Home » ਨਸ਼ਿਆਂ ਦੇ ਖਾਤਮੇ ਲਈ ਰੋਟਰੀ ਕਲੱਬ ਅਤੇ ਹੋਰ ਸਮਾਜਿਕ ਸੰਸਥਾਵਾਂ ਪੁਲਿਸ ਦਾ ਸਾਥ ਦੇਣ ….. ਡੀਐਸਪੀ 

ਨਸ਼ਿਆਂ ਦੇ ਖਾਤਮੇ ਲਈ ਰੋਟਰੀ ਕਲੱਬ ਅਤੇ ਹੋਰ ਸਮਾਜਿਕ ਸੰਸਥਾਵਾਂ ਪੁਲਿਸ ਦਾ ਸਾਥ ਦੇਣ ….. ਡੀਐਸਪੀ 

by Rakha Prabh
23 views

 

ਸੁਨਾਮ ਉਧਮ ਸਿੰਘ ਵਾਲਾ 12 ਸਤੰਬਰ (ਰਾਜੂ ਸਿੰਗਲਾ)
ਸਥਾਨਕ ਰੋਟਰੀ ਕਲੱਬ ਵਿਖੇ ਇੱਕ ਪ੍ਰੋਗਰਾਮ ਦੌਰਾਨ ਡੀਐਸਪੀ ਸੁਨਾਮ ਸ਼੍ਰ. ਹਰਵਿੰਦਰ ਸਿੰਘ ਖਹਿਰਾ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਇਸ ਮੌਕੇ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਰੋਟਰੀ ਕਲੱਬ ਅਤੇ ਹੋਰ ਸੰਸਥਾਵਾਂ ਅੱਗੇ ਆਉਣ ਅਤੇ ਪੁਲਿਸ ਦਾ ਸਾਥ ਦੇਣ ਤਾਂ ਕਿ ਨਸ਼ਿਆਂ ਨੂੰ ਖਤਮ ਕੀਤਾ ਜਾ ਸਕੇ
ਉਹਨਾਂ ਵੱਲੋਂ ਛੋਟੇ ਬੱਚਿਆਂ ਨੂੰ ਵਹੀਕਲ ਨਾ ਚਲਾਉਣ ਦੇਣ ਬਾਰੇ ਕਿਹਾ ਗਿਆ ਉਹਨਾਂ ਨੇ ਕਿਹਾ ਕਿ ਸਭ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜੇਕਰ ਕਿਸੇ ਵੀ ਸਹਿਰੀ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਪੁਲਿਸ ਹਰ ਵੇਲੇ ਉਹਨਾ ਦੇ ਨਾਲ ਖੜੀ ਹੈ ਅਤੇ ਉਹਨਾਂ ਦੀ ਸੁਰੱਖਿਆ ਲਈ ਹਾਜ਼ਰ ਹੈ।
ਇਸ ਮੌਕੇ ਨਵੇਂ ਬਣੇ ਮੈਂਬਰ ਪੁਨੀਤ ਗੋਇਲ ਨੂੰ ਮੈਂਬਰਸ਼ਿਪ ਸਰਟੀਫਿਕੇਟ ਅਤੇ ਮੈਡਲ ਦਿੱਤਾ ਗਿਆ ਅਤੇ ਡਾਕਟਰ ਬੀ ਬੀ ਹਰਜਾਈ ਨੂੰ ਰੋਟਰੀ ਵਿੱਚ 45 ਸਾਲ ਸੇਵਾ ਕਰਨ ਉਪਰੰਤ ਦਿੱਤੀ ਵਿਦਾਇਗੀ ਅਤੇ ਲਾਈਵ ਟਾਈਮ ਅਚੀਵਮੈਂਟ ਨਾਲ ਨਿਵਾਜਿਆ ਗਿਆ।
ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਸਰਦਾਰ ਦਵਿੰਦਰ ਪਾਲ ਸਿੰਘ ਰਿੰਪੀ ਨੇ ਕਿਹਾ ਕਿ ਰੋਟਰੀ ਕਲੱਬ ਵੱਲੋਂ ਲਗਾਤਾਰ ਸਮਾਜਿਕ ਕੰਮ ਕੀਤੇ ਜਾ ਰਹੇ ਹਨ, ਉਹਨਾਂ ਨੇ ਕਿਹਾ ਕਿ ਬਾਲ ਕ੍ਰਿਸ਼ਨ ਬੱਲੀ ਉਦਯੋਗਪਤੀ ਰੋਟਰੀ ਕਲੱਬ ਸੁਨਾਮ ਦੇ ਨਵੇਂ ਮੈਂਬਰ ਬਣਣਗੇ
ਇਸ ਮੌਕੇ ਰੋਟਰੀ ਗਵਰਨਰ 23- 24 ਸ੍ਰੀ ਘਨਸ਼ਾਮ ਕਾਂਸਲ ,ਖਜ਼ਾਨਚੀ ਰਾਜਨ ਸਿੰਗਲਾ,ਸੈਕਟਰੀ ਹਨੀਸ਼ ਸਿੰਗਲਾ, ਐਮਐਲ ਅਰੋੜਾ, ਰਮੇਸ਼ ਜਿੰਦਲ,ਅਸ਼ੋਕ ਗੋਇਲ, ਡਾਕਟਰ ਵਿਜੇ,ਕਮਲ ਗਰਗ,ਅਤੁਲ ਗੋਇਲ, ਸੰਜੀਵ ਸਿੰਗਲਾ, ਵਨੀਤ ਗਰਗ, ਹਰੀਸ਼ ਗੋਇਲ , ਲਾਡੀ ਚੰਦ, ਰਮੇਸ਼ ਪੱਪੀ, ਲਾਜਪਤ ਗਰਗ, ਕੇਵਲ ਕ੍ਰਿਸ਼ਨ ਐਸਡੀਓ, ਵਿਜੇ ਮੋਹਨ, ਬਿਕਰਮਗੀਰਾ, ਰਿੰਕੂ ਗਰਗ ਅਤੇ ਕਈ ਹੋਰ ਮੌਜੂਦ ਸੀ
ਕੈਪਸ਼ਨ.. ਬੀ ਬੀ ਹਰਜਾਈ ਨੂੰ ਲਾਈਵ ਟਾਈਮ ਅਚੀਵਮੈਂਟ ਅਵਾਰਡ ਦਿੰਦੇ ਹੋਏ ਡੀਐਸਪੀ ਸਰਦਾਰ ਹਰਵਿੰਦਰ ਸਿੰਘ ਖਹਿਰਾ

Related Articles

Leave a Comment