ਮੋਗਾ, 19 ਨਵੰਬਰ ( ਜੀ.ਐਸ.ਸਿੱਧੂ ) ਸਪਲਾਈ ਤੇ ਸੈਨੀਟੇਸਨ ਮਸਟਰੋਲ ਇੰਪਲਾਈਜ ਯੂਨੀਅਨ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਪ੍ਰਧਾਨ ਸੂਬਾ ਸਿੰਘ ਮੱਲੇ ਸਾਹ ਦੀ ਪ੍ਰਧਾਨਗੀ ਹੇਠ ਜੀਰਾ ਵਿਖੇ ਹੋਈ। ਮੀਟਿੰਗ ਦੌਰਾਨ ਪੰਜਾਬ ਸਰਕਾਰ ਵੱਲੋਂ ਰੋਜ ਦਿਹਾੜੇ ਮੁਲਾਜਮ ਮੰਗਾਂ ਪ੍ਰਤੀ ਟਾਲ ਮਟੋਲ ਅਪਣਾਈ ਜਾ ਰਹੀ ਨੀਤੀ ਦੀ ਸਖਤ ਸਬਦਾਂ ਵਿੱਚ ਨਿੰਦਾ ਕੀਤੀ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿੱਥੇਬੰਧਕ ਸਕੱਤਰ ਜਗਤਾਰ ਸਿੰਘ ਥਿੰਦ, ਚੇਅਰਮੈਨ ਬਲਵੰਤ ਸਿੰਘ ਢਿੱਲੋ, ਕੈਸੀਅਰ ਹਰਜਿੰਦਰ ਸਿੰਘ, ਪ੍ਰੈਸ ਸਕੱਤਰ ਬਿੱਕਰ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਸਰਕਾਰ 27,28 ਸਾਲ ਤੋਂ ਲਗਾਤਾਰ ਆਪਣੀਆਂ ਸੇਵਾਵਾਂ ਦੇ ਰਹੇ ਮਸਟਰੋਲ ਕਾਮਿਆਂ ਨੂੰ ਕੀਤੇ ਵਾਅਦੇ ਮੁਤਾਬਕ ਰੈਗੂਲਰ ਨਹੀਂ ਕਰ ਰਹੀ ਅਤੇ ਪਿਛਲੇ ਸਾਲਾਂ ਤੋਂ ਡੀ ਏ ਦੀਆਂ ਕਿਸਤਾਂ ਦਾ ਬਕਾਇਆ ਨਹੀਂ ਦਿੱਤਾ ਜਾ ਰਿਹਾ । ਉਨਾਂ ਕਿਹਾ ਕਿ 11 ਪ੍ਰਤੀਸਤ ਬਣਦਾ ਡੀ ਏ ਵੀ ਨਹੀਂ ਦਿੱਤਾ ਜਾ ਰਿਹਾ 2011 ਤੋਂ ਤਨਖਾਹ ਸਕੇਲਾਂ ਵਿਚਲੀਆਂ ਤਰੁਟੀਆਂ ਦੂਰ ਨਹੀਂ ਕੀਤੀਆਂ ਜਾ ਰਹੀਆਂ ਅਤੇ ਪੁਰਾਣੀ ਪੈਨਸਨ ਲਾਗੂ ਨਾ ਕਰਨਾ ਆਦਿ ਮੰਗਾਂ ਵਾਲ ਸਰਕਾਰ ਧਿਆਨ ਨਹੀਂ ਦੇ ਰਹੀ। ਜਿਸ ਕਾਰਨ ਮੁਲਾਜਮ ਵਰਗ ਵਿੱਚ ਰੋਸ ਦਿਨੋ ਦਿਨ ਵੱਧ ਰਿਹਾ ਹੈ। ਇਸ ਮੌਕੇ ਮੀਟਿੰਗ ਵਿੱਚ ਹਰਭਜਨ ਸਿੰਘ ਮਰਖਾਈ, ਜਸਮੇਲ ਸਿੰਘ, ਕੁਲਦੀਪ ਸਿੰਘ, ਗੁਰਜੰਟ ਸਿੰਘ ਹੋਲਾਂਵਾਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਟਾਲਮਟੋਲ ਦੀ ਨੀਤੀ ਛੱਡ ਕੇ ਮੁਲਾਜਮ ਮੰਗਾਂ ਪੂਰੀਆਂ ਕਰੇ ਅਤੇ ਨਵੀਂ ਰੇਗੂਲਰ ਭਰਤੀ ਕਰਕੇ ਸਰਕਾਰ ਦੀਆਂ ਸੁੱਧ ਪਾਣੀ ਦੇਣ ਦੀਆਂ ਸਕੀਮਾਂ ਲੋਕਾਂ ਤੱਕ ਪਹੁੰਚਾਈਆ ਜਾਣ। ਉਨਾ ਜਲ ਸਪਲਾਈ ਵਿਭਾਗ ਵਿੱਚ ਠੇਕੇਦਾਰੀ ਸਿਸਟਮ ਦਿਹਾੜੀਦਾਰ ਅਤੇ ਹਰ ਤਰਾਂ ਦੇ ਕੱਚੇ ਕਾਮਿਆਂ ਨੂੰ ਕਰਦੇ ਰੈਗੂਲਰ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਮੰਗਾ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਖਮਿਆਜਾ ਭੁਗਤਣਾ ਪਵੇਗਾ ਅਤੇ ਜਿਸਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੋਵੇਗੀ।