Home » ਸ਼ਹਿਰ ਦੀਆਂ ਨਾਮਵਰ ਸ਼ਖ਼ਸੀਅਤਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਮਿਲਣ ਉੱਤੇ ਸਵਰਨਕਾਰ ਸੰਘ ਨੇ ਕੀਤਾ ਸਨਮਾਨਿਤ

ਸ਼ਹਿਰ ਦੀਆਂ ਨਾਮਵਰ ਸ਼ਖ਼ਸੀਅਤਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਮਿਲਣ ਉੱਤੇ ਸਵਰਨਕਾਰ ਸੰਘ ਨੇ ਕੀਤਾ ਸਨਮਾਨਿਤ

by Rakha Prabh
86 views

ਮੋਗਾ -( ਸੰਜੀਵ ਕੁਮਾਰ ਅਰੋੜਾ ) ਭਾਈ ਕਲਿਆਣਾ ਜੀ ਗੁਰਮਤਿ ਗ੍ਰੰਥੀ ਰਾਗੀ ਸਭਾ ਵਲੋਂ ਜਤਿੰਦਰਪਾਲ ਸਿੰਘ ਪਟਨਾ ਸਾਹਿਬ ਵਾਲਿਆਂ ਨੂੰ ਸ਼ਹਿਰੀ ਪ੍ਰਧਾਨ, ਜਥੇਦਾਰ ਲਖਵੀਰ ਸਿੰਘ ਬੱਗੇ ਜ਼ਿਲ੍ਹਾ ਪ੍ਰਧਾਨ,ਜਥੇ: ਹਰਨੇਕ ਸਿੰਘ ਬਲਖੰਡੀ ਸਰਪ੍ਰਸਤ, ਜਸਵਿੰਦਰ ਸਿੰਘ ਘੋਲੀਆ ਪ੍ਰਧਾਨ ਬਾਬਾ ਬੁੱਢਾ ਦਲ ਟਰੱਸਟ ਅਤੇ ਬਲਜੀਤ ਸਿੰਘ ਨੂੰ ਸਤਿਕਾਰ ਕਮੇਟੀ ਮੋਗਾ ਦਾ ਪ੍ਰਧਾਨ ਬਣਨ ਉੱਤੇ ਸਵਰਨਕਾਰ ਸੰਘ ਮੋਗਾ ਵਲੋਂ ਵਿਸ਼ੇਸ਼ ਤੌਰ ਸਨਮਾਨਿਤ ਕੀਤਾ ਗਿਆ! ਸਵਰਨਕਾਰ ਸੰਘ ਦੇ ਆਗੂ ਸੁਖਚੈਨ ਸਿੰਘ ਰਾਮੂੰਵਾਲੀਆ ਨੇ ਚੁਣੇ ਗਏ ਨਵ-ਨਿਯੁਕਤ ਆਗੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਮਿਲੀਆਂ ਜ਼ਿੰਮੇਵਾਰੀਆਂ ਨਾਲ ਸਮਾਜ ਨੂੰ ਵੱਡਾ ਹੁਲਾਰਾ ਮਿਲੇਗਾ! ਅਤੇ ਸਮਾਜ ਵਿੱਚ ਫੈਲ ਰਹੀਆਂ ਕੁਰੀਤੀਆਂ ਤੇ ਰੋਕ ਲੱਗੇਗੀ! ਉਨਾਂ ਨੇ ਦੱਸਿਆ ਕਿ ਸਾਰੀਆ ਇਹ ਨਾਮਵਰ ਸ਼ਖ਼ਸੀਅਤਾਂ ਸਮਾਜ ਵਿੱਚ ਚੰਗਾ ਆਧਾਰ ਰੱਖਦੀਆਂ ਹਨ! ਨੌਜਵਾਨ ਆਗੂ ਭਾਈ ਜਤਿੰਦਰਪਾਲ ਸਿੰਘ ਪਟਨਾ ਸਾਹਿਬ ਵਾਲੇ ਹਰ ਇੱਕ ਸਮਾਜਿਕ ਅਤੇ ਧਾਰਮਿਕ ਪ੍ਰੋਗਰਾਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ! ਸੰਸਥਾ ਵਲੋਂ ਉਨ੍ਹਾਂ ਨੂੰ ਸ਼ਹਿਰੀ ਪ੍ਰਧਾਨ ਬਣੇ ਜਾਣ ਨਾਲ ਸੰਸਥਾ ਹੋਰ ਮਜ਼ਬੂਤ ਹੋਵੇਗੀ! ਉਨ੍ਹਾਂ ਨੇ ਸਾਰੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ! ਨਵ ਨਿਯੁਕਤ ਪ੍ਰਧਾਨ ਜਤਿੰਦਰਪਾਲ ਸਿੰਘ ਪਟਨਾ ਸਾਹਿਬ ਵਾਲੇ ਅਤੇ ਸਾਰੇ ਆਗੂਆਂ ਨੇ ਸਵਰਨਕਾਰ ਸੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਦੀ ਤਰ੍ਹਾਂ ਲੋਕ ਸੇਵਾ ਨੂੰ ਸਮਰਪਿਤ ਰਹਿਣਗੇ! ਅਤੇ ਸੰਸਥਾ ਦੇ ਮਿਸ਼ਨ ਦੇ ਤਹਿਤ ਗੁਰਬਾਣੀ ਦੇ ਮੁਤਾਬਕ ਚੱਲਣ ਦੇ ਪਾਬੰਦ ਰਹਿਣਗੇ! ਜ਼ਿਕਰਯੋਗ ਹੈ ਕਿ ਭਾਈ ਜਤਿੰਦਰਪਾਲ ਸਿੰਘ ਪਟਨਾ ਸਾਹਿਬ ਵਾਲਿਆਂ ਨੇ ਲਗਾਤਾਰ 28 ਘੰਟੇ ਤਬਲਾ ਵਜਾ ਕੇ ਰਿਕਾਰਡ ਕਾਇਮ ਕੀਤਾ! ਹੁਣ ਵੀ ਉਹ ਲੋੜਵੰਦਾਂ ਨੂੰ ਤਬਲਾ ਅਤੇ ਹਰਮੋਨੀਅਮ ਸਿਖਾਂ ਕੇ ਨਿਸ਼ਕਾਮ ਸੇਵਾ ਕਰ ਰਹੇ ਹਨ! ਸਵਰਨਕਾਰ ਸੰਘ ਵੱਲੋਂ ਸਾਰੇ ਆਗੂਆਂ ਦੇ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ! ਇਸ ਮੌਕੇ ਸਵਰਨਕਾਰ ਸੰਘ ਦੇ ਆਗੂ ਸੁਖਚੈਨ ਸਿੰਘ ਰਾਮੂੰਵਾਲੀਆਂ,ਬਾਬਾ ਕੁਲਦੀਪ ਸਿੰਘ ਸੇਖਾ, ਅਮਰਜੀਤ ਸਿੰਘ ਕੱਲਕੱਤਾ, ਗੁਰਮੀਤ ਸਿੰਘ ਢਿੱਲੋਂ,ਹਨੀ ਮੰਗਾ, ਸਤਿਨਾਮ ਸਿੰਘ ਕੜਵਲ, ਕੌਂਸਲਰ ਦਵਿੰਦਰ ਤਿਵਾੜੀ, ਸੁਖਚਰਨ ਸਿੰਘ ਪਿੰਕਾ, ਹਰਮੀਤ ਸਿੰਘ, ਹਰਜੋਤ ਸਿੰਘ ਆਦਿ ਹਾਜ਼ਰ ਸਨ!

Related Articles

Leave a Comment