Home » ਸਾਫ ਸੁਥਰਾ ਵਾਤਾਵਰਨ ਹੈ ਸਾਡੇ ਜੀਵਨ ਦੀ ਬੁਨਿਆਦ : ਡਾ ਬਲਕਾਰ ਸਿੰਘ

ਸਾਫ ਸੁਥਰਾ ਵਾਤਾਵਰਨ ਹੈ ਸਾਡੇ ਜੀਵਨ ਦੀ ਬੁਨਿਆਦ : ਡਾ ਬਲਕਾਰ ਸਿੰਘ

by Rakha Prabh
107 views


ਜ਼ੀਰਾ/ ਫਿਰੋਜ਼ਪੁਰ 6 ਜੂਨ (ਗੁਰਪ੍ਰੀਤ ਸਿੰਘ ਸਿੱਧੂ) ਸਿਵਲ ਸਰਜਨ ਫਿਰੋਜ਼ਪੁਰ ਡਾ ਰਜਿੰਦਰਪਾਲ ਅਤੇ ਡਾ ਬਲਕਾਰ ਸਿੰਘ ਸੀਨੀਅਰ ਮੈਡੀਕਲ ਅਫਸਰ ਪੀ ਐਚ ਸੀ ਕੱਸੋਆਣਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬਲਾਕ ਕੱਸੋਆਣਾ ਦੇ ਵੱਖ ਵੱਖ ਸਿਹਤ ਕੇਂਦਰਾਂ ਵਿਖੇ “ਵਿਸ਼ਵ ਵਾਤਾਵਰਣ ਦਿਵਸ”ਮਨਾਇਆ ਗਿਆ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਵਿਕਰਮਜੀਤ ਸਿੰਘ ਬਲਾਕ ਐਜੁਕੇਟਰ ਨੇ ਦੱਸਿਆ ਕਿ ਵਾਤਾਵਰਣ ਦਾ ਮਕਸਦ ਲੋਕਾਂ ਵਿੱਚ ਵਾਤਾਵਰਨ ਦੀ ਸਾਂਭ-ਸੰਭਾਲ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ । ਉਨਾਂ ਦੱਸਿਆ ਕਿ ਜੇਕਰ ਸਾਡਾ ਪੋਣ ਪਾਣੀ ਸਾਫ ਨਹੀ ਹੈ ਤਾਂ ਅਸੀ ਸਿਹਤਮੰਦ ਜੀਵਨ ਨਹੀ ਬਤੀਤ ਕਰ ਸਕਦੇ। ਉਨ੍ਹਾਂ ਕਿਹਾ ਕਿ ਵਾਤਾਵਰਣ ਗੰਦਲਾ ਹੋਣ ਕਾਰਨ ਅਸੀ ਬਹੁਤ ਸਾਰੀਆਂ ਬੀਮਾਰੀਆਂ ਨਾਲ ਪੀੜਤ ਹੋ ਰਹੇ ਹਾਂ।ਇਸ ਲਈ ਸਾਨੂੰ ਵਾਤਾਵਰਨ ਨਾਲ ਜੁੜੇ ਮਸਲਿਆਂ ਬਾਰੇ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਰ ਵਿਅਕਤੀ ਵਾਤਾਵਰਨ ਦੀ ਸੰਭਾਲ ਕਰਨਾ ਆਪਣਾ ਫਰਜ਼ ਸਮਝੇ। ਉਨ੍ਹਾਂ ਕਿਹਾ ਕਿ
ਪਲਾਸਟਿਕ ਦੀ ਵਰਤੋਂ ਵਾਤਾਵਰਣ ਲਈ ਬਹੁਤ ਹਾਨੀਕਾਰਕ ਹੈ ਅਤੇ ਸਾਨੂੰ ਇਸ ਦੀ ਵਰਤੋਂ ਨੂੰ ਰੋਕਣ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਲ ਵਿਸ਼ਵ ਵਾਤਾਵਰਣ ਦਿਵਸ 2023 ਦੀ ਥੀਮ ਪਲਾਸਟਿਕ ਦੀ ਵਰਤੋਂ ਨੂੰ ਰੋਕਣ ਨੂੰ ਲੈ ਕੇ ਮਨਾਇਆ ਗਿਆ। ”ਬੀਟ ਪਲਾਸਟਿਕ ਪ੍ਰਦੂਸ਼ਣ” (Beat Plastic Pollution) ਵਿਸ਼ਵ ਵਾਤਾਵਰਣ ਦੀ ਥੀਮ ਹੈ। ਇਹ ਵਿਸ਼ਾ ਪਲਾਸਟਿਕ ਦੀ ਵਰਤੋਂ ਬੰਦ ਕਰਨ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਚੁਣਿਆ ਗਿਆ ਹੈ।ਇਸ ਮੌਕੇ ਡਾ ਜਗਦੀਪ ਸਿੰਘ,ਡਾ ਮਨਪ੍ਰੀਤ ਸਿੰਘ,ਡਾ ਮੁਖਮੈਨ ਸਿੰਘ, ਡਾ ਕਰਨਬੀਰ ਸਿੰਘ ਤੇ ਇਲਾਵਾ ਸਿਹਤ ਵਿਭਾਗ ਦਾ ਸਟਾਫ ਵੱਡੀ ਗਿਣਤੀ ਵਿੱਚ ਹਾਜਰ ਸਨ।

Related Articles

Leave a Comment