Home » ਭਾਰਤ ਵਿਕਾਸ ਪ੍ਰੀਸ਼ਦ ਜ਼ੀਰਾ ਵੱਲੋਂ ਭਾਰਤ ਨੂੰ ਜਾਣੋ ਪ੍ਰਤਿਯੋਗਤਾ ਸਮਾਗਮ ਕਰਵਾਇਆ

ਭਾਰਤ ਵਿਕਾਸ ਪ੍ਰੀਸ਼ਦ ਜ਼ੀਰਾ ਵੱਲੋਂ ਭਾਰਤ ਨੂੰ ਜਾਣੋ ਪ੍ਰਤਿਯੋਗਤਾ ਸਮਾਗਮ ਕਰਵਾਇਆ

by Rakha Prabh
22 views

ਜ਼ੀਰਾ/ ਫਿਰੋਜ਼ਪੁਰ 30ਅਕਤੂਬਰ ( ਜੀ ਐਸ ਸਿੱਧੂ)

ਭਾਰਤ ਵਿਕਾਸ ਪ੍ਰੀਸ਼ਦ ਪੰਜਾਬ ਸਟੇਟ ਅਥਾਰਟੀ ਵੱਲੋਂ ਮਿਲੇ ਦਿਸ਼ਾ ਨਿਰਦੇਸ਼ਾਂ ਤਹਿਤ ਭਾਰਤ ਵਿਕਾਸ ਪ੍ਰੀਸ਼ਦ ਬ੍ਰਾਂਚ ਜ਼ੀਰਾ ਵੱਲੋਂ ਭਾਰਤ ਨੂੰ ਜਾਣੂ ਪ੍ਰਤਿਯੋਗਤਾ ਸਮਾਗਮ ਸੂਬਾ ਮੀਤ ਪ੍ਰਧਾਨ ਸਤਿੰਦਰ ਸਚਦੇਵਾ ਅਤੇ ਸਟੇਟ ਕਨਵੀਨਰ ਜਗਦੇਵ ਸ਼ਰਮਾ ਦੀ ਅਗਵਾਈ ਹੇਠ ਸ੍ਰੀ ਸਾਵਣ ਮੱਲ ਅਗਰਵਾਲ ਆਦਰਸ਼ ਸੈਕੰਡਰੀ ਸਕੂਲ ਜ਼ੀਰਾ ਵਿਖੇ ਕਰਵਾਇਆ ਗਿਆ । ਜਿਸ ਵਿੱਚ ਇਲਾਕੇ ਦੇ ਸੱਤ ਸਕੂਲਾਂ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤ ਵਿਕਾਸ ਪ੍ਰੀਸ਼ਦ ਜ਼ੀਰਾ ਬ੍ਰਾਂਚ ਪ੍ਰਧਾਨ ਮਹਿੰਦਰ ਪਾਲ , ਸੁਖਦੇਵ ਸਿੰਘ ਬਿੱਟੂ ਵਿੱਜ ਨੇ ਦੱਸਿਆ ਕਿ ਬ੍ਰਾਂਚ ਪੱਧਰ ਤੇ ਕਰਵਾਈ ਗਈ ਇਨ੍ਹਾਂ ਮੁਕਾਬਲਿਆਂ ਵਿੱਚ ਸੀਨੀਅਰ ਗਰੁੱਪ ਵਿੱਚੋਂ ਐਮਬਰੋਜੀਅਲ ਪਬਲਿਕ ਸਕੂਲ ਜ਼ੀਰਾ ਨੇ ਪਹਿਲਾ ਸਥਾਨ ਅਤੇ ਸੁਆਮੀ ਸੁਵਵੱਤੀਆ ਪ੍ਰਕਾਸ਼ ਸਰਵਹਿਤਕਾਰੀ ਵਿੱਦਿਆ ਮੰਦਰ ਜ਼ੀਰਾ ਵੱਲੋਂ ਦੂਜਾ ਸਥਾਨ ਹਾਸਿਲ ਕੀਤਾ ਗਿਆ। ਜਦੋਂ ਕਿ ਜੂਨੀਅਰ ਗਰੁੱਪ ਵਿੱਚ ਐਮਬਰੋਜੀਅਲ ਸਕੂਲ ਜ਼ੀਰਾ ਵੱਲੋਂ ਪਹਿਲਾ ਸਥਾਨ ਅਤੇ ਆਤਮ ਵੱਲਬ ਜੈਨ ਵਿਦਿਆ ਪੀਠ ਵੱਲੋਂ ਦੂਸਰਾ ਸਥਾਨ ਹਾਸਿਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਨਿਯਮਾਂ ਮੁਤਾਬਕ ਪਹਿਲਾਂ ਅਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਅੱਗੇ ਸਟੇਟ ਪੱਧਰ ਤੇ ਪ੍ਰਤੀਯੋਗਤਾ ਵਿੱਚ ਹਿੱਸਾ ਲੈਣਗੇ। ਇਸ ਦੌਰਾਨ ਸੰਸਥਾ ਵੱਲੋਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੋਜੈਕਟ ਇੰਚਾਰਜ ਸ਼੍ਰੀਮਤੀ ਵਨੀਤਾ ਝਾਂਜੀ,ਨੀਤੂ ਸ਼ਰਮਾ ਨੇ ਦੱਸਿਆ ਕਿ ਇਹ ਪ੍ਰਤਿਯੋਗਤਾ ਭਾਰਤ ਦੀ ਸਭਿਅਤਾ, ਸੰਸਕ੍ਰਿਤੀ ਅਤੇ ਇਤਿਹਾਸ ਨਾਲ ਜੁੜੀ ਹੋਈ ਹੈ , ਜਿਸ ਨਾਲ ਸਾਡੇ ਆਮ ਗਿਆਨ ਵਿੱਚ ਬਹੁਤ ਵਾਧਾ ਹੁੰਦਾ ਹੈ। ਇਸ ਮੌਕੇ ਤੇ ਸ਼੍ਰੀਮਤੀ ਵਨੀਤਾ ਝਾਂਜੀ ਪ੍ਰਧਾਨ ਮਹਿਲਾ ਵਿੰਗ,ਸ਼੍ਰੀਮਤੀ ਕਿਰਨ ਗੌਢ ਸਕੱਤਰ,ਮਾਸਟਰ ਹਰਭਜਨ ਸਿੰਘ, ਅਜੀਤ ਪਾਲ ਸਿੰਘ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਅਧਿਆਪਕ ਹਾਜਰ ਸਨ ।

Related Articles

Leave a Comment