਼ਿਮਲਾ ਸ਼ਹਿਰ ਵਿੱਚ 35 ਹਜ਼ਾਰ ਦੇ ਕਰੀਬ ਪੀਣ ਵਾਲੇ ਪਾਣੀ ਦੇ ਖਪਤਕਾਰ ਹਨ।
ਸਤਲੁਜ ਜਲ ਪ੍ਰਬੰਧਨ ਨਿਗਮ ਲਿਮਟਿਡ (ਐਸ.ਜੇ.ਪੀ.ਐਨ.ਐਲ.) ਦੇ ਜਨਰਲ ਮੈਨੇਜਰ ਅਨਿਲ ਮਹਿਤਾ ਨੇ ਦੱਸਿਆ ਕਿ ਐਸ.ਜੇ.ਪੀ.ਐਨ.ਐਲ. ਨੇ ਸਾਲ 2018 ਤੋਂ ਹਰ ਸਾਲ ਪੀਣ ਵਾਲੇ ਪਾਣੀ ਦੀਆਂ ਦਰਾਂ ਵਿਚ 10 ਫੀਸਦੀ ਵਾਧਾ ਕਰਨ ਦਾ ਫੈਸਲਾ ਕੀਤਾ ਹੈ, ਜਿਸ ਕਾਰਨ ਰਾਜਧਾਨੀ ਸ਼ਿਮਲਾ ਅਤੇ ਆਸ-ਪਾਸ ਦੇ ਇਲਾਕੇ ਵਿੱਚ 24 ਜਨਵਰੀ ਤੋਂ ਇਹ ਵਧੀਆਂ ਹੋਈਆਂ ਦਰਾਂ ਲਾਗੂ ਹੋ ਜਾਣਗੀਆਂ। ਉਨ੍ਹਾਂ ਦੱਸਿਆ ਕਿ ਘਰੇਲੂ ਅਤੇ ਵਪਾਰਕ ਖਪਤਕਾਰਾਂ ਲਈ 10 ਫੀਸਦੀ ਵਾਧਾ ਕੀਤਾ ਗਿਆ ਹੈ ਜਦਕਿ ਮੀਟਰ ਕਿਰਾਇਆ ਜਾਂ ਨਵੇਂ ਕੁਨੈਕਸ਼ਨ ਵਰਗੀਆਂ ਹੋਰ ਕਿਸੇ ਵੀ ਪ੍ਰਕਾਰ ਦੀਆਂ ਸੇਵਾਵਾਂ ਦੇ ਖਰਚਿਆਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਇਸ ਕਾਰਨ ਕਰੀਬ 25 ਹਜ਼ਾਰ ਘਰੇਲੂ ਅਤੇ 10 ਹਜ਼ਾਰ ਵਪਾਰਕ ਖਪਤਕਾਰ ਪ੍ਰਭਾਵਿਤ ਹੋਣਗੇ। ਦਸ ਹਜ਼ਾਰ ਘਰੇਲੂ ਖਪਤਕਾਰ ਅਜਿਹੇ ਹਨ ,ਜਿਨ੍ਹਾਂ ਦਾ ਮਹੀਨਾਵਾਰ ਬਿੱਲ 200 ਰੁਪਏ ਤੋਂ ਘੱਟ ਆ ਰਿਹਾ ਹੈ। ਵਧੀਆਂ ਹੋਈਆਂ ਦਰਾਂ ਦਾ ਉਨ੍ਹਾਂ ‘ਤੇ ਘੱਟ ਅਸਰ ਪਵੇਗਾ। ਨਵੀਆਂ ਦਰਾਂ ਤੋਂ ਬਾਅਦ ਇਨ੍ਹਾਂ ਦਾ ਬਿੱਲ 220 ਹੋ ਜਾਵੇਗਾ। ਪੀਣ ਵਾਲੇ ਪਾਣੀ ਦੀਆਂ ਵਧੀਆਂ ਦਰਾਂ ਦਾ ਉਨ੍ਹਾਂ ਖਪਤਕਾਰਾਂ ‘ਤੇ ਜ਼ਿਆਦਾ ਅਸਰ ਪਵੇਗਾ ,ਜਿਨ੍ਹਾਂ ਦੇ ਪਾਣੀ ਦੀ ਖਪਤ ਜ਼ਿਆਦਾ ਹੈ।

Related Articles

Leave a Comment